ਪੜਚੋਲ ਕਰੋ
ਏਟੀਐਮ ਵਰਤਣ ਵਾਲਿਆਂ ਨੂੰ ਝਟਕਾ, ਹੁਣ ਬਦਲਣਗੇ ਨਿਯਮ
ਜੇਕਰ ਤੁਸੀਂ ਵੀ ਏਟੀਐਮ ਦਾ ਵਧੇਰੇ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ ਕਿਉਂਕਿ ਬੈਂਕਿੰਗ ‘ਚ ਹੋ ਰਹੇ ਲਗਾਤਾਰ ਫਰਜ਼ੀਵਾੜੇ ਤੇ ਗਾਹਕਾਂ ਨਾਲ ਹੋ ਰਹੀ ਠੱਗੀ ‘ਤੇ ਰੋਕ ਲਗਾਉਣ ਲਈ ਬੈਂਕ ਨਵੇਂ ਕਦਮ ਚੁੱਕ ਸਕਦੇ ਹਨ। ਰਿਪੋਰਟ ਮੁਤਾਬਕ ਹੁਣ ਗਾਹਕ ਏਟੀਐਮ ਤੋਂ ਦਿਨ ‘ਚ ਦੋ ਵਾਰ ਹੀ ਪੈਸੇ ਕਢਵਾ ਸਕਣਗੇ। ਯਾਨੀ 12 ਘੰਟਿਆਂ ‘ਚ ਇੱਕ ਵਾਰ।

ਨਵੀਂ ਦਿੱਲੀ: ਜੇਕਰ ਤੁਸੀਂ ਵੀ ਏਟੀਐਮ ਦਾ ਵਧੇਰੇ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ ਕਿਉਂਕਿ ਬੈਂਕਿੰਗ ‘ਚ ਹੋ ਰਹੇ ਲਗਾਤਾਰ ਫਰਜ਼ੀਵਾੜੇ ਤੇ ਗਾਹਕਾਂ ਨਾਲ ਹੋ ਰਹੀ ਠੱਗੀ ‘ਤੇ ਰੋਕ ਲਗਾਉਣ ਲਈ ਬੈਂਕ ਨਵੇਂ ਕਦਮ ਚੁੱਕ ਸਕਦੇ ਹਨ। ਰਿਪੋਰਟ ਮੁਤਾਬਕ ਹੁਣ ਗਾਹਕ ਏਟੀਐਮ ਤੋਂ ਦਿਨ ‘ਚ ਦੋ ਵਾਰ ਹੀ ਪੈਸੇ ਕਢਵਾ ਸਕਣਗੇ। ਯਾਨੀ 12 ਘੰਟਿਆਂ ‘ਚ ਇੱਕ ਵਾਰ। ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਏਟੀਐਮ ਰਾਹੀਂ ਹੋਣ ਵਾਲੇ ਫਰਜ਼ੀਵਾੜੇ ਨੂੰ ਰੋਕਣ ਲਈ ਦਿੱਲੀ ਸਟੇਟ ਲੇਵਲ ਬੈਂਕਰਸ ਕਮੇਟੀ ਨੇ ਬੈਂਕਾਂ ਨੂੰ ਕੁਝ ਸੁਝਾਅ ਦਿੱਤੇ ਹਨ। ਇਨ੍ਹਾਂ ਸੁਝਾਵਾਂ ‘ਚ ਇੱਕ ਸੁਝਾਅ ਏਟੀਐਮ ਟ੍ਰਾਂਸਜੈਕਸ਼ਨ ਨੂੰ ਲੈ ਕੇ ਵੀ ਹੈ। ਐਸਐਲਬੀਸੀ ਨੇ ਕਿਹਾ ਕਿ ਇੱਕ ਦਿਨ ‘ਚ ਦੋ ਵਾਰ ਏਟੀਐਮ ਤੋਂ ਪੈਸੇ ਕੱਢਵਾਉਣ ਦਾ ਸਮਾਂ ਤੈਅ ਕਰਨ ‘ਚ 6 ਤੋਂ 12 ਘੰਟਿਆਂ ਦਾ ਗੈਪ ਰੱਖਿਆ ਜਾ ਸਕਦਾ ਹੈ। ਰਿਪੋਰਟਸ ਮੁਤਾਬਕ, ਇਸ ਬੈਠਕ ‘ਚ 18 ਬੈਂਕਰਸ ਸ਼ਾਮਲ ਹੋਏ ਸੀ। ਐਸਐਲਬੀਸੀ ਨੇ ਏਟੀਐਮ ਤੋਂ ਪੈਸੇ ਕੱਢਵਾਉਣ ‘ਤੇ ਅਕਾਉਂਟ ਹੋਲਡਰ ਦੇ ਮੋਬਾਈਲ ‘ਤੇ ਇੱਕ ਓਟੀਪੀ ਭੇਜਣ ਦਾ ਸੁਝਾਅ ਦਿੱਤਾ ਗਿਆ ਹੈ।
ਟ੍ਰੈਂਡਿੰਗ ਟੌਪਿਕ





















