ਨਵੀਂ ਦਿੱਲੀ: ਸਾਲ 2020-21 ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਔਖ ਵਿੱਤੀ ਪੱਖ ਤੋਂ ਹੀ ਰਹੀ ਹੈ। ਇਸ ਸਾਲ ਕੋਰੋਨਾ ਵਿੱਚ ਲੌਕਡਾਊਨ ਕਾਰਨ ਬਹੁਤ ਸਾਰੀਆਂ ਕੰਪਨੀਆਂ ਬੰਦ ਸਨ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਨੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕਾਂ ਦੀ ਤਨਖਾਹ ਵਿੱਚ ਕਟੌਤੀ ਵੀ ਕਰ ਦਿੱਤੀ ਗਈ ਸੀ। ਕੋਰੋਨਾ ਕਾਰਨ ਬਹੁਤ ਮੁਸ਼ਕਲਾਂ ਆਈਆਂ ਹਨ, ਪਰ ਇਨ੍ਹਾਂ ਮੁਸ਼ਕਲਾਂ ਦੇ ਬਾਅਦ ਵੀ, ਲਗਜ਼ਰੀ ਸੈਕਟਰ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਭਾਰਤੀ ਰਿਜ਼ਰਵ ਬੈਂਕ ਅਨੁਸਾਰ, ਵਿੱਤੀ ਸਾਲ 2021-22 ਲਈ ਪ੍ਰਚੂਨ ਮਹਿੰਗਾਈ ਦਰ 5.7 ਫੀਸਦੀ ਰਹਿਣ ਦੀ ਉਮੀਦ ਹੈ। ਸਾਲ 2010 ਤੋਂ ਦੇਸ਼ ਵਿੱਚ ਮਹਿੰਗਾਈ ਦਰ 6 ਫ਼ੀਸਦੀ ਦੇ ਕਰੀਬ ਬਣੀ ਹੋਈ ਹੈ। ਜ਼ਿਆਦਾਤਰ ਸੇਵਾ ਤੇ ਸਾਮਾਨ ਦੀਆਂ ਕੀਮਤਾਂ ਇਸ ਦਰ 'ਤੇ ਲਗਪਗ ਦੁੱਗਣੀਆਂ ਹੋ ਗਈਆਂ ਹਨ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2010 ਵਿੱਚ ਕਿਸੇ ਵਸਤੂ ਦੀ ਕੀਮਤ ਜੋ ਕਿ ਲਗਪਗ 1,000 ਰੁਪਏ ਸੀ, ਹੁਣ ਉਸ ਦੀ ਕੀਮਤ 89.8 ਫੀਸਦੀ ਵਧ ਗਈ ਹੈ ਤੇ ਇਸ ਦੀ ਮੌਜੂਦਾ ਕੀਮਤ ਲਗਪਗ 1,898 ਰੁਪਏ ਹੋ ਗਈ ਹੈ।
ਜੇ ਤੁਸੀਂ ਸਾਲ 2010 ਨਾਲ ਤੁਲਨਾ ਕਰਦੇ ਹੋ, ਤਾਂ ਤੁਸੀਂ ਵੇਖ ਸਕਦੇ ਹੋ ਕਿ ਇਨ੍ਹਾਂ 10 ਸਾਲਾਂ ਵਿੱਚ, ਕਾਰ ਦੀ ਕੀਮਤ ਦੁੱਗਣੀ ਤੋਂ ਵੱਧ ਹੋ ਗਈ ਹੈ। ਕੋਰੋਨਾ ਤੋਂ ਭਿਆਨਕ ਸਥਿਤੀ ਦੇ ਬਾਵਜੂਦ, ਲਗਜ਼ਰੀ ਚੀਜ਼ਾਂ ਜਿਵੇਂ ਮਕਾਨਾਂ, ਕਾਰਾਂ ਆਦਿ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋਇਆ ਹੈ। ਇਹ ਲਗਜ਼ਰੀ ਭਾਰਤ ਦੀ ਵਧ ਰਹੀ ਦੌਲਤ ਨੂੰ ਦਰਸਾਉਂਦੀ ਹੈ।
‘ਹੁਰੂਨ ਇੰਡੀਆ ਰਿਚ 2021’ ਸੂਚੀ ਅਨੁਸਾਰ, ਦੇਸ਼ ਨੇ ਪਿਛਲੇ ਇੱਕ ਸਾਲ ਵਿੱਚ 40 ਅਰਬਪਤੀਆਂ ਨੂੰ ਜੋੜਿਆ ਹੈ। ਸਟੈਟਿਸਟਾ ਅਨੁਸਾਰ 2021 ਵਿੱਚ ਲਗਜ਼ਰੀ ਵਸਤੂਆਂ ਦੀ ਮਾਰਕੀਟ ਦੀ ਆਮਦਨੀ 445,235 ਮਿਲੀਅਨ ਰੁਪਏ ਹੈ ਤੇ 2021-2025 ਦੌਰਾਨ ਹਰ ਸਾਲ ਬਾਜ਼ਾਰ ਵਿੱਚ 10.99 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ।
2010 ਦੇ ਮੁਕਾਬਲੇ ਘਰ ਦੀ ਕੀਮਤ
ਵੱਡੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਲਗਪਗ ਦੁੱਗਣੀਆਂ ਹੋ ਗਈਆਂ ਹਨ। ਐਨਾਰੌਕ ਦੇ ਇੱਕ ਅਧਿਐਨ ਅਨੁਸਾਰ, 2010 ਦੇ ਮੁਕਾਬਲੇ 2021 ਵਿੱਚ ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਮਕਾਨਾਂ ਦੀ ਕੀਮਤ ਵਿੱਚ 25 ਤੋਂ 162 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
2010 ਦੇ ਮੁਕਾਬਲੇ ਕਾਰਾਂ ਦੀਆਂ ਕੀਮਤਾਂ
2010 ਦੇ ਮੁਕਾਬਲੇ ਭਾਰਤ ਵਿੱਚ ਕਾਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਜੇ ਤੁਸੀਂ ਇਸ ਦਾ ਅਨੁਮਾਨ ਲਗਾਉਣਾ ਚਾਹੁੰਦੇ ਹੋ, ਤਾਂ ਤੁਸੀਂ 2010 ਦੀ ਇੱਕ ਲਗਜ਼ਰੀ ਕਾਰ ਦੀ ਕੀਮਤ ਦੀ ਤੁਲਨਾ ਹੁਣ ਨਾਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਦੇਖੋਗੇ ਕਿ ਕੀਮਤਾਂ ਦੁੱਗਣੀ ਤੋਂ ਤਿੰਨ ਗੁਣਾ ਵਧ ਗਈਆਂ ਹਨ।
ਉਦਾਹਰਣ ਵਜੋਂ, ਵੋਲਵੋ ਐਕਸਸੀ90 (Volvo XC90) 2007-2015 ਵਿੱਚ 44.95 ਲੱਖ ਰੁਪਏ ਵਿੱਚ ਉਪਲਬਧ ਸੀ, ਜਿਸ ਦੀ ਕੀਮਤ ਇਸ ਵੇਲੇ 80 ਲੱਖ ਰੁਪਏ ਤੋਂ 1.31 ਕਰੋੜ ਰੁਪਏ ਹੈ।
ਜਦੋਂਕਿ ਰੋਲਸ ਰਾਇਸ ਘੋਸਟ (Rolls-Royce Ghost) 2009 ਵਿੱਚ 2.5 ਕਰੋੜ ਦੀ ਸੀ ਜਿਸ ਦੀ ਮੌਜੂਦਾ ਕੀਮਤ 6.95 ਤੋਂ 7.95 ਕਰੋੜ ਤੱਕ ਪਹੁੰਚ ਗਈ ਹੈ।
ਘਰ ਤੇ ਕਾਰ ਤੋਂ ਇਲਾਵਾ, ਤੁਸੀਂ ਕਿਸੇ ਵੀ ਚੀਜ਼ ਦੀ ਕੀਮਤ ਜਿਵੇਂ ਕਿ ਫੋਨ, ਕੰਪਿਊਟਰ, ਸੋਨਾ, ਕੱਪੜੇ ਦੇਖ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ।
ਪਿਛਲੇ 10 ਸਾਲਾਂ 'ਚ ਮਹਿੰਗਾਈ, ਜਾਣੋ 2010 ਦੇ ਮੁਕਾਬਲੇ ਕਿੰਨੀਆਂ ਵਧੀਆਂ ਘਰ, ਕਾਰ ਤੇ ਸਾਮਾਨ ਦੀਆਂ ਕੀਮਤਾਂ
ਏਬੀਪੀ ਸਾਂਝਾ
Updated at:
30 Aug 2021 03:24 PM (IST)
ਸਾਲ 2020-21 ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਔਖ ਵਿੱਤੀ ਪੱਖ ਤੋਂ ਹੀ ਰਹੀ ਹੈ। ਇਸ ਸਾਲ ਕੋਰੋਨਾ ਵਿੱਚ ਲੌਕਡਾਊਨ ਕਾਰਨ ਬਹੁਤ ਸਾਰੀਆਂ ਕੰਪਨੀਆਂ ਬੰਦ ਸਨ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਨੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ।
home_and_car
NEXT
PREV
Published at:
30 Aug 2021 03:24 PM (IST)
- - - - - - - - - Advertisement - - - - - - - - -