ਪੜਚੋਲ ਕਰੋ
(Source: ECI/ABP News)
ਮਨਜੀਤ ਸਿੰਘ ਜੀਕੇ ਨੂੰ ਨਹੀਂ ਕੋਰੋਨਾ ਦਾ ਖੌਫ! ਢੀਂਡਸਾ ਦੇ ਘਰ ਆ ਕੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਕੋਰੋਨਾ ਪੌਜ਼ੇਟਿਵ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਦਿੱਲੀ ਸਥਿਤ ਘਰ ਵੀ ਕੰਟੇਂਮੈਂਟ ਜ਼ੋਨ 'ਚ ਆਉਂਦਾ ਹੈ, ਪਰ ਬਾਵਜੂਦ ਇਸ ਸਭ ਦੇ ਉਨ੍ਹਾਂ ਦੇ ਘਰ 'ਚ ਪੋਲੀਟੀਕਲ ਈਵੈਂਟ ਹੋ ਰਹੇ ਹਨ। ਢੀਂਡਸਾ ਦੀ ਕੋਠੀ 'ਚ ਅੱਜ ਮਨਜੀਤ ਸਿੰਘ ਜੀਕੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
![ਮਨਜੀਤ ਸਿੰਘ ਜੀਕੇ ਨੂੰ ਨਹੀਂ ਕੋਰੋਨਾ ਦਾ ਖੌਫ! ਢੀਂਡਸਾ ਦੇ ਘਰ ਆ ਕੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ Manjit Singh GK is not afraid of corona! Breaking the rules by coming to Sukhdev Dhindsa's house ਮਨਜੀਤ ਸਿੰਘ ਜੀਕੇ ਨੂੰ ਨਹੀਂ ਕੋਰੋਨਾ ਦਾ ਖੌਫ! ਢੀਂਡਸਾ ਦੇ ਘਰ ਆ ਕੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ](https://static.abplive.com/wp-content/uploads/sites/5/2020/08/31223253/sukhdev-dhindsa-manjeet-GK.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਕੋਰੋਨਾ ਪੌਜ਼ੇਟਿਵ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਦਿੱਲੀ ਸਥਿਤ ਘਰ ਵੀ ਕੰਟੇਂਮੈਂਟ ਜ਼ੋਨ 'ਚ ਆਉਂਦਾ ਹੈ, ਪਰ ਬਾਵਜੂਦ ਇਸ ਸਭ ਦੇ ਉਨ੍ਹਾਂ ਦੇ ਘਰ 'ਚ ਪੋਲੀਟੀਕਲ ਈਵੈਂਟ ਹੋ ਰਹੇ ਹਨ। ਢੀਂਡਸਾ ਦੀ ਕੋਠੀ 'ਚ ਅੱਜ ਮਨਜੀਤ ਸਿੰਘ ਜੀਕੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
ਢੀਂਡਸਾ ਦੇ ਘਰ 'ਚ ਕੋਰੋਨਾ ਮਰੀਜ਼ ਤੇ ਕੰਟੇਂਮੈਂਟ ਜ਼ੋਨ ਦਾ ਪੋਸਟਰ ਲੱਗਾ ਹੋਇਆ ਹੈ, ਪਰ ਸ਼ਾਇਦ ਇਸ ਪੋਸਟਰ 'ਤੇ ਜੀਕੇ ਦੀ ਨਜ਼ਰ ਨਹੀਂ ਗਈ। ਉਨ੍ਹਾਂ ਨੂੰ ਇੰਨਾ ਤਾਂ ਜ਼ਰੂਰ ਪਤਾ ਹਵੇਗਾ ਕਿ ਢੀਂਡਸਾ ਕੋਰੋਨਾ ਪੌਜ਼ੇਟਿਵ ਹਨ। ਬਾਵਜੂਦ ਇਸ ਦੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਰੀਆ ਖ਼ਿਲਾਫ਼ ਮੀਡੀਆ ਟਰਾਇਲ ਤੋਂ ਗੁੱਸਾ ਹੋਈ ਤਾਪਸੀ ਪੰਨੂ, ਕਿਹਾ- ਅਜੇ ਦੋਸ਼ੀ ਸਾਬਤ ਨਹੀਂ ਹੋਈ
ਢੀਂਡਸਾ ਵੱਲੋਂ ਜੀਕੇ ਨੂੰ ਇੱਕ ਕਮਰਾ ਜਾਗੋ ਪਾਰਟੀ ਦੇ ਆਫਿਸ ਲਈ ਦਿੱਤਾ ਗਿਆ ਹੈ, ਜਿੱਥੇ ਅੱਜ ਪ੍ਰੈੱਸ ਕਾਨਫਰੰਸ ਹੋਈ ਤੇ ਸੈਂਕੜੇ ਲੋਕ ਮੌਜੂਦ ਸੀ। ਨਿਯਮਾਂ ਮੁਤਾਬਕ ਕੰਟੇਂਮੈਂਟ ਜ਼ੋਨ 'ਚ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕੋਈ ਨਹੀਂ ਆ ਸਕਦਾ ਪਰ ਇੱਥੇ ਤਾਂ ਪ੍ਰੈੱਸ ਕਾਨਫਰੰਸ ਵੀ ਆਸਾਨੀ ਨਾਲ ਹੋ ਗਈ। ਇਸ ਸਭ 'ਤੇ ਢੀਂਡਸਾ ਦੀ ਸਿਕਿਓਰਿਟੀ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਦਾਖਿਲ ਨਹੀਂ ਹੋਣ ਦਿੱਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)