ਨਿਊਯਾਰਕ: ਇਰਾਨ ਤੇ ਅਮਰੀਕਾ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਇੱਕ ਭਾਰਤੀ-ਅਮਰੀਕੀ ਪ੍ਰੋਫੈਸਰ ਨੇ ਫੇਸਬੁੱਕ 'ਤੇ ਮਜ਼ਾਕ ਉਡਾਇਆ। ਫੇਸਬੁੱਕ 'ਤੇ ਇਸ ਮਜ਼ਾਕ ਕਰਕੇ ਕਾਲਜ ਨੇ ਪ੍ਰੋਫੈਸਰ ਨੂੰ ਬਰਖਾਸਤ ਕਰ ਦਿੱਤਾ। ਡਬਲਿਊਬੀਜ਼ੈਡ ਟੈਲੀਵਿਜ਼ਨ ਮੁਤਾਬਕ ਬੈਬਸਨ ਕਾਲਜ ਨੇ ਕਿਹਾ, "ਅਸ਼ੀਨ ਫਾਂਸੇ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਫੇਸਬੁੱਕ 'ਤੇ ਕਾਲਜ ਦੀਆਂ ਕਦਰਾਂ ਕੀਮਤਾਂ ਤੇ ਸੱਭਿਆਚਾਰ ਵਿਰੁੱਧ ਪੋਸਟ ਕੀਤੀ ਸੀ"।
ਅਸ਼ੀਨ ਵੱਲੋਂ ਫੇਸਬੁੱਕ 'ਤੇ ਕੀਤੇ ਗਏ ਇਸ ਮਜ਼ਾਕ ਨੂੰ ਲੋਕਾਂ ਨੇ ਇੱਕ ਖ਼ਤਰੇ ਦੇ ਰੂਪ 'ਚ ਦੇਖਿਆ। ਇਸ ਲਈ ਅਸ਼ੀਨ ਫਾਂਸੇ ਨੇ ਕਾਲਜ ਪ੍ਰਸ਼ਾਸਨ ਤੋਂ ਮੁਆਫੀ ਵੀ ਮੰਗੀ। ਹਾਲਾਂਕਿ, ਪ੍ਰੋਫੈਸਰ ਅਸ਼ੀਨ ਦੀ ਪੋਸਟ ਨੂੰ ਡੋਨਾਲਡ ਟਰੰਪ ਦੇ ਇੱਕ ਟਵੀਟ ਦੇ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ।
ਟਵੀਟ ਪੋਸਟ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦੇ ਹੋਏ ਅਸ਼ੀਨ ਫਾਂਸੇ ਨੇ ਆਪਣੇ ਫੇਸਬੁੱਕ 'ਤੇ ਲਿਖਿਆ, "ਇਰਾਨ ਨੂੰ ਵੀ ਅਮਰੀਕਾ ਦੇ 52 ਟਿਕਾਣਿਆਂ ਨੂੰ ਬੰਬ ਨਾਲ ਉਡਾਣ ਦੀ ਚੋਣ ਕਰਨੀ ਚਾਹੀਦੀ ਹੈ, ਜਿਸ 'ਚ ਮਿਨੇਸੋਟਾ ਦਾ ਮਾਲ ਆਫ਼ ਅਮਰੀਕਾ ਜਾਂ ਕਾਰਡੇਰੀਅਨਸ ਦੇ ਘਰ ਸ਼ਾਮਲ ਹਨ।"
ਦੱਸ ਦਈਏ ਕਿ ਅਸ਼ੀਨ ਫਾਂਸੇ ਬੈਬਸਨ ਕਾਲਜ 'ਚ ਡਾਇਰੈਕਟਰ ਆਫ਼ ਸਸਟੇਨਿਬਿਲਟੀ ਵਜੋਂ ਕੰਮ ਕਰ ਰਹੇ ਸੀ। ਇਹ ਕਾਲਜ ਬੋਸਟਨ ਤੋਂ 20 ਕਿਲੋਮੀਟਰ ਦੂਰ ਵੇਲੇਸਲੇ ਵਿੱਚ ਸਥਿਤ ਹੈ।
ਇਰਾਨ-ਅਮਰੀਕਾ ਵਿਵਾਦ 'ਤੇ ਮਖੌਲ ਭਾਰਤੀ ਪ੍ਰੋਫੈਸਰ ਨੂੰ ਪਿਆ ਮਹਿੰਗਾ, ਕਾਲਜ ਨੇ ਨੌਕਰੀ ਤੋਂ ਕੱਢਿਆ
ਏਬੀਪੀ ਸਾਂਝਾ
Updated at:
13 Jan 2020 01:58 PM (IST)
ਇਰਾਨ ਤੇ ਅਮਰੀਕਾ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਇੱਕ ਭਾਰਤੀ-ਅਮਰੀਕੀ ਪ੍ਰੋਫੈਸਰ ਨੇ ਫੇਸਬੁੱਕ 'ਤੇ ਮਜ਼ਾਕ ਉਡਾਇਆ। ਫੇਸਬੁੱਕ 'ਤੇ ਇਸ ਮਜ਼ਾਕ ਕਰਕੇ ਕਾਲਜ ਨੇ ਪ੍ਰੋਫੈਸਰ ਨੂੰ ਬਰਖਾਸਤ ਕਰ ਦਿੱਤਾ।
- - - - - - - - - Advertisement - - - - - - - - -