ਪੜਚੋਲ ਕਰੋ
Advertisement
ਦੁਨੀਆ ਦੇ ਸਭ ਤੋਂ ਵੱਡੇ 10,000 ਬੈਡ ਵਾਲੇ ਕੋਰੋਨਾ ਸੈਂਟਰ ਵਿੱਚ ਸਿਰਫ 59 ਮਰੀਜ਼
ਦਿੱਲੀ ਵਿਚ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ITBP ਨੇ ਛਤਰਪੁਰ ਦੇ ਰਾਧਾ ਸਵਾਮੀ ਸਤਸੰਗ ਬਿਆਸ ਵਿਖੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਅਤੇ ਹਸਪਤਾਲ ਵਿਚ ਕੋਵਿਡ -19 ਬੈੱਡ ਦੀ ਸਮਰੱਥਾ ਨੂੰ 2000 ਤੋਂ ਵਧਾ ਕੇ 3,000 ਕਰ ਦਿੱਤਾ ਸੀ।
ਨਵੀਂ ਦਿੱਲੀ: ਭਾਰਤ ਵਿੱਚ ਹਾਲਾਂਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਪਰ ਹੁਣ ਤੱਕ ਦੁਨੀਆਂ ਵਿੱਚ ਸਭ ਤੋਂ ਵੱਧ ਰਿਕਵਰੀ ਰੇਟ ਹੋਣ ਕਾਰਨ 96.36 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਨਤੀਜੇ ਵਜੋਂ, ਦਿੱਲੀ ਦੇ ਛਤਰਪੁਰ ਖੇਤਰ ਵਿਚ ਦੁਨੀਆ ਦੇ ਸਭ ਤੋਂ ਵੱਡੇ 10,000 ਬਿਸਤਰਿਆਂ ਵਾਲੇ ਸਰਦਾਰ ਪਟੇਲ ਕੋਵਿਡ ਸੈਂਟਰ ਵਿਚ ਸਿਰਫ 59 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸੈਂਟਰ ਦਾ ਸੰਚਾਲਨ ਕਰ ਰਹੀ ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ, ਇਹ ਇੱਕ ਸਮੇਂ ਇਲਾਜ ਕਰਾਉਣ ਵਾਲੇ ਮਰੀਜ਼ਾਂ ਦੀ ਸਭ ਤੋਂ ਘੱਟ ਗਿਣਤੀ ਹੈ। ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪਿਛਲੇ ਚਾਰ ਪੰਜ ਦਿਨਾਂ ਵਿੱਚ ਕੇਂਦਰ ਵਿੱਚ 100 ਤੋਂ ਘੱਟ ਮਰੀਜ਼ ਹਨ।
ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਕੋਵਿਡ ਸੈਂਟਰ ਦੇ ਉਦਘਾਟਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਰੀਜ਼ਾਂ ਦੀ ਗਿਣਤੀ 50 ਦੇ ਨੇੜੇ ਪਹੁੰਚੀ ਹੈ। ਅੰਕੜਿਆਂ ਮੁਤਾਬਕ 5 ਜੁਲਾਈ ਤੋਂ ਕੋਵਿਡ ਸੈਂਟਰ ਅਤੇ ਹਸਪਤਾਲ ਵਿੱਚ ਕੁੱਲ 11,749 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ 11,749 ਮਰੀਜ਼ਾਂ ਚੋਂ 11,374 ਮਰੀਜ਼ਾਂ ਨੂੰ 22 ਦਸੰਬਰ ਦੀ ਸਵੇਰ ਤੱਕ ਛੁੱਟੀ ਦਿੱਤੀ ਗਈ। ਅੰਕੜਿਆਂ ਮੁਤਾਬਕ ਸੋਮਵਾਰ ਸਵੇਰੇ ਕੁੱਲ 69 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਜਿਨ੍ਹਾਂ ਚੋਂ 10 ਮਰੀਜ਼ਾਂ ਨੂੰ ਪਿਛਲੇ 24 ਘੰਟਿਆਂ ਵਿੱਚ ਛੁੱਟੀ ਦਿੱਤੀ ਗਈ ਹੈ। ਲੰਡਨ ਤੋਂ ਅੰਮ੍ਰਿਤਸਰ ਆਈ ਉਡਾਣ 'ਚ 8 ਯਾਤਰੀ ਨਿਕਲੇ ਕੋਰੋਨਾ ਪੌਜ਼ੇਟਿਵ, ਏਅਰਪੋਰਟ 'ਤੇ ਪੂਰੀ ਰਾਤ ਚੱਲੀ ਟੈਸਟਿੰਗ ਇਸ ਕੋਵਿਡ ਸੈਂਟਰ ਵਿੱਚ ਕੁੱਲ 11 ਹਸਪਤਾਲ ਏਮਜ਼, ਸਫਦਰਜੰਗ, ਮੇਦਾਂਤਾ, ਮੈਕਸ ਹਸਪਤਾਲ ਆਦਿ ਸਮੇਤ ਮਰੀਜ਼ਾਂ ਨੂੰ ਰੈਫਰ ਕਰ ਰਹੇ ਹਨ। ਹਾਲ ਹੀ ਵਿਚ ਜਦੋਂ ਕੋਵਿਡ -19 ਦੀ ਤੀਜੀ ਲਹਿਰ ਦਿੱਲੀ ਵਿਚ ਵੇਖੀ ਗਈ, ਸਰਦਾਰ ਪਟੇਲ ਕੋਵਿਡ ਸੈਂਟਰ ਵਿਚ ਸਭ ਤੋਂ ਵੱਧ 2000 ਮਰੀਜ਼ ਸੀ, ਜੋ ਇਸ ਕੇਂਦਰ ਵਿਚ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਸੀ। ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਕੋਵਿਡ-19 ਸਹੂਲਤ ਵਿਚ ਮੈਡੀਕਲ ਆਕਸੀਜਨ ਦੀ ਘਾਟ ਬਾਰੇ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਵੇਂ ਬਿਸਤਰੇ ਮੈਡੀਕਲ ਆਕਸੀਜਨ ਦੀ ਸਹੀ ਸਪਲਾਈ ਨਾਲ ਲੈਸ ਹੋਣਗੇ। ਅਦਾਕਾਰਾ ਰਕੁਲਪ੍ਰੀਤ ਸਿੰਘ ਕੋਰੋਨਾ ਪੌਜ਼ੇਟਿਵ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904The recovery rate is more than 95% : Rajesh Bhushan, Secretary, Health Ministry https://t.co/lN307t32CI
— ANI (@ANI) December 22, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement