ਪੜਚੋਲ ਕਰੋ

Lok Sabha Elections: ਭਾਜਪਾ ਦੇ ਗੜ੍ਹ 'ਚ ਫਰਜ਼ੀ ਵੋਟਿੰਗ ! 17 ਸਾਲਾ ਮੁੰਡੇ ਨੇ ਪਾਈਆਂ 8 ਵੋਟਾਂ, ਚੋਣ ਕਮਿਸ਼ਨ ਨੇ ਸੁਣਾਇਆ ਆਹ ਫੈਸਲਾ

Lok Sabha Elections: ਯੂਪੀ ਦੀ ਫਰੂਖਾਬਾਦ ਲੋਕ ਸਭਾ ਸੀਟ ਦੇ ਏਟਾ ਜ਼ਿਲ੍ਹੇ ਵਿੱਚ ਫਰਜ਼ੀ ਵੋਟਿੰਗ ਵਿੱਚ ਵੱਡੀ ਕਾਰਵਾਈ ਹੋਈ ਹੈ। ਪੂਰੀ ਪੋਲਿੰਗ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬੂਥ 'ਤੇ ਮੁੜ ਪੋਲਿੰਗ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

Lok Sabha Elections: ਯੂਪੀ ਦੀ ਫਰੂਖਾਬਾਦ ਲੋਕ ਸਭਾ ਸੀਟ ਦੇ ਏਟਾ ਜ਼ਿਲ੍ਹੇ ਵਿੱਚ ਫਰਜ਼ੀ ਵੋਟਿੰਗ ਵਿੱਚ ਵੱਡੀ ਕਾਰਵਾਈ ਹੋਈ ਹੈ। ਪੂਰੀ ਪੋਲਿੰਗ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬੂਥ 'ਤੇ ਮੁੜ ਪੋਲਿੰਗ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਸਾਰੇ ਪੋਲਿੰਗ ਵਰਕਰਾਂ ਖਿਲਾਫ ਰਿਪੋਰਟ ਦਰਜ ਕਰ ਲਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਜਾਅਲੀ ਵੋਟ ਪਾਉਣ ਵਾਲਾ ਵਿਅਕਤੀ 17 ਸਾਲ ਦਾ ਨੌਜਵਾਨ ਪਾਇਆ ਗਿਆ ਹੈ।

 ਉਸ ਨੂੰ ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਸ ਵੱਲੋਂ ਇੱਕ ਤੋਂ ਬਾਅਦ ਇੱਕ ਅੱਠ ਵੋਟਾਂ ਪਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਜਦੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਡੀਓ ਪੋਸਟ ਕੀਤਾ ਤਾਂ ਚੋਣ ਕਮਿਸ਼ਨ ਦੀ ਟੀਮ ਹਰਕਤ ਵਿੱਚ ਆ ਗਈ। ਮਾਮਲਾ ਫਾਰੂਖਾਬਾਦ ਲੋਕ ਸਭਾ ਸੀਟ ਦੇ ਏਟਾ ਦੇ ਅਲੀਗੰਜ ਵਿਧਾਨ ਸਭਾ ਦੇ ਬੂਥ ਨੰਬਰ 343 ਪ੍ਰਾਇਮਰੀ ਸਕੂਲ ਖੀਰੀਆ ਪਮਰਾਨ ਦਾ ਹੈ।

ਐਤਵਾਰ ਨੂੰ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਵਿੱਚ ਇੱਕ ਲੜਕਾ ਭਾਜਪਾ ਉਮੀਦਵਾਰ ਨੂੰ ਇੱਕ-ਇੱਕ ਕਰਕੇ ਅੱਠ ਵੋਟਾਂ ਪਾਉਂਦਾ ਹੈ ਅਤੇ ਇਸਦੀ ਵੀਡੀਓ ਵੀ ਬਣਾਉਂਦਾ ਹੈ। ਸਭ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਇਸ ਵੀਡੀਓ ਨੂੰ ਐਕਸ 'ਤੇ ਪੋਸਟ ਕੀਤਾ ਅਤੇ ਚੋਣ ਕਮਿਸ਼ਨ ਨੂੰ ਕਿਹਾ ਕਿ ਜੇਕਰ ਇਸ 'ਚ ਕੁਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇ।  ਨਾਲ ਹੀ ਲਿਖਿਆ ਕਿ ਭਾਜਪਾ ਦੀ ਬੂਥ ਕਮੇਟੀ ਅਸਲ ਵਿੱਚ ਲੁੱਟ ਦੀ ਕਮੇਟੀ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਅਖਿਲੇਸ਼ ਯਾਦਵ ਦੀ ਪੋਸਟ ਨੂੰ ਰੀਪੋਸਟ ਕੀਤਾ ਅਤੇ ਉਨ੍ਹਾਂ ਦੀ ਸਰਕਾਰ ਬਣਨ 'ਤੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ।

ਰਾਹੁਲ-ਅਖਿਲੇਸ਼ ਦੀ ਪੋਸਟ ਵਾਇਰਲ ਹੁੰਦਿਆ ਹੀ ਪੂਰੇ ਜ਼ਿਲਾ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ।  ਦੇਰ ਸ਼ਾਮ ਫਰੂਖਾਬਾਦ ਦੇ ਰਿਟਰਨਿੰਗ ਅਫਸਰ ਡਾ.ਵੀ.ਕੇ.ਸਿੰਘ ਨੇ ਵਾਇਰਲ ਹੋਈ ਵੀਡੀਓ ਦੀ 103-ਅਲੀਗੰਜ ਦੇ ਰਿਟਰਨਿੰਗ ਅਫਸਰ ਤੋ ਜਾਂਚ ਕਾਰਵਾਈ ।

ਜਾਂਚ ਵਿੱਚ ਬੂਥ ਨੰਬਰ 343 ਪ੍ਰਾਇਮਰੀ ਸਕੂਲ ਖੀਰੀਆ, ਪਮਰਾਨ ਦੀ ਪੋਲਿੰਗ ਪਾਰਟੀ ਵੱਲੋਂ ਲਾਪ੍ਰਵਾਹੀ ਪਾਈ ਗਈ। ਇਸ ’ਤੇ ਬੂਥ ਦੇ ਸਾਰੇ ਪੋਲਿੰਗ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸਹਾਇਕ ਰਿਟਰਨਿੰਗ ਅਫਸਰ ਨੇ ਸਾਰਿਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
Advertisement
ABP Premium

ਵੀਡੀਓਜ਼

Kullu-Manali| Flood| ਕੁੱਲੂ 'ਚ ਮੀਂਹ ਨੇ ਮਚਾਈ ਤਬਾਹੀ, ਸੈਲਾਨੀਆਂ ਦੀ ਜਾਨ 'ਤੇ ਬਣੀਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ NH 5 ਸਮੇਤ ਕਈ ਸੜਕਾਂ ਬੰਦ, 100 ਰੂਟ ਫੇਲ੍ਹਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫ਼ਤਾਰਛੱਤ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ
ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ
ਪੰਜਾਬ 'ਚ ਪੈ ਗਿਆ ਚੀਕ-ਚੀਹਾੜਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਖੰਭਾ
ਪੰਜਾਬ 'ਚ ਪੈ ਗਿਆ ਚੀਕ-ਚੀਹਾੜਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਖੰਭਾ
Embed widget