ਪੜਚੋਲ ਕਰੋ
(Source: ECI/ABP News)
ਹੁਣ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਮੰਗਿਆ ਡੀਜੀਪੀ ਦਾ ਅਸਤੀਫਾ
ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨੀਂ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ ਹੋਏ ਸੀ ਜਿੱਥੋਂ ਉਨ੍ਹਾਂ ਦੀ ਅੱਜ ਵਾਪਸੀ ਹੋਈ ਹੈ ਤੇ ਉਹ ਭਾਰਤ ਪਹੁੰਚ ਚੁੱਕੇ ਹਨ। ਭਾਰਤ ਵਾਪਸੀ ਤੋਂ ਬਾਅਦ ਜਥੇਦਾਰ ਨੇ ਹਾਲ ਹੀ 'ਚ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਰੋਸ਼ ਜ਼ਾਹਿਰ ਕੀਤਾ ਹੈ।
![ਹੁਣ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਮੰਗਿਆ ਡੀਜੀਪੀ ਦਾ ਅਸਤੀਫਾ Jathedar of Akal Takht demands the resignation of the DGP on his statement ਹੁਣ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਮੰਗਿਆ ਡੀਜੀਪੀ ਦਾ ਅਸਤੀਫਾ](https://static.abplive.com/wp-content/uploads/sites/5/2020/02/25221509/akal-takhat-jathedar-1.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨੀਂ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ ਹੋਏ ਸੀ ਜਿੱਥੋਂ ਉਨ੍ਹਾਂ ਦੀ ਅੱਜ ਵਾਪਸੀ ਹੋਈ ਹੈ ਤੇ ਉਹ ਭਾਰਤ ਪਹੁੰਚ ਚੁੱਕੇ ਹਨ। ਭਾਰਤ ਵਾਪਸੀ ਤੋਂ ਬਾਅਦ ਜਥੇਦਾਰ ਨੇ ਹਾਲ ਹੀ 'ਚ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਰੋਸ਼ ਜ਼ਾਹਿਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਡੀਜੀਪੀ ਦੇ ਬਿਆਨ ਨਾਲ ਦੁਨੀਆ ਭਰ ਦੇ ਸਿੱਖਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀਜੀਪੀ ਮੁਤਾਬਕ ਜੇਕਰ ਕੋਈ ਪਾਕਿ 'ਚ ਛੇ ਘੰਟੇ ਰਹਿ ਕੇ ਅੱਤਵਾਦੀ ਬਣ ਸਕਦਾ ਹੈ ਪਰ ਅਸੀਂ ਤਾਂ ਪੰਜ ਦਿਨ ਰਹਿ ਕੇ ਆਏ ਹਾਂ ਅਸੀਂ ਤਾਂ ਅੱਤਵਾਦੀ ਨਹੀਂ ਬਣੇ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਨੂੰ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਾਕਿਸਤਾਨ ਦੌਰੇ ਦੌਰਾਨ ਉੱਥੇ ਦੀ ਆਵਾਮ ਤੋਂ ਕਾਫੀ ਪਿਆਰ ਸਤਿਕਾਰ ਮਿਲਿਆ ਹੈ। ਇਸ ਤੋਂ ਇਲਾਵਾ ਦਿੱਲੀ 'ਚ ਹੋ ਰਹੇ ਹੰਗਾਮੇ 'ਤੇ ਬੋਲਦਿਆਂ ਜੱਥੇਦਾਰ ਨੇ ਕਿਹਾ ਕਿ ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਆਉਂਦਾ ਹੈ ਤਾਂ ਇੱਥੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਿਲ ਕਲਿੰਟਨ ਭਾਰਤ ਦੌਰੇ 'ਤੇ ਸੀ ਤਾਂ ਉਸ ਸਮੇਂ ਕਸ਼ਮੀਰ 'ਚ 36 ਸਿੱਖਾਂ ਦਾ ਕਤਲ ਹੋਇਆ ਸੀ। ਹੁਣ ਦਿੱਲੀ 'ਚ ਹਾਲਾਤ ਬੇਹੱਦ ਖ਼ਰਾਬ ਹਨ। ਇਸ ਦੀ ਪੁਖ਼ਤਾ ਜਾਂਚ ਹੋਣੀ ਚਾਹੀਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)