YouTube News Channel Ban: ਸਰਕਾਰ ਨੇ 78 ਯੂਟਿਊਬ ਨਿਊਜ਼ ਚੈਨਲ ਕੀਤੇ ਬੰਦ, ਜਾਣੋ ਕਾਰਨ
ਭਾਰਤ ਸਰਕਾਰ (Indian Government) ਨੇ ਮੰਗਲਵਾਰ (19 ਜੁਲਾਈ 2022) ਨੂੰ 78 ਯੂਟਿਊਬ ਨਿਊਜ਼ ਚੈਨਲਾਂ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬਲਾਕ ਕਰਕੇ ਵੱਡੀ ਕਾਰਵਾਈ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ
78 YT News Channel Block : ਭਾਰਤ ਸਰਕਾਰ (Indian Government) ਨੇ ਮੰਗਲਵਾਰ (19 ਜੁਲਾਈ 2022) ਨੂੰ 78 ਯੂਟਿਊਬ ਨਿਊਜ਼ ਚੈਨਲਾਂ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬਲਾਕ ਕਰਕੇ ਵੱਡੀ ਕਾਰਵਾਈ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਯੂ-ਟਿਊਬ ਨਿਊਜ਼ ਚੈਨਲਾਂ ਅਤੇ ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਆਈਟੀ ਐਕਟ 2000 ਦੀ ਧਾਰਾ 69-ਏ ਦੀ ਉਲੰਘਣਾ ਦੇ ਦੋਸ਼ 'ਚ ਕੀਤੀ ਗਈ ਹੈ।
560 YouTube URL ਬੈਨ
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਦੇ ਅਨੁਸਾਰ ਸਰਕਾਰ ਨੇ ਪਿਛਲੇ ਦੋ ਸਾਲਾਂ 'ਚ 560 ਯੂਟਿਊਬ ਯੂਆਰਐਲ (YouTube URL) ਬੰਦ ਕੀਤੇ ਹਨ। ਅੰਕੜੇ ਦੱਸਦੇ ਹਨ ਕਿ ਬਲੌਕ ਕੀਤੇ ਗਏ ਯੂਟਿਊਬ ਨਿਊਜ਼ ਚੈਨਲਾਂ 'ਤੇ ਦਰਸ਼ਕਾਂ ਦੀ ਗਿਣਤੀ 68 ਕਰੋੜ ਤੋਂ ਵੱਧ ਸੀ।
ਲੋਕ ਸਭਾ 'ਚ ਹੋਇਆ ਖੁਲਾਸਾ
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦੇ ਹੋਏ ਇਸ ਮੁੱਦੇ ਦੀ ਜਾਣਕਾਰੀ ਦਿੱਤੀ। ਦਰਅਸਲ, ਤਾਮਿਲਨਾਡੂ ਦੇ ਵਿਰੁਧੁਨਗਰ ਤੋਂ ਕਾਂਗਰਸ ਸੰਸਦ ਮਾਨਿਕਮ ਟੈਗੋਰ ਬੀ (Manickam Tagore B) ਨੇ ਸਰਕਾਰ ਵੱਲੋਂ ਬੰਦ ਕੀਤੇ ਗਏ ਯੂਟਿਊਬ ਨਿਊਜ਼ ਚੈਨਲਾਂ ਦੀ ਗਿਣਤੀ ਦੇ ਵੇਰਵੇ ਦੀ ਮੰਗ ਕੀਤੀ ਸੀ।
ਸਾਲ ਦੀ ਸ਼ੁਰੂਆਤ 'ਚ ਬਲੌਕ ਕੀਤੇ ਗਏ 16 ਚੈਨਲ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਪਹਿਲਾਂ ਹੀ ਅਜਿਹੀ ਕਾਰਵਾਈ ਕਰ ਚੁੱਕਾ ਹੈ। ਇਸ ਸਾਲ ਦੇ ਸ਼ੁਰੂ 'ਚ ਵੀ 16 ਯੂਟਿਊਬ ਨਿਊਜ਼ ਚੈਨਲਾਂ ਨੂੰ ਬਲੌਕ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 10 ਭਾਰਤੀ ਚੈਨਲ ਸਨ। ਇਸ ਤੋਂ ਇਲਾਵਾ ਪਾਕਿਸਤਾਨ ਤੋਂ 6 ਯੂ-ਟਿਊਬ ਨਿਊਜ਼ ਚੈਨਲ ਚੱਲ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਭਾਰਤ ਦੀ ਨੈਸ਼ਨਲ ਸਕਿਊਰਿਟੀ ਅਤੇ ਜਨਤਕ ਵਿਵਸਥਾ 'ਚ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਕਾਰਨ ਬਲੌਕ ਕੀਤਾ ਗਿਆ ਸੀ। ਦੱਸ ਦੇਈਏ ਕਿ ਇਹ ਕਾਰਵਾਈ ਆਈਟੀ ਐਕਟ 2021 ਦੇ ਤਹਿਤ ਕੀਤੀ ਗਈ ਹੈ।