Covid ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਹੁਣ ਹਵਾਈ ਸਫ਼ਰ ਕਰਨਾ ਪਏਗਾ ਮਹਿੰਗਾ, ਡੀਜੀਸੀਏ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼
ਡੀਜੀਸੀਏ ਵਲੋਂ ਜਾਰੀ ਤਾਜ਼ਾ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਯਾਤਰਾ ਕਰਨ ਵਾਲੇ ਯਾਤਰੀ ਸਹੀਂ ਢੰਗ ਨਾਲ ਜਹਾਜ਼ ਦੇ ਅੰਦਰ ਮਾਸਕ ਨਹੀਂ ਪਹਿਨਦੇ ਜਾਂ COVID-19 ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡੀ-ਬੋਰਡ ਨਾ ਕਰਨ ਦਿੱਤਾ ਜਾਵੇ।
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾਵਾਇਰਸ (Coronavirus) ਦੇ ਕੇਸ ਵਧਣ ਦੇ ਮੱਦੇਨਜ਼ਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA ) ਨੇ ਹਵਾਈ ਯਾਤਰੀਆਂ ਲਈ ਨਵੀਂ ਸੇਧ ਜਾਰੀ ਕੀਤੀ ਹੈ। ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਜਾ ਸਕਦਾ ਹੈ।
ਡੀਜੀਸੀਏ ਨੇ ਭਾਰਤ ਦੇ ਏਅਰਪੋਰਟ ਅਥਾਰਟੀ (AAI), ਸੀਆਈਐਸਐਫ, ਸਾਰੇ ਹਵਾਈ ਅੱਡਿਆਂ ਅਤੇ ਦੇਸ਼ ਵਿਚ ਕੰਮ ਕਰ ਰਹੀਆਂ ਸਾਰੀਆਂ ਏਅਰਲਾਈਨਾਂ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਡੀਜੀਸੀਏ ਨੇ ਕਿਹਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੀਜੀਸੀਏ ਨੇ ਆਪਣੇ ਚਿੱਠੀ ਵਿੱਚ ਲਿਖਿਆ ਕਿ ਇਹ ਸਾਹਮਣੇ ਆਇਆ ਹੈ ਕਿ ਕੁਝ ਯਾਤਰੀ ਹਵਾਈ ਯਾਤਰਾ ਦੌਰਾਨ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਹੇ। ਕੁਝ ਯਾਤਰੀ ਹਵਾਈ ਅੱਡੇ ਵਿੱਚ ਦਾਖਲ ਹੋਣ ਤੋਂ ਬਾਅਦ ਮਾਸਕ ਨਹੀਂ ਪਹਿਨਦੇ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕਰਦੇ। ਜਦੋਂ ਕਿ, ਹਵਾਈ ਯਾਤਰਾ ਦੇ ਪੂਰੇ ਸਮੇਂ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਹੁੰਦਾ ਹੈ ਜਦੋਂ ਤਕ ਤੁਸੀਂ ਏਅਰਪੋਰਟ ਤੋਂ ਬਾਹਰ ਨਹੀਂ ਜਾਂਦੇ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਏਅਰਪੋਰਟ ਨੂੰ ਛੱਡ ਨਹੀਂ ਜਾਂਦੇ। ਡਾਇਰੈਕਟੋਰੇਟ ਜਨਰਲ ਨੇ ਇਹ ਵੀ ਕਿਹਾ ਹੈ ਕਿ ਕੁਝ ਯਾਤਰੀ ਹਵਾਈ ਜਹਾਜ਼ ਦੇ ਅੰਦਰ ਵੀ ਸਹੀ ਤਰ੍ਹਾਂ ਮਾਸਕ ਨਹੀਂ ਪਹਿਨਦੇ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਨੇ ਉਡਾਨ ਦੌਰਾਨ ਯਾਤਰੀਆਂ ਵਲੋਂ ਢੁਕਵੇਂ ਢੰਗ ਨਾਲ ਮਾਸਕ ਨਾ ਪਹਿਨਣ ਨੂੰ ਲੈ ਕੇ ਡੀਜੀਸੀਏ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਮੁੱਦੇ 'ਤੇ ਸਵੈਚਾਲਤ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਡੀਜੀਸੀਏ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਿਹੜੇ ਵਿਅਕਤੀ ਮਾਸਕ ਨਹੀਂ ਪਹਿਨ ਰਹੇ ਹਨ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਖੰਨਾ ਵਿਚ ਸੀਜੀਐਸਟੀ ਦੀਆਂ ਟੀਮਾਂ ਨੇ ਕੀਤੀ ਰੈਡ, ਕਰੋੜਾਂ ਦੇ ਟੈਕਸ ਚੋਰੀ ਮਾਮਲੇ ਦਾ ਹੋਇਆ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904