ਯੋਗੇਂਦਰ ਯਾਦਵ ਦਾ ਦਾਅਵਾ: ਬੀਜੇਪੀ ਤੇ ਆਰਐਸਐਸ ਨੇ ਸਿੰਘੂ ਬਾਰਡਰ 'ਤੇ ਭੇਜੇ ਗੁੰਡੇ
ਸਵਰਾਜ ਅਭਿਆਨ ਦੇ ਲੀਡਰ ਯੋਗੇਂਦਰ ਯਾਦਵ ਨੇ ਕਿਸਾਨ ਅੰਦੋਲਨ 'ਤੇ ਬੈਠੇ ਕਿਸਾਨਾਂ ਤੇ ਹਮਲਾ ਕਰਨ ਲਈ ਬੀਜੇਪੀ ਤੇ ਆਰਐਸਐਸ 'ਤੇ ਸਿੰਘੂ ਬਾਰਡਰ ਤੇ ਗੁੰਢਿਆਂ ਨੂੰ ਭੇਜਣ ਦਾ ਇਲਜ਼ਾਮ ਲਾਇਆ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ 'ਤੇ ਡਟੇ ਹੋਏ ਹਨ। ਅਜਿਹੇ 'ਚ ਅੱਜ ਸਿੰਘੂ ਤੇ ਟਿੱਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਵਿਰੋਧ 'ਚ ਸਥਾਨਕ ਲੋਕਾਂ ਨੇ ਹੰਗਾਮਾ ਕੀਤਾ। ਇਸ ਹਮਲੇ 'ਚ ਇਕ ਐਸਐਚਓ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਗਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ ਦੇ ਸਮਰਥਨ 'ਚ ਪਹੁੰਚੇ ਯੋਗੇਂਦਰ ਯਾਦਵ ਨੇ ਇਸ ਘਟਨਾ ਪਿੱਛੇ ਬੀਜੇਪੀ ਤੇ ਆਰਐਸਐਸ ਦਾ ਹੱਥ ਦੱਸਿਆ।
ਸਵਰਾਜ ਅਭਿਆਨ ਦੇ ਲੀਡਰ ਯੋਗੇਂਦਰ ਯਾਦਵ ਨੇ ਕਿਸਾਨ ਅੰਦੋਲਨ 'ਤੇ ਬੈਠੇ ਕਿਸਾਨਾਂ ਤੇ ਹਮਲਾ ਕਰਨ ਲਈ ਬੀਜੇਪੀ ਤੇ ਆਰਐਸਐਸ 'ਤੇ ਸਿੰਘੂ ਬਾਰਡਰ ਤੇ ਗੁੰਢਿਆਂ ਨੂੰ ਭੇਜਣ ਦਾ ਇਲਜ਼ਾਮ ਲਾਇਆ। ਯਾਦਵ ਨੇ ਕਿਹਾ, 'ਹਰ ਵੱਡੇ ਯੁੱਧ 'ਚ ਇਕ ਅਜਿਹੀ ਲੜਾਈ ਹੁੰਦੀ ਹੈ, ਜੋ ਸਭ ਕੁਝ ਬਦਲ ਦਿੰਦੀ ਹੈ। ਇਸ ਕਿਸਾਨ ਯੁੱਧ 'ਚ ਗਾਜੀਪੁਰ ਦੀ ਲੜਾਈ ਸਭ ਕੁਝ ਬਦਲ ਦੇਵੇਗੀ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਸਥਾਨਕ ਲੋਕ ਨਹੀਂ ਸਨ, ਬਲਕਿ ਬੀਜੇਪੀ ਤੇ ਆਰਐਸਐਸ ਦੇ ਗੁੰਢੇ ਸਨ।'
BJP/RSS goons brought in to attack Farmers at #SinghuBorder while Police and RAF stationed there remain mute spectators. Usual Sanghi playbook of provocation being enacted. CPIM strongly condemns this attack. Home Minister must answer. pic.twitter.com/XBTmjFY3o5
— CPI (M) (@cpimspeak) January 29, 2021
ਓਧਰ ਭਾਰਤੀ ਕਮਿਊਨਿਸਟ ਪਾਰਟੀ ਨੇ ਅੱਜ ਇਲਜ਼ਾਮ ਲਾਇਆ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ 'ਤੇ ਹਮਲਾ ਕਰਨ ਲਈ ਬੀਜੇਪੀ ਤੇ ਆਰਐਸਐਸ ਦੇ ਗੁੰਢਿਆਂ ਨੂੰ ਲਿਆਂਦਾ ਗਿਆ ਸੀ। ਵਾਮ ਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੇਣ ਦੀ ਮੰਗ ਕੀਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ