Emergency in Japan: ਕੋਵਿਡ ਨੂੰ ਰੋਕਣ ਲਈ ਜਾਪਾਨ ਨੇ 31 ਅਗਸਤ ਤੱਕ ਐਲਾਨੀ ਐਮਰਜੈਂਸੀ
ਟੋਕੀਓ ਸਰਕਾਰ ਨੇ 29 ਜੁਲਾਈ ਨੂੰ 3,865 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਦੇਸ਼ ਵਿਆਪੀ ਕੋਰੋਨਾ ਦਾ ਅੰਕੜਾ 10,699 ਦਰਜ ਕੀਤਾ ਗਿਆ।
ਟੋਕੀਓ: ਜਪਾਨ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਨੇ 31 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਹ ਐਮਰਜੈਂਸੀ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਅਤੇ ਓਕੀਨਾਵਾ ‘ਚ ਲਾਗੂ ਹੋਵੇਗੀ। ਇਨ੍ਹਾਂ ਸੂਬਿਆਂ ਤੋਂ ਇਲਾਵਾ, ਹੋਕਾਇਡੋ, ਇਸ਼ੀਕਾਵਾ, ਕਿਓਟੋ, ਹਓਗੋ ਅਤੇ ਫੁਕੂਓਕਾ ‘ਚ ਵੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪਹਿਲ ਦੇ ਅਧਾਰ ‘ਤੇ ਲਾਗੂ ਹੋਣਗੇ। ਇਸ ਸਮੇਂ, ਟੋਕੀਓ ਵਿੱਚ ਓਲੰਪਿਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੁਨੀਆ ਭਰ ਦੇ ਹਜ਼ਾਰਾਂ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਜਾਪਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ ਕਿ ਜਾਪਾਨੀ ਸਰਕਾਰ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਅਤੇ ਓਕੀਨਾਵਾ ਵਿੱਚ 31 ਅਗਸਤ ਤੱਕ ਐਮਰਜੈਂਸੀ ਦਾ ਐਲਾਨ ਕਰਦਾ ਹੈ। ਇਸ ਤੋਂ ਇਲਾਵਾ, ਹੋਕਾਇਡੋ, ਇਸ਼ੀਕਾਵਾ, ਕਿਯੋਟੋ, ਹਯੋਗੋ ਅਤੇ ਫੁਕੁਓਕਾ ਪ੍ਰਾਂਤ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਤਰਜੀਹੀ ਉਪਾਅ ਲਾਗੂ ਕਰਦੇ ਹਨ। ਟੋਕੀਓ ਅਤੇ ਓਕੀਨਾਵਾ ਵਿੱਚ ਪਹਿਲਾਂ ਹੀ ਐਮਰਜੈਂਸੀ ਲਾਗੂ ਹੈ ਜੋ 22 ਅਗਸਤ ਨੂੰ ਖਤਮ ਹੋਣੀ ਸੀ।
ਜਾਪਾਨੀ ਮੀਡੀਆ ਐਨਐਚਕੇ ਵਰਲਡ ਨੇ ਦੱਸਿਆ ਕਿ ਸਰਕਾਰ ਨੇ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਟੋਕੀਓ ਮੈਟਰੋਪੋਲੀਟਨ ਸਰਕਾਰ ਨੇ 29 ਜੁਲਾਈ ਨੂੰ 3865 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ, ਜਦੋਂ ਕਿ ਜਾਪਾਨ ਵਿੱਚ ਉਸ ਦਿਨ 10,699 ਨਵੇਂ ਕੇਸ ਆਏ। ਇਹ ਦੋਵੇਂ ਅੰਕੜੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵਧੇਰੇ ਹਨ। ਸਰਕਾਰ ਵਲੋਂ ਚੁੱਕੇ ਗਏ ਸਾਰੇ ਸਾਵਧਾਨੀ ਉਪਾਵਾਂ ਦੇ ਬਾਵਜੂਦ, ਜਾਪਾਨ ਵਿੱਚ ਕੋਰੋਨਾ ਸੰਕਰਮਣ ਦੀ ਰਫਤਾਰ ਹੌਲੀ ਨਹੀਂ ਹੋ ਰਹੀ।
ਪੈਰਾਲੰਪਿਕ ਖੇਡਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਰਿਪੋਰਟ ਮੁਤਾਬਕ, ਟੋਕੀਓ ਅਤੇ ਓਕੀਨਾਵਾ ਵਿੱਚ ਪਹਿਲਾਂ ਜਾਰੀ ਕੀਤੀ ਗਈ ਐਮਰਜੈਂਸੀ ਦੀ ਸਥਿਤੀ 22 ਅਗਸਤ ਨੂੰ ਖਤਮ ਹੋਣ ਵਾਲੀ ਸੀ। ਇਹ ਪਾਬੰਦੀਆਂ ਓਲੰਪਿਕ ਅਤੇ ਓਬੋਨ ਦੀਆਂ ਛੁੱਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਲਾਗੂ ਕੀਤੀਆਂ ਗਈਆਂ ਸੀ। ਪਰ, ਹੁਣ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਸਥਿਤੀ ਵਿਗੜ ਗਈ ਹੈ। ਹੁਣ ਓਲੰਪਿਕਸ ਦੀ ਸਮਾਪਤੀ ਤੋਂ ਬਾਅਦ ਪੈਰਾਲੰਪਿਕ ਖੇਡਾਂ ਵੀ ਟੋਕੀਓ ਵਿੱਚ ਹੋਣੀਆਂ ਹਨ, ਜੋ 24 ਅਗਸਤ ਤੋਂ 5 ਸਤੰਬਰ ਤੱਕ ਸ਼ੁਰੂ ਹੋਣਗੀਆਂ।