ਪਹਿਲਵਾਨ ਸੁਸ਼ੀਲ ਕੁਮਾਰ ਦੀ ਨਿਆਂਇਕ ਹਿਰਾਸਤ 9 ਜੁਲਾਈ ਤੱਕ ਵਧੀ
ਓਲੰਪਿਕ ਮੈਡਲਿਸਟ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਕਿਉਂਕਿ ਅਦਾਲਤ ਨੇ ਕਤਲ ਕੇਸ 'ਚ ਉਸਦੀ ਨਿਆਂਇਕ ਹਿਰਾਸਤ 9 ਜੁਲਾਈ ਤੱਕ ਵਧਾ ਦਿੱਤੀ ਹੈ।
ਨਵੀਂ ਦਿੱਲੀ: ਓਲੰਪਿਕ ਮੈਡਲਿਸਟ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਕਿਉਂਕਿ ਅਦਾਲਤ ਨੇ ਕਤਲ ਕੇਸ 'ਚ ਉਸਦੀ ਨਿਆਂਇਕ ਹਿਰਾਸਤ 9 ਜੁਲਾਈ ਤੱਕ ਵਧਾ ਦਿੱਤੀ ਹੈ।
Olympic medallist wrestler Sushil Kumar to remain in jail as court extends his judicial custody till July 9 in a murder case
— Press Trust of India (@PTI_News) June 25, 2021
ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਆਰੋਪੀ ਸੁਸ਼ੀਲ ਕੁਮਾਰ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ।ਸ਼ੁੱਕਰਵਾਰ ਨੂੰ ਸੁਸ਼ੀਲ ਕੁਮਾਰ ਨੂੰ ਮੰਡੋਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ।ਸ਼ਿਫਟ ਕਰਨ ਦੌਰਾਨ, ਦਿੱਲੀ ਪੁਲਿਸ ਵਾਲਿਆਂ ਨੇ ਸੁਸ਼ੀਲ ਕੁਮਾਰ ਨਾਲ ਸੈਲਫੀ ਵੀ ਲਈ।ਕਤਲ ਦੇ ਗੰਭੀਰ ਦੋਸ਼ਾਂ ਵਿੱਚ ਘਿਰੇ ਸੁਸ਼ੀਲ ਕੁਮਾਰ ਫੋਟੋ ਸੈਸ਼ਨ ਦੌਰਾਨ ਮੁਸਕਰਾਉਂਦੇ ਦਿਖਾਈ ਦਿੱਤੇ।ਇਹ ਤਸਵੀਰਾਂ ਸਾਹਮਣੇ ਆਉਣ ਮਗਰੋਂ ਹੁਣ ਕਈ ਸੁਆਲ ਵੀ ਉੱਠਣੇ ਸ਼ੁਰੂ ਹੋ ਗਏ ਹਨ।
ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ ਕਿ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਤੋਂ ਉਸਦੀ ਜਾਨ ਨੂੰ ਖ਼ਤਰਾ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :