ਪੜਚੋਲ ਕਰੋ
(Source: ECI/ABP News)
ਭਾਰਤ 'ਚ ਆਰਥਿਕ ਸੁਸਤੀ ਦਾ ਦੌਰ, ਆਈਐਮਐਫ ਨੇ ਦਿੱਤੀ ਮੋਦੀ ਸਰਕਾਰ ਨੂੰ ਸਲਾਹ
ਭਾਰਤੀ ਆਰਥਿਕਤਾ ਇਸ ਸਮੇਂ ਗੰਭੀਰ ਸੁਸਤੀ ਦੇ ਪੜਾਅ 'ਚ ਹੈ ਤੇ ਸਰਕਾਰ ਨੂੰ ਇਸ ਨੂੰ ਮੁੜ ਸੁਰਜੀਤ ਕਰਨ ਲਈ ਤੁਰੰਤ ਨੀਤੀਗਤ ਕਦਮ ਚੁੱਕਣ ਦੀ ਲੋੜ ਹੈ। ਇਹ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਨੇ ਕਿਹਾ ਹੈ।
![ਭਾਰਤ 'ਚ ਆਰਥਿਕ ਸੁਸਤੀ ਦਾ ਦੌਰ, ਆਈਐਮਐਫ ਨੇ ਦਿੱਤੀ ਮੋਦੀ ਸਰਕਾਰ ਨੂੰ ਸਲਾਹ India's growth rate didn't match increase in jobs: IMF ਭਾਰਤ 'ਚ ਆਰਥਿਕ ਸੁਸਤੀ ਦਾ ਦੌਰ, ਆਈਐਮਐਫ ਨੇ ਦਿੱਤੀ ਮੋਦੀ ਸਰਕਾਰ ਨੂੰ ਸਲਾਹ](https://static.abplive.com/wp-content/uploads/sites/5/2019/12/24132639/IMF.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਭਾਰਤੀ ਆਰਥਿਕਤਾ ਇਸ ਸਮੇਂ ਗੰਭੀਰ ਸੁਸਤੀ ਦੇ ਪੜਾਅ 'ਚ ਹੈ ਤੇ ਸਰਕਾਰ ਨੂੰ ਇਸ ਨੂੰ ਮੁੜ ਸੁਰਜੀਤ ਕਰਨ ਲਈ ਤੁਰੰਤ ਨੀਤੀਗਤ ਕਦਮ ਚੁੱਕਣ ਦੀ ਲੋੜ ਹੈ। ਇਹ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਨੇ ਕਿਹਾ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ 'ਚ ਆਈਐਮਐਫ ਦੇ ਨਿਰਦੇਸ਼ਕਾਂ ਨੇ ਲਿਖਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਅਰਥਚਾਰੇ 'ਚ ਹੋਏ ਜ਼ਬਰਦਸਤ ਪਸਾਰ ਨੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ 'ਚ ਸਹਾਇਤਾ ਕੀਤੀ ਹੈ।
ਆਈਐਮਐਫ ਏਸ਼ੀਆ ਤੇ ਪ੍ਰਸ਼ਾਂਤ ਵਿਭਾਗ 'ਚ ਭਾਰਤ ਦੇ ਮਿਸ਼ਨ ਲਈ ਮੁਖੀ ਰਨਿਲ ਸਾਲਗਡੋ ਨੇ ਇੰਟਰਵਿਊ 'ਚ ਕਿਹਾ, “ਭਾਰਤ ਦਾ ਮੁੱਖ ਮੁੱਦਾ ਅਰਥਵਿਵਸਥਾ ਦੀ ਮੰਦੀ ਹੈ। ਅਸੀਂ ਅਜੇ ਵੀ ਮੰਨਦੇ ਹਾਂ ਕਿ ਭਾਰਤੀ ਅਰਥਵਿਵਸਥਾ ਦੀ ਮੰਦੀ ਚੱਕਰਵਾਤੀ ਹੈ, ਨਾ ਕਿ ਢਾਂਚਾਗਤ। ਇਸ ਕਰਕੇ ਵਿੱਤੀ ਖੇਤਰ ਦਾ ਸੰਕਟ ਹੈ। ਇਸ 'ਚ ਸੁਧਾਰ ਇੰਨਾ ਤੇਜ਼ ਨਹੀਂ ਹੋਵੇਗਾ ਜਿੰਨਾ ਅਸੀਂ ਪਹਿਲਾਂ ਸੋਚਿਆ ਸੀ। ਇਹ ਮੁੱਖ ਮੁੱਦਾ ਹੈ।”
ਇਸ ਸਮੇਂ ਦੌਰਾਨ ਆਈਐਮਐਫ ਨੇ ਭਾਰਤ ਬਾਰੇ ਆਪਣੀ ਸਾਲਾਨਾ ਰਿਪੋਰਟ ਵੀ ਜਾਰੀ ਕੀਤੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਿਰਦੇਸ਼ਕ ਮਹਿਸੂਸ ਕਰਦੇ ਹਨ ਕਿ ਨਵੀਂ ਸਰਕਾਰ ਦੇ ਸਾਹਮਣੇ ਸਖ਼ਤ ਆਦੇਸ਼ ਦੇ ਨਾਲ ਸੁਧਾਰਾਂ ਨੂੰ ਅੱਗੇ ਵਧਾਉਣ ਦਾ ਇਹ ਵਧੀਆ ਮੌਕਾ ਹੈ। ਇਹ ਸੰਮਲਤ ਤੇ ਟਿਕਾਊ ਵਿਕਾਸ ਨੂੰ ਉਤਸ਼ਾਹਤ ਕਰੇਗੀ।
ਸਲਮਾਦੋ ਨੇ ਕਿਹਾ ਕਿ ਭਾਰਤ ਇਸ ਸਮੇਂ ਗੰਭੀਰ ਸੁਸਤੀ ਦੇ ਪੜਾਅ 'ਚ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਜੀਡੀਪੀ ਵਿਕਾਸ ਦਰ ਹੇਠਾਂ 4.5 ਪ੍ਰਤੀਸ਼ਤ 'ਤੇ ਆ ਗਈ ਹੈ, ਜੋ ਇਸ ਦੀ ਛੇ ਸਾਲ ਦੇ ਨੀਵੇਂ ਪੱਧਰ 'ਤੇ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)