ਭਾਰਤ ਦੀ ਏਅਰ ਐਂਬੂਲੈਂਸ ਨੂੰ ਇਸਲਾਮਾਬਾਦ ਹਵਾਈ ਅੱਡੇ ’ਤੇ ਕਰਨੀ ਪਈ ਐਮਰਜੈਂਸੀ ਲੈਂਡਿੰਗ
ਭਾਰਤ ਦੀ ਇੱਕ ਏਅਰ ਐਂਬੂਲੈਂਸ ਨੂੰ ਕੱਲ੍ਹ ਐਤਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ, ਉਸ ਨੂੰ ਤੇਲ ਦੀ ਜ਼ਰੂਰਤ ਸੀ।
ਨਵੀਂ ਦਿੱਲੀ: ਭਾਰਤ ਦੀ ਇੱਕ ਏਅਰ ਐਂਬੂਲੈਂਸ ਨੂੰ ਕੱਲ੍ਹ ਐਤਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ, ਉਸ ਨੂੰ ਤੇਲ ਦੀ ਜ਼ਰੂਰਤ ਸੀ। ਪਾਕਿਸਤਾਨ ਦੇ ‘ਦੁਨੀਆ ਨਿਊਜ਼’ ਮੁਤਾਬਕ ਭਾਰਤੀ ਏਅਰ ਐਂਬੂਲੈਂਸ ਦੇ ਪਾਇਲਟ ਨੇ ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਇਸਲਾਮਾਬਾਦ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ।
ਇੱਕ ਬ੍ਰਿਟਿਸ਼ ਮਰੀਜ਼, ਇੱਕ ਡਾਕਟਰ ਤੇ ਦੋ ਨਰਸਾਂ ਨਾਲ ਭਾਰਤ ਦੀ ਇਹ ਏਅਰ ਐਂਬੂਲੈਂਸ ਭਾਰਤ ਦੇ ਕੋਲਕਾਤਾ ਤੋਂ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਨਬੀ ਜਾ ਰਿਹਾ ਸੀ। ਇਜਾਜ਼ਤ ਮਿਲਣ ਤੋਂ ਬਾਅਦ ਇਹ ਹਵਾਈ ਐਂਬੂਲੈਂਸ ਇਸਲਾਮਾਬਾਦ ਦੇ ਹਵਾਈ ਅੱਡੇ ਉੱਤੇ ਉੱਤਰੀ ਤੇ ਤੇਲ ਭਰਵਾਉਣ ਤੋਂ ਬਾਅਦ ਦੋ ਘੰਟਿਆਂ ’ਚ ਉੱਥੋਂ ਦੋਬਾਰਾ ਰਵਾਨਾ ਹੋ ਗਈ।
ਕਿਸੇ ਮਰੀਜ਼ ਦੀ ਜਾਨ ਬਚਾਉਣ ਲਈ ਉਸ ਤੱਕ ਜਾਂ ਉਸ ਨੂੰ ਛੇਤੀ ਹਸਪਤਾਲ ਪਹੁੰਚਾਉਣ ਲਈ ਜਿਹੜੇ ਹਵਾਈ ਜਹਾਜ਼ ਜਾਂ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਏਅਰ ਐਂਬੂਲੈਂਸ ਆਖਦੇ ਹਨ।
ਹਵਾਈ ਐਂਬੂਲੈਂਸ ਦੀ ਮਦਦ ਨਾਲ ਲੰਮੀ ਦੂਰੀ ਛੇਤੀ ਤੈਅ ਹੁੰਦੀ ਹੈ ਤੇ ਸੜਕ ਰਸਤੇ ਮਿਲਣ ਵਾਲੇ ਭੀੜ ਭੜੱਕੇ ਤੋਂ ਵੀ ਬਚਾਅ ਰਹਿੰਦਾ ਹੈ।
ਇੱਕ ਏਅਰ ਐਂਬੂਲੈਂਸ ਵਿੱਚ ਕਿਸੇ ਵੀ ਐਮਰਜੈਂਸੀ ਲਈ ਬ੍ਰੀਦਿੰਗ ਅਪਰੇਟਸ, ਮੌਨੀਟਰਿੰਗ ਸਿਸਟਮ, ਪੇਸ ਮੇਕਰ ਆਦਿ ਹੁੰਦੇ ਹਨ। ਇਸ ਵਿੱਚ ਐਡਰੇਲੀਨ, ਪ੍ਰੋਪੋਫ਼ੋਲ,ਬੀਟਾ ਬਲੌਕਰਜ਼, ਖ਼ੂਨ ਪਤਾ ਕਰਨ ਵਾਲੀ ਦਵਾਈ ਵੀ ਰੱਖੀ ਹੁੰਦੀ ਹੈ।