ਪੜਚੋਲ ਕਰੋ
ਪੁਲਿਸ ਵਾਲੇ ਤੋਂ ਮੰਗ ਬੈਠਾ ਚਾਹ ਦੇ ਪੈਸੇ, ਜਾਣੋ ਫਿਰ ਕੀ ਹੋਇਆ, ਮਾਮਲਾ ਕੈਮਰੇ 'ਚ ਕੈਦ
ਪੰਜਾਬ ਪੁਲਿਸ ਇੱਕ ਵਾਰ ਫੇਰ ਚਰਚਾ 'ਚ ਹੈ। ਇਸ ਵਾਰ ਲੁਧਿਆਣਾ ਪੁਲਿਸ 'ਤੇ ਇੱਕ ਚਾਹ ਵਾਲੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ।

ਲੁਧਿਆਣਾ: ਪੰਜਾਬ ਪੁਲਿਸ ਇੱਕ ਵਾਰ ਫੇਰ ਚਰਚਾ 'ਚ ਹੈ। ਇਸ ਵਾਰ ਲੁਧਿਆਣਾ ਪੁਲਿਸ 'ਤੇ ਇੱਕ ਚਾਹ ਵਾਲੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਇੰਨਾ ਹੀ ਨਹੀਂ ਇਹ ਘਟਨਾ ਸੀਸੀਟੀਵੀ 'ਚ ਕੈਦ ਵੀ ਹੋਈ ਹੈ। ਦੱਸ ਦਈਏ ਕਿ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਦੇ ਮੇਨ ਗੇਟ ਦੇ ਨੇੜੇ ਦੀ ਹੈ। ਜਿੱਥੇ ਇੱਕ ਚਾਹ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੇ ਜਦੋਂ ਪੁਲਿਸ ਵਾਲੇ ਤੋਂ ਚਾਹ ਦੇ ਪੈਸੇ ਮੰਗੇ ਤਾਂ ਪੁਲਿਸ ਕਰਮੀ ਨੇ ਉਸ ਮਜ਼ਦੂਰ 'ਤੇ ਡੰਡਿਆਂ ਦੀ ਬਰਸਾਤ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ ਉਦੋਂ ਤਕ ਉਹ ਪੁਲਿਸ ਮੁਲਾਜ਼ਮ ਦੇ ਹੱਥੇ ਚੜ੍ਹ ਚੁੱਕਿਆ ਸੀ।
ਇਹ ਸਾਰੀ ਘਟਨਾ ਨੇੜੇ ਲੱਗੇ ਇੱਕ ਸੀਸੀਟੀਵੀ 'ਚ ਕੈਦ ਹੋ ਗਈ ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੈਬ ਸਿੰਘ ਨਾਂ ਦੇ ਸਬ ਇੰਸਪੈਕਟਰ 'ਤੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਉਧਰ ਪੀੜਤ ਨੌਜਵਾਨ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।ਚਾਹ ਦੇ ਪੈਸੇ ਮੰਗਣੇ ਪਏ ਮਹਿੰਗੇ, ਪੁਲਿਸ ਨੇ ਚਾੜਿਆ ਕੁੱਟਾਪਾ pic.twitter.com/avIUTGwadH
— ABP Sanjha (@abpsanjha) January 13, 2020
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ


















