ਸੋਸ਼ਲ ਮੀਡੀਆ 'ਤੇ ਭੱਦੀਆਂ ਟਿੱਪਣੀਆਂ ਤੋਂ ਅੱਕ ਲੇਡੀ ਕਾਂਸਟੇਬਲ ਨੇ ਦਿੱਤਾ ਅਸਤੀਫ਼ਾ
ਇੰਸਟਾਗ੍ਰਾਮ 'ਤੇ ਇੱਕ ਵੀਡੀਓ ਅਪਲੋਡ ਕਰਨ ਤੋਂ ਬਾਅਦ ਸੁਰਖੀਆਂ 'ਚ ਆਈ ਮਹਿਲਾ ਕਾਂਸਟੇਬਲ ਪ੍ਰਿਯੰਕਾ ਮਿਸ਼ਰਾ ਨੇ ਅਸਤੀਫਾ ਦੇ ਦਿੱਤਾ ਹੈ। ਉਂਝ, ਹੁਣ ਤੱਕ ਐਸਐਸਪੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ।
ਆਗਰਾ: ਇੰਸਟਾਗ੍ਰਾਮ 'ਤੇ ਇੱਕ ਵੀਡੀਓ ਅਪਲੋਡ ਕਰਨ ਤੋਂ ਬਾਅਦ ਸੁਰਖੀਆਂ 'ਚ ਆਈ ਮਹਿਲਾ ਕਾਂਸਟੇਬਲ ਪ੍ਰਿਯੰਕਾ ਮਿਸ਼ਰਾ ਨੇ ਅਸਤੀਫਾ ਦੇ ਦਿੱਤਾ ਹੈ। ਉਂਝ, ਹੁਣ ਤੱਕ ਐਸਐਸਪੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ।
ਐਸਐਸਪੀ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਨਾਲ ਗੱਲਬਾਤ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਦੁਖੀ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਬੁਲਾਇਆ ਜਾਵੇਗਾ; ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
24 ਅਗਸਤ ਨੂੰ ਮਹਿਲਾ ਕਾਂਸਟੇਬਲ ਪ੍ਰਿਯੰਕਾ ਮਿਸ਼ਰਾ ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ। ਮੂਲ ਰੂਪ ਵਿੱਚ ਕਾਨਪੁਰ ਦੀ ਰਹਿਣ ਵਾਲੀ ਪ੍ਰਿਯੰਕਾ ਐਮਐਮ ਗੇਟ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸੀ। ਝਾਂਸੀ ਵਿੱਚ ਸਿਖਲਾਈ ਤੋਂ ਬਾਅਦ ਆਗਰਾ ਵਿੱਚ ਇਹ ਉਸ ਦੀ ਪਹਿਲੀ ਤਾਇਨਾਤੀ ਹੈ। ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹੀ ਹੈ।
ਪ੍ਰਿਅੰਕਾ ਦੱਸਦੀ ਹੈ, ਮੈਨੂੰ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰਨ ਦਾ ਸ਼ੌਕ ਹੈ। ਉਸ ਨੇ ਵਰਦੀ ਪਾ ਕੇ ਹੱਥ ਵਿੱਚ ਰਿਵਾਲਵਰ ਨਾਲ ਇੱਕ ਵੀਡੀਓ ਬਣਾਈ। ਇਹ ਵੀਡੀਓ ਫਿਰੌਤੀਆਂ ਵਸੂਲਣ ਬਾਰੇ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਉੱਤਰ ਪ੍ਰਦੇਸ਼ ਵਿੱਚ ਪੰਜ ਸਾਲ ਦੇ ਮੁੰਡੇ ਕੱਟਾ (ਦੇਸੀ ਰਿਵਾਲਵਰ) ਚਲਾਉਂਦੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਪਹਿਲਾਂ, ਉਸ ਦੇ ਇੰਸਟਾਗ੍ਰਾਮ 'ਤੇ ਸਿਰਫ ਇਕ ਹਜ਼ਾਰ ਫਾਲੋਅਰਜ਼ ਸਨ.
ਇਸ ਵੇਲੇ ਉਸ ਦੇ ਫ਼ਾਲੋਅਰਜ਼ ਦੀ ਗਿਣਤੀ 15,400 ਹੈ। ਪ੍ਰਿਅੰਕਾ ਮਿਸ਼ਰਾ ਨੇ ਆਪਣਾ ਅਸਤੀਫਾ ਐਸਐਸਪੀ ਮੁਨੀਰਾਜ ਜੀ ਨੂੰ ਸੌਂਪ ਦਿੱਤਾ ਹੈ। ਐਸਐਸਪੀ ਮੁਨੀਰਾਜ ਨੇ ਕਿਹਾ ਕਿ ਫਿਲਹਾਲ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ। ਪ੍ਰਿਅੰਕਾ ਪੁਲਿਸ ਪਰਿਵਾਰ ਦੀ ਮੈਂਬਰ ਹੈ। ਆਪਣੀ ਵੀਡੀਓ ਬਾਰੇ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਤੋਂ ਪ੍ਰਿਅੰਕਾ ਡਾਢੀ ਦੁਖੀ ਹੈ। ਹੁਣ ਪੁਲਿਸ ਸੁਪਰਡੈਂਟ ਪ੍ਰਿਅੰਕਾ ਦੇ ਪਰਿਵਾਰ ਨੂੰ ਵੀ ਸੱਦਣਗੇ। ਫਿਰ ਜਾਂਚ ਹੋਵੇਗੀ।
ਪ੍ਰਿਅੰਕਾ ਮਿਸ਼ਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਭਾਵਨਾਤਮਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਦੇ ਹੇਠਾਂ ਉਸਨੇ ਲਿਖਿਆ ਹੈ ਕਿ ਤੁਸੀਂ ਸਾਰੇ ਕਹਿੰਦੇ ਹੋ ਕਿ ਮੈਂ ਵੀਡੀਓ ਵਿੱਚ ਮਾੜਾ ਵਿਵਹਾਰ ਕੀਤਾ ਹੈ। ਮੈਨੂੰ ਅਜਿਹਾ ਲਗਦਾ ਹੈ ਕਿ ਜਿਵੇਂ ਮੈਂ ਬਹੁਤ ਵੱਡਾ ਅਪਰਾਧ ਕੀਤਾ ਹੈ, ਇਸੇ ਲਈ ਮੈਂ ਆਪਣੀ ਨੌਕਰੀ ਤੋਂ ਆਪਣੀ ਮਰਜ਼ੀ ਨਾਲ ਅਸਤੀਫਾ ਦੇਣ ਲਈ ਤਿਆਰ ਹਾਂ।