ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ (IAF) 14 ਤੇ 16 ਅਪ੍ਰੈਲ ਨੂੰ ਅੰਡੇਮਾਨ ਟਾਪੂ ’ਚ ਬ੍ਰਹਮੋਸ ਮਿਸਾਇਲ ਦਾ ਟੈਸਟ ਕਰਨ ਵਾਲੀ ਹੈ। ਹਿੰਦ ਮਹਾਸਾਗਰ ਖੇਤਰ ’ਚ ਹੋਣ ਵਾਲੇ ਇਸ ਪ੍ਰੀਖਣ ਨੂੰ ਕਾਫ਼ੀ ਅਹਿਮ ਕਰਾਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ‘ਨੋਟਿਸ ਟੂ ਏਅਰਮੈੱਨ’ (NOTAM) ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟਿਸ ਅਧੀਨ ਜਿਹੜੀ ਭਾਸ਼ਾ ਦੀ ਵਰਤੋਂ ਹੁੰਦੀ ਹੈ, ਉਹ ਆਮ ਭਾਸ਼ਾ ਨਹੀਂ ਹੁੰਦੀ; ਸਗੋਂ ਖ਼ਾਸ ਕ੍ਰੈਕਟਰਜ਼ ਵਾਲੀ ਹੁੰਦੀ ਹੈ; ਤਾਂ ਜੋ ਕਮਿਊਨੀਕੇਸ਼ਨਜ਼ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ।


 


ਕੀ ਹੁੰਦਾ ਹੈ NOTAM?


ਨੌਟੈਮ ਨੋਟਿਸ ਭਾਵ ਫ਼ਲਾਈਟ ਆਪਰੇਸ਼ਨਜ਼ ਨਾਲ ਜੁੜੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਅਹਿਮ ਤੇ ਜ਼ਰੂਰੀ ਜਾਣਕਾਰੀ। ਕਿਸੇ ਵੀ ਟੈਸਟ ਜਾਂ ਜ਼ਰੂਰੀ ਪ੍ਰੋਜੈਕਟ ਤੋਂ ਪਹਿਲਾਂ ਐਡਵਾਂਸ ’ਚ ਇਹ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਪਰ ਬਹੁਤ ਪਹਿਲਾਂ ਇਸ ਨੂੰ ਜਾਰੀ ਨਹੀਂ ਕੀਤਾ ਜਾਂਦਾ। ਇਸ ਅਧੀਨ ਨੈਸ਼ਨਲ ਏਅਰ ਸਪੇਸ ਸਿਸਟਮ (NAS) ਨੂੰ ਅਸਾਧਾਰਨ ਕਰਾਰ ਦਿੱਤਾ ਜਾਂਦਾ ਹੈ। ਇਹ ਨੋਟਿਸ ਰੀਅਲ ਟਾਈਮ ਦੇ ਆਧਾਰ ਉੱਤੇ ਜਾਰੀ ਹੁੰਦਾ ਹੈ।


 


ਸਿਰਫ਼ ਕੁਝ ਸੈਕੰਡਜ਼ ਵਿੱਚ ਦੁਸ਼ਮਣ ਢੇਰ


ਬ੍ਰਹਮੋਸ ਦੁਨੀਆ ਦੀ ਇਕਲੌਤੀ ਮਿਸਾਇਲ ਹੈ, ਜਿਸ ਨੂੰ ਜ਼ਮੀਨ, ਹਵਾ ਤੇ ਪਾਣੀ ਤਿੰਨੇ ਥਾਵਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ। ਬ੍ਰਹਮੋਸ-2 ਨੂੰ ਇਸ ਵੇਲੇ ਭਾਰਤ ਦੇ ਸਭ ਤੋਂ ਖ਼ਤਰਨਾਕ ਹਥਿਆਰਾਂ ਵਿੱਚ ਰੱਖਿਆ ਗਿਆ ਹੈ। 9,800 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਮਲਾ ਕਰਨ ਵਾਲੀ ਇਹ ਮਿਸਾਇਲ 1,000 ਕਿਲੋਮੀਟਰ ਦੀ ਦੂਰੀ ’ਤੇ ਬੈਠੇ ਦੁਸ਼ਮਣ ਨੂੰ ਕੁਝ ਸੈਕੰਡਾਂ ’ਚ ਹੀ ਖ਼ਤਮ ਕਰ ਸਕਦੀ ਹੈ।


 


ਬ੍ਰਹਮੋਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਕਿਸੇ ਵੀ ਵਾਰਸ਼ਿਪ, ਪਣਡੁੱਬੀ, ਜੰਗੀ ਹਵਾਈ ਜਹਾਜ਼ ਜਾਂ ਮੋਬਾਈਲ ਲਾਂਚਰ ਦੀ ਮਦਦ ਨਾਲ ਆਸਾਨੀ ਨਾਲ ਫ਼ਾਇਰ ਕੀਤੀ ਜਾ ਸਕਦੀ ਹੈ। ਬ੍ਰਹਮੋਸ-2 ਦੀ ਸਪੀਡ ਦੇ ਮਾਮਲੇ ’ਚ ਅਮਰੀਕੀ ਫ਼ੌਜ ਦੀ ਮਿਸਾਇਲ ਟਾੱਮਹਾੱਕ ਤੋਂ ਚਾਰ ਗੁਣਾ ਤੇਜ਼ ਹੈ।


 


ਭਾਰਤ ਤੇ ਰੂਸ ਦਾ ਸਾਂਝਾ ਉੱਦਮ


ਇਸ ਮਿਸਾਇਲ ਨੂੰ ਭਾਰਤ ਤੇ ਰੂਸ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਲਈ ਬ੍ਰਹਮੋਸ ਦਾ ਨਾਂਅ ਦੋਵੇਂ ਦੇਸ਼ਾਂ ਦੀਆਂ ਨਦੀਆਂ ਭਾਰਤ ਦੀ ਬ੍ਰਹਮਪੁੱਤਰ ਅਤੇ ਰੂਸ ਦੀ ਮੋਸਕਵਾ ਨੂੰ ਮਿਲਾ ਕੇ ਬਣਾਇਆ ਗਿਆ ਹੈ। ਇਹ ਮਿਸਾਇਲ ਰੂਸ ਦੀ ਪੀ-800 ਓਂਕਿਸ ਕਰੂਜ਼ ਮਿਸਾਇਲ ਦੀ ਟੈਕਨੋਲੋਜੀ ਉੱਤੇ ਡਿਵੈਲਪ ਕੀਤੀ ਗਈ ਹੈ।


 


ਕਿਸੇ ਵਾਰਸ਼ਿਪ ਤੇ ਜ਼ਮੀਨ ਤੋਂ ਲਾਂਚ ਹੋਣ ’ਤੇ ਇਹ ਮਿਸਾਇਲ 200 ਕਿਲੋਗ੍ਰਾਮ ਵਾਰਹੈੱਡਜ਼ ਆਪਣੇ ਨਾਲ ਲਿਜਾ ਸਕਦੀ ਹੈ। ਜੇ ਇਸ ਨੂੰ ਕਿਸੇ ਜੰਗੀ ਜਹਾਜ਼ ਨਾਲ ਲਾਂਚ ਕੀਤਾ ਜਾਵੇ, ਤਾਂ ਆਸਾਨੀ ਨਾਲ 300 ਕਿਲੋਗ੍ਰਾਮ ਹਥਿਆਰ ਲਿਜਾਣ ਦੇ ਸਮਰੱਥ ਹੈ। ਬ੍ਰਹਮੋਸ ਨੂੰ ਪਹਿਲੀ ਵਾਰ 12 ਜੂਨ, 2021 ’ਚ ਇੰਟੈਗ੍ਰੇਟਿਡ ਟੈਸਟ ਰੇਂਜ ਤੋਂ ਲਾਂਚ ਕੀਤਾ ਗਿਆ ਸੀ। ਫਿਰ 12 ਜੂਨ, 2004 ਨੂੰ ਇਹ ਮਿਸਾਇਲ ਇੱਕ ਮੋਬਾਇਲ ਲਾਂਚ ਰਾਹੀਂ ਲਚ ਕੀਤੀ ਗਈ। ਬ੍ਰਹਮੋਸ ਭਾਰਤੀ ਹਵਾਈ ਜਹਾਜ਼ ਦੇ ਜੰਗੀ ਜਹਾਜ਼ ਸੁਖੋਈ ’ਚ ਵੀ ਫ਼ਿੱਟ ਕਰ ਦਿੱਤੀ ਗਈ ਹੈ।


 


ਬ੍ਰਹਮੋਸ ਦਾ ਨਵਾਂ ਵਰਜ਼ਨ ਹੋਰ ਵੀ ਖ਼ਤਰਨਾਕ


ਸਿਰਫ਼ ਇੰਨਾ ਹੀ ਨਹੀਂ ਭਾਰਤ ਤੇ ਰੂਸ ਹੁਣ ਸੁਪਰਸੋਨਿਕ ਕਰੂਜ਼ ਮਿਸਾਇਲ ਬ੍ਰਹਮੋਸ ਦੇ ਨਵੇਂ ਵਰਜ਼ਨ ਉੱਤੇ ਵੀ ਕੰਮ ਕਰ ਰਹੇ ਹਨ। ਨਵੀਂ ਬ੍ਰਹਮੋਸ ਮਿਸਾਇਲ ਦੁਸ਼ਮਣ ਦੇਸ਼ ਦੇ ਏਅਰਬੌਰਨ ਅਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਭਾਵ ਅਵਾਕਸ ਦੇ ਏਅਰਕ੍ਰਾਫ਼ਟ ਵੀ ਢੇਰ ਕਰ ਸਕੇਗੀ।