ਪੜਚੋਲ ਕਰੋ
ਰਾਜਸਥਾਨ ਤੋਂ ਲਿਆਂਦੀ 5 ਕਿੱਲੋ ਅਫ਼ੀਮ, ਜਲੰਧਰ 'ਚ ਆਇਆ ਅੜਿੱਕੇ
ਪੁਲਿਸ ਨੇ ਅਫੀਮ ਦੀ ਤਸਕਰੀ ਵਿੱਚ ਵਰਤਿਆ ਜਾ ਰਿਹਾ ਕੰਟੇਨਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਇਹ ਤਸਕਰ ਰਾਜਸਥਾਨ ਤੋਂ ਨਸ਼ੇ ਦੀ ਖੇਪ ਲੈ ਕੇ ਪੰਜਾਬ ਆ ਰਿਹਾ ਸੀ, ਜਿਸ ਨੂੰ ਪੁਲਿਸ ਨੇ ਜਲੰਧਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ।

ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੇ ਇੱਕ ਤਸਕਰ ਨੂੰ 5 ਕਿੱਲੋ ਅਫੀਮ ਸਮੇਤ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਸ਼ਨਾਖਤ ਅਵਨੀਤ ਗਿਰੀ ਵਾਸੀ ਨਿਊ ਕੰਪਨੀ ਬਾਗ਼ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਅਫੀਮ ਦੀ ਤਸਕਰੀ ਵਿੱਚ ਵਰਤਿਆ ਜਾ ਰਿਹਾ ਕੰਟੇਨਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਇਹ ਤਸਕਰ ਰਾਜਸਥਾਨ ਤੋਂ ਨਸ਼ੇ ਦੀ ਖੇਪ ਲੈ ਕੇ ਪੰਜਾਬ ਆ ਰਿਹਾ ਸੀ, ਜਿਸ ਨੂੰ ਪੁਲਿਸ ਨੇ ਜਲੰਧਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ


















