ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਵੱਲੋਂ ਇਕੱਤਰ ਕੀਤੇ ਗਏ 18 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਮਰਦਾਂ 'ਚ ਕੋਰੋਨਾਵਾਇਰਸ ਦੀ ਦਰ ਔਰਤਾਂ ਨਾਲੋਂ ਲਗਪਗ ਦੁੱਗਣੀ ਹੈ। ਅੰਕੜਿਆਂ ਅਨੁਸਾਰ ਰਾਜ ਵਿੱਚ ਪੁਸ਼ਟੀ ਕੀਤੇ ਕੋਵਿਡ ਮਾਮਲਿਆਂ ਵਿੱਚ, 65.1% ਆਦਮੀ ਹਨ, ਜਦਕਿ ਔਰਤਾਂ ਸਿਰਫ 34.8% ਇੰਫੈਕਟੇਡ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ ਜ਼ਿਆਦਾਤਰ ਮਰਦ ਕਠੋਰ ਕੰਮ ਕਰਦੇ ਹਨ, ਉਨ੍ਹਾਂ ਵਿੱਚ ਸੰਕਰਮਣ ਦਰ ਵਧੇਰੇ ਹੁੰਦੀ ਹੈ।
ਪੰਜਾਬ ਵਿੱਚ ਔਰਤਾਂ ਦੇ ਮੁਕਾਬਲੇ ਮਰਦ ਵਧੇਰੇ ਸਫ਼ਰ ਕਰਦੇ ਹਨ। ਇਸ ਲਈ ਇਸ ਦੀ ਬਹੁਤ ਸੰਭਾਵਨਾ ਹੈ ਕਿ ਉਹ ਆਪਣੇ ਰੁਟੀਨ ਕੰਮ ਲਈ ਬਾਹਰ ਨਿਕਲਣ ਸਮੇਂ ਕੋਰੋਨਾ ਦਾ ਸ਼ਿਕਾਰ ਹੋ ਜਾਣ। ਮਰਦਾਂ ਨੂੰ ਵਧੇਰੇ ਸਾਵਧਾਨੀ ਅਪਨਾਉਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਵਾਇਰਸ ਫੈਲਾ ਸਕਦੇ ਹਨ।
ਪੰਜਾਬ 'ਚ ਸ਼ੁਰੂ ਹੋ ਸਕਦੀ ਫ਼ਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ, ਕੈਪਟਨ ਨੇ ਦਿੱਤੇ ਨਿਰਦੇਸ਼
ਆਈਸੀਐਮਆਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 69.1% ਕੇਸ ਅਸਿਮਪਟੋਮੇਟਿਕ ਹਨ, ਜਿਸ ਨਾਲ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਇਆ ਹੈ। ਵੱਡੀ ਗਿਣਤੀ ਵਿੱਚ ਅਸਿਮਪਟੋਮੇਟਿਕ ਲੋਕ ਖਤਰਨਾਕ ਹਨ ਕਿਉਂਕਿ ਉਹ ਅਜ਼ਾਦ ਘੁੰਮਣਗੇ ਤੇ ਵਿਸ਼ਾਣੂ ਫੈਲਾ ਸਕਦੇ ਹਨ।
ਸਰਕਾਰੀ ਬੈਂਕ ਮੁਲਾਜ਼ਮਾਂ ਲਈ ਚੰਗੀ ਖ਼ਬਰ! ਤਨਖਾਹ 'ਚ ਹੋਵੇਗਾ 15 ਫ਼ੀਸਦ ਵਾਧਾ
ਚੀਮਾ ਨੇ ਕਿਹਾ, ਸਭ ਤੋਂ ਕਮਜ਼ੋਰ ਵਰਗਬਜ਼ੁਰਗ ਨਾਗਰਿਕਾਂ ਵਿੱਚ ਹੁਣ ਤੱਕ ਸੰਕਰਮਿਤ ਰੇਟ ਘੱਟ ਹੈ ਜੋ ਸੂਬਾ ਸਰਕਾਰ ਦੀ ਸਲਾਹ ਅਨੁਸਾਰ ਉਨ੍ਹਾਂ ਦੁਆਰਾ ਵਰਤੀਆਂ ਗਈਆਂ ਸਾਵਧਾਨੀਆਂ ਦਾ ਨਤੀਜਾ ਹੈ। 21 ਤੋਂ 40 ਸਾਲ ਦੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੇ ਨਾਲ ਹੀ, 5% ਮਰੀਜ਼ 10 ਤੇ 9% ਤੋਂ ਘੱਟ ਬੱਚੇ ਹਨ ਜੋ 11 ਤੋਂ 20 ਸਾਲ ਦੀ ਉਮਰ ਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੀ ਕੋਰੋਨਾ ਔਰਤਾਂ ਤੋਂ ਡਰਦਾ? ਪੰਜਾਬ 'ਚ ਔਰਤਾਂ ਨਾਲੋਂ ਦੁਗਣੇ ਮਰਦ ਪੌਜ਼ੇਟਿਵ
ਪਵਨਪ੍ਰੀਤ ਕੌਰ
Updated at:
23 Jul 2020 11:50 AM (IST)
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਵੱਲੋਂ ਇਕੱਤਰ ਕੀਤੇ ਗਏ 18 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਮਰਦਾਂ 'ਚ ਕੋਰੋਨਾਵਾਇਰਸ ਦੀ ਦਰ ਔਰਤਾਂ ਨਾਲੋਂ ਲਗਪਗ ਦੁੱਗਣੀ ਹੈ। ਅੰਕੜਿਆਂ ਅਨੁਸਾਰ ਰਾਜ ਵਿੱਚ ਪੁਸ਼ਟੀ ਕੀਤੇ ਕੋਵਿਡ ਮਾਮਲਿਆਂ ਵਿੱਚ, 65.1% ਆਦਮੀ ਹਨ, ਜਦਕਿ ਔਰਤਾਂ ਸਿਰਫ 34.8% ਇੰਫੈਕਟੇਡ ਹਨ।
- - - - - - - - - Advertisement - - - - - - - - -