ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤੀ ਸੀ ਯੂਪੀ ਦੇ ਬਾਹੁਬਲੀ ਨੇਤਾ ਦੀ ਰੇਕੀ, ਕਤਲ ਲਈ ਹਥਿਆਰ ਤੇ ਭੇਜੇ ਸੀ ਕਾਤਲ
ਗੈਂਗ ਨੂੰ ਯੂਪੀ ਦੇ ਬਾਹੂਬਲੀ ਨੇਤਾ ਦੇ ਕਤਲ ਲਈ ਸੁਪਾਰੀ ਮਿਲੀ ਸੀ। ਕਤਲ ਲਈ ਤੀਹ ਕੈਲੀਬਰ ਸਨਾਈਪਰ ਰਾਈਫਲਾਂ ਸਮੇਤ ਕਈ ਆਧੁਨਿਕ ਹਥਿਆਰ ਮੰਗਵਾਏ ਗਏ ਸਨ।
lawrence bishnoi Gang: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (sidhu moose wala)ਦੇ ਕਤਲ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਇੱਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਲਾਰੈਂਸ ਗੈਂਗ ਨੇ ਯੂਪੀ ਦੇ ਇੱਕ ਬਾਹੂਬਲੀ ਲੀਡਰ ਦੀ ਵੀ ਰੇਕੀ ਕੀਤੀ ਸੀ। ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਬਾਹੂਬਲੀ ਨੇਤਾ ਨੂੰ ਮਾਰਨ ਲਈ ਲਾਰੇਂਸ ਗੈਂਗ ਦੇ ਸ਼ੂਟਰ ਪਹੁੰਚੇ ਸਨ। ਲਾਰੈਂਸ ਬਿਸ਼ਨੋਈ ਗੈਂਗ ਨੂੰ ਅਯੁੱਧਿਆ ਦੇ ਇੱਕ ਸਥਾਨਕ ਨੇਤਾ ਅਤੇ ਸਥਾਨਕ ਗ਼ੁੰਡੇ ਦਾ ਸਮਰਥਨ ਵੀ ਮਿਲਿਆ।
ਲਾਰੈਂਸ ਬਿਸ਼ਨੋਈ ਗੈਂਗ (lawrence bishnoi )ਲੰਬੇ ਸਮੇਂ ਤੋਂ ਯੂਪੀ ਵਿੱਚ ਸਰਗਰਮ ਹੈ। ਹਾਲਾਂਕਿ, ਇਹ ਨਾਮ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ਵਿੱਚ ਆਇਆ ਸੀ। ਇਸ ਤੋਂ ਬਾਅਦ ਜਾਂਚ 'ਚ ਪਤਾ ਲੱਗਾ ਕਿ ਸਲਮਾਨ ਖ਼ਾਨ ਨੂੰ ਵੀ ਇਸ ਗੈਂਗ ਨੇ ਟ੍ਰੈਕ ਕੀਤਾ ਸੀ। ਇਸ ਤੋਂ ਬਾਅਦ ਹੁਣ ਐਨਆਈਏ ਅਤੇ ਦਿੱਲੀ ਸੈੱਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਲਖਨਊ, ਅਯੁੱਧਿਆ, ਪੂਰਵਾਂਚਲ ਅਤੇ ਨੇਪਾਲ ਸਰਹੱਦ ਦੇ ਕਈ ਜ਼ਿਲ੍ਹਿਆਂ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਪਤਾ ਲੱਗਾ ਕਿ ਸੱਤ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਲਾਰੈਂਸ ਗੈਂਗ ਨੇ ਅਯੁੱਧਿਆ ਦੇ ਇੱਕ ਬਦਮਾਸ਼ ਲਈ ਰੇਕੀ ਕੀਤੀ ਸੀ।
ਇਹ ਵੀ ਪੜ੍ਹੋ: 3 ਦਹਾਕਿਆਂ ਬਾਦ ਘਾਟੀ ਚੋਂ ਹਟੇਗਾ 'ਖ਼ੌਫ਼ ਦਾ ਪਰਦਾ', ਕਸ਼ਮੀਰ ਦੇ ਪਹਿਲੇ Multiplex ਦਾ ਹੋਵੇਗਾ ਉਦਘਾਟਨ
ਕਤਲ ਦੀ ਬਣਾਈ ਸੀ ਯੋਜਨਾ
ਉਸ ਸਮੇਂ ਗੈਂਗ ਨੂੰ ਯੂਪੀ ਦੇ ਬਾਹੂਬਲੀ ਨੇਤਾ ਦੇ ਕਤਲ ਲਈ ਸੁਪਾਰੀ ਮਿਲੀ ਸੀ। ਕਤਲ ਲਈ ਤੀਹ ਕੈਲੀਬਰ ਸਨਾਈਪਰ ਰਾਈਫਲਾਂ ਸਮੇਤ ਕਈ ਆਧੁਨਿਕ ਹਥਿਆਰ ਮੰਗਵਾਏ ਗਏ ਸਨ। ਹਾਲਾਂਕਿ ਇਹ ਗਿਰੋਹ ਕਤਲ ਦੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਿਆ। ਪਰ ਗੈਂਗ ਨੇ ਬਾਹੂਬਲੀ ਨੇਤਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਵਿੱਚ ਅਯੁੱਧਿਆ ਦੇ ਇੱਕ ਨਾਬਾਲਗ ਲੜਕੇ ਦਾ ਨਾਮ ਵੀ ਸਾਹਮਣੇ ਆਇਆ ਹੈ।
ਇਸ ਗੱਲ ਦਾ ਖ਼ੁਲਾਸਾ ਹੋਣ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਹੈ। ਜਾਂਚ 'ਚ ਪਤਾ ਲੱਗਾ ਕਿ ਮੂਸੇ ਵਾਲਾ ਕਤਲ ਕਾਂਡ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਦਾ ਭਤੀਜਾ ਸਚਿਨ ਬਿਸ਼ਨੋਈ ਅਤੇ ਕਪਿਲ ਪੰਡਿਤ ਇੱਥੇ ਰਹਿ ਰਹੇ ਸਨ। ਇਸ ਤੋਂ ਇਲਾਵਾ ਮੁਖਤਾਰ ਅੰਸਾਰੀ ਦੇ ਸ਼ੂਟਰ ਦੀ ਹੱਤਿਆ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਮਲ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।