ਨਿਊਯਾਰਕ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਸੋਮਵਾਰ ਨੂੰ ਨਿਊਯਾਰਕ ਦੀ ਫੈਡਰਲ ਅਦਾਲਤ (federal court) ‘ਚ ਜੱਜ ਵਜੋਂ ਨਿਯੁਕਤੀ ਲਈ ਭਾਰਤੀ-ਅਮਰੀਕੀ ਵਕੀਲ ਨੂੰ ਨਾਮਜ਼ਦ ਕੀਤਾ ਹੈ। ਨਿਊਯਾਰਕ ਦੇ ਪੂਰਬੀ ਜ਼ਿਲ੍ਹਾ ਲਈ ਯੂਐਸ ਡਿਸਟ੍ਰਿਕਟ ਕੋਰਟ (US District Court) ਦੇ ਜੱਜ ਵਜੋਂ ਨਾਮਜ਼ਦ, ਸਰਿਤਾ ਕੋਮਾਤੀਰੈੱਡੀ (Saritha Komatireddy) ਵਕੀਲ ਹੈ ਤੇ ਕੋਲੰਬੀਆ ਲਾ ਸਕੂਲ ਵਿੱਚ ਕਾਨੂੰਨ ਪੜ੍ਹਾਉਂਦੀ ਹੈ।
ਵ੍ਹਾਈਟ ਹਾਊਸ ਨੇ ਖ਼ਬਰ ਦਿੱਤੀ ਹੈ ਕਿ ਟਰੰਪ ਨੇ ਸੋਮਵਾਰ ਨੂੰ ਉਸ ਦੀ ਨਾਮਜ਼ਦਗੀ ਪਹਿਲਾਂ ਯੂਐਸ ਸੈਨੇਟ ਭੇਜੀ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਅਦਾਲਤ ਦੇ ਸਾਬਕਾ ਜ਼ਿਲ੍ਹਾ ਜੱਜ ਬਰੇਟ ਕਾਵਨੋ ਅਧੀਨ ਕੰਮ ਕਰ ਚੁੱਕੀ ਹੈ। ਕੋਮਾਤੀਰੈੱਡੀ ਇਸ ਸਮੇਂ ਨਿਊਯਾਰਕ ਪੂਰਬੀ ਜ਼ਿਲ੍ਹੇ ਦੇ ਜਸਟਿਸ ਦਫਤਰ ਵਿੱਚ ਨਿਆਂਇਕ ਪੂਰਬੀ ਜ਼ਿਲ੍ਹੇ ਲਈ ਆਮ ਅਪਰਾਧਿਕ ਮਾਮਲਿਆਂ ਦਾ ਡਿਪਟੀ ਮੁਖੀ ਹੈ।
ਸਰਿਤਾ ਬੀਪੀ ਡੀਪਵਾਟਰ ਹੋਰੀਜ਼ੋਨ ਆਇਲ ਸਪਿਲ ਤੇ ਆਫਸ਼ੋਰ ਡਰਿਲਿੰਗ ‘ਤੇ ਨੈਸ਼ਨਲ ਕਮਿਸ਼ਨ ਦੀ ਵਕੀਲ ਵੀ ਰਹਿ ਚੁੱਕੀ ਹੈ। ਇਸ ਸਾਲ 12 ਫਰਵਰੀ ਨੂੰ ਟਰੰਪ ਨੇ ਕੋਮਾਤੀਰੈੱਡੀ ਨੂੰ ਨਿਊ ਯਾਰਕ ਪੂਰਬੀ ਜ਼ਿਲ੍ਹਾ ਅਦਾਲਤ ਦਾ ਜ਼ਿਲ੍ਹਾ ਜੱਜ ਨਾਮਜ਼ਦ ਕਰਨ ਦੀ ਆਪਣੀ ਇੱਛਾ ਦਾ ਐਲਾਨ ਕੀਤਾ ਸੀ।
ਭਾਰਤੀ ਮਹਿਲਾ ਨੇ ਗੱਡੇ ਅਮਰੀਕਾ 'ਚ ਝੰਡੇ
ਏਬੀਪੀ ਸਾਂਝਾ
Updated at:
05 May 2020 05:39 PM (IST)
ਮੰਨੇ ਪ੍ਰਮੰਨੇ ਹਾਰਵਰਡ ਲਾਅ ਸਕੂਲ ਤੋਂ ਬੈਚਲਰ ਦੀ ਡਿਗਰੀ ਕਰਨ ਤੋਂ ਬਾਅਦ, ਕੋਮਾਤੀਰੈੱਡੀ ਨੇ ਕੋਲੰਬੀਆ ਸਰਕਟ ਜ਼ਿਲ੍ਹੇ ਦੀ ਅਪੀਲ ਕੋਰਟ ਦੇ ਤਤਕਾਲੀਨ ਜੱਜ ਬਰੇਟ ਕੈਵਾਨੋ ਦੇ ਲਾਅ ਕਲਰਕ ਵਜੋਂ ਸੇਵਾ ਨਿਭਾਈ।
- - - - - - - - - Advertisement - - - - - - - - -