ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀਆਂ ਆਨਲਾਈਨ ਬੈਂਕਿੰਗ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਆਨਲਾਈਨ ਬੈਂਕਿੰਗ ਦੀ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਇਹ ਜਾਣਕਾਰੀ ਐਸਬੀਆਈ ਨੇ ਟਵੀਟ ਕਰਕੇ ਦਿੱਤੀ।

ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਸੀ ਕਿ, ‘ਕੁਨੈਕਟੀਵਿਟੀ ਦੇ ਕਾਰਨ ਗਾਹਕਾਂ ਨੂੰ ਆਨਲਾਈਨ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਆਪਣੇ ਗਾਹਕਾਂ ਨੂੰ ਸਾਡੇ ਨਾਲ ਰਹਿਣ ਦੀ ਬੇਨਤੀ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਆਮ ਸੇਵਾਵਾਂ ਜਲਦੀ ਹੀ ਸ਼ੁਰੂ ਹੋ ਜਾਣਗੀਆਂ। ਹੋਈ ਪ੍ਰੇਸ਼ਾਨੀ ਲਈ ਮੁਆਫ ਕਰਨਾ।'



ਐਸਬੀਆਈ ਦੇ ਏਟੀਐਮ ਤੇ ਪੀਓਐਸ ਤੋਂ ਇਲਾਵਾ, ਸੇਵਾ ਬੰਦ ਹੋਣ ਕਾਰਨ ਹੋਰ ਸਾਰੇ ਚੈਨਲ ਵੀ ਪ੍ਰਭਾਵਤ ਹੋਏ ਸੀ। ਇਸ ਸਮੇਂ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਏਟੀਐਮ ਵੀ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਐਸਬੀਆਈ 30 ਤੋਂ ਵੱਧ ਦੇਸ਼ਾਂ ਵਿੱਚ ਮੌਜੂਦ ਹੈ। 6.6 ਕਰੋੜ ਤੋਂ ਵੱਧ ਐਸਬੀਆਈ ਗਾਹਕ ਮੋਬਾਈਲ ਬੈਂਕਿੰਗ ਤੇ ਏਟੀਐਮ ਸਹੂਲਤਾਂ ਦੀ ਵਰਤੋਂ ਕਰਦੇ ਹਨ।

ਸੁਨਹਿਰੀ ਮੌਕਾ! ਸਿਰਫ ਇੱਕ ਰੁਪਏ 'ਚ ਖਰੀਦੋ ਸ਼ਿਓਮੀ ਦਾ ਸਮਾਰਟਫੋਨ, ਕੰਪਨੀ ਦੇ ਰਹੀ ਵੱਡੇ ਡਿਸਕਾਉਂਟ

ਇਸ ਦੇ ਨਾਲ ਹੀ ਸਟੇਟ ਬੈਂਕ ਆਫ਼ ਇੰਡੀਆ ਨੂੰ ਦੇਸ਼ 'ਚ ਜਾਇਦਾਦ, ਡਿਪੋਜ਼ਿਟ, ਸ਼ਾਖਾਵਾਂ, ਗਾਹਕਾਂ ਤੇ ਕਰਮਚਾਰੀਆਂ ਦੇ ਮਾਮਲੇ 'ਚ ਸਭ ਤੋਂ ਵੱਡਾ ਬੈਂਕ ਮੰਨਿਆ ਜਾਂਦਾ ਹੈ। ਇਹ ਦੇਸ਼ 'ਚ ਸਭ ਤੋਂ ਵੱਧ ਉਧਾਰ ਦੇਣ ਵਾਲਾ ਬੈਂਕ ਵੀ ਹੈ। 30 ਜੂਨ, 2020 ਤੱਕ ਐਸਬੀਆਈ ਕੋਲ ਕੁਲ 34 ਲੱਖ ਕਰੋੜ ਰੁਪਏ ਜਮ੍ਹਾ ਸੀ। ਇਸ ਬੈਂਕ ਦੀਆਂ ਦੇਸ਼ ਭਰ ਵਿੱਚ 22,000 ਤੋਂ ਵੱਧ ਸ਼ਾਖਾਵਾਂ ਹਨ।

29 ਜਥੇਬੰਦੀਆਂ ਦੀ ਮੀਟਿੰਗ ਦਾ ਕੀ ਨਿਕਲਿਆ ਸਿੱਟਾ ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ