ਆਧਾਰ ਕਾਰਡ ਸਾਡੇ ਸਭ ਤੋਂ ਜ਼ਰੂਰੀ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਦੇਸ਼ ਦੇ ਹਰੇਕ ਨਾਗਰਿਕ ਕੋਲ 12 ਅੰਕਾਂ ਦਾ ਯੂਨੀਕ ਆਈਡੀ ਨੰਬਰ ਹੋਣਾ ਜ਼ਰੂਰੀ ਹੈ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਲਾਜ਼ਮੀ ਦਸਤਾਵੇਜ਼ ਹੁੰਦਾ ਹੈ। ਕੋਈ ਆਧਾਰ ਕਾਰਡ ਅਸਲੀ ਹੈ ਜਾਂ ਨਕਲੀ, ਤੁਸੀਂ ਇਹ ਕਿਵੇਂ ਪਤਾ ਲਾ ਸਕਦੇ ਹੋ?


 


ਦੱਸ ਦੇਈਏ ਕਿ ‘ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆੱਫ਼ ਇੰਡੀਆ’ (UIDAI) ਮੁਤਾਬਕ ਹਰੇਕ 12 ਅੰਕਾਂ ਵਾਲਾ ਨੰਬਰ ਆਧਾਰ ਨਹੀਂ ਹੋ ਸਕਦਾ- ਇਸੇ ਲਈ ਹਰੇਕ ਆਧਾਰ ਕਾਰਡ ਦੀ ਜਾਂਚ ਜ਼ਰੂਰੀ ਹੈ। ਇਸ ਲਈ ਤੁਹਾਨੂੰ:


1.    ਸਭ ਤੋਂ ਆਧਾਰਡ ਦੀ ਪੁਸ਼ਟੀ ਲਈ UIDAI ਦੀ ਆਫ਼ੀਸ਼ੀਅਲ ਵੈੱਬਸਾਈਟ http://resident.uidai.gov.in/aadhaarverification ਉੱਤੇ ਕਲਿੱਕ ਕਰੋ।


2.   ਤਦ ਤੁਹਾਡੀ ਸਕ੍ਰੀਨ ਉੱਤੇ ਆਧਾਰ ਵੈਰੀਫ਼ਿਕੇਸ਼ਨ ਪੰਨਾ ਖੁੱਲ੍ਹ ਜਾਵੇਗਾ; ਉਸ ਵਿੱਚ ਤੁਹਾਨੂੰ ਜੋ ਟੈਕਸਟ ਬਾੱਕਸ ਵਿਖਾਈ ਦੇਵੇਗਾ, ਉਸ ਵਿੱਚ ਤੁਸੀਂ ਆਪਣਾ ਆਧਾਰ ਨੰਬਰ ਪਾਓ।


3.   ਫਿਰ ਡਿਸਪਲੇਅ ਉੱਤੇ ਵਿਖਾਈ ਦਿੰਦੇ ਕੈਪਚਾ ਕੋਡ ਭਰੋ।


4.   ਫਿਰ ਵੈਰੀਫ਼ਾਈ ਬਟਨ ਉੱਤੇ ਕਲਿੱਕ ਕਰ ਦੇਵੋ।


5.   ਜੇ ਤੁਹਾਡਾ ਆਧਾਰ ਨੰਬਰ ਸਹੀ ਹੋਵੇਗਾ, ਤਾਂ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ, ਜਿਸ ਵਿੱਚ ਤੁਹਾਡੇ ਆਧਾਰ ਨੰਬਰ ਦੇ ਨਾਲ ਹੀ ਤੁਹਾਡੇ ਸਾਰੇ ਵੇਰਵੇ ਹੋਣਗੇ।


6.   ਇਸ ਦੇ ਹੇਠਾਂ ਤੁਹਾਡੀ ਉਮਰ ਤੇ ਲਿੰਗ ਤੇ ਸੂਬੇ ਦਾ ਨਾਂਅ ਵੀ ਵਿਖਾਈ ਦੇਵੇਗਾ।


7.   ਜੇ ਆਧਾਰ ਨੰਬਰ ਨਕਲੀ ਹੈ, ਤਾਂ ਇਹ ਪੰਨਾ ਨਹੀਂ ਖੁੱਲ੍ਹੇਗਾ ਤੇ ਉੱਥੇ ‘ਇਨਵੈਲਿਡ’ (ਅਵੈਧ) ਲਿਖਿਆ ਆਵੇਗਾ।


8.   ਆਧਾਰ ਕਾਰਡ ਨਕਲੀ ਹੋਣ ’ਤੇ ਤੁਰੰਤ ਟੋਲ–ਫ਼੍ਰੀ ਨੰਬਰ 1947 ਉੱਤੇ ਇਸ ਦੀ ਸ਼ਿਕਾਇਤ ਕਰੋ


9.   ਆਧਾਰ ਕਾਰਡ ਨਕਲੀ ਹੋਣ ’ਤੇ ਤੁਸੀਂ ਲਾਗਲੇ ਆਧਾਰ ਸੈਂਟਰ ਵਿੱਚ ਜਾ ਕੇ ਨਵਾਂ ਆਧਾਰ ਕਾਰਡ ਬਣਵਾ ਸਕਦੇ ਹੋ।