ਪੜਚੋਲ ਕਰੋ
Advertisement
ਬਿਹਾਰ ਦੀ ਸਿਆਸਤ 'ਚ ਭੂਚਾਲ, ਨੀਤੀਸ਼ ਕੁਮਾਰ ਦੇ ਹਮਲੇ ਮਗਰੋਂ ਮੋਦੀ ਨੇ ਸੰਭਾਲੀ ਕਮਾਨ
ਪਟਨਾ ਸਾਹਿਬ ਵਿਖੇ ਜਨਤਾ ਦਲ (ਯੂਨਾਈਟਿਡ) ਦੀ ਦੋ ਦਿਨਾ ਰਾਸ਼ਟਰੀ ਕਾਰਜਕਾਰਨੀ ਦੀ ਸਮੀਖਿਆ ਮੀਟਿੰਗ ’ਚ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਉੱਤੇ ਪਿੱਠ ’ਚ ਛੁਰਾ ਮਾਰਨ ਦਾ ਦੋਸ਼ ਲਾਇਆ ਸੀ।
ਪਟਨਾ: ਪਟਨਾ ਸਾਹਿਬ ਵਿਖੇ ਜਨਤਾ ਦਲ (ਯੂਨਾਈਟਿਡ) ਦੀ ਦੋ ਦਿਨਾ ਰਾਸ਼ਟਰੀ ਕਾਰਜਕਾਰਨੀ ਦੀ ਸਮੀਖਿਆ ਮੀਟਿੰਗ ’ਚ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਉੱਤੇ ਪਿੱਠ ’ਚ ਛੁਰਾ ਮਾਰਨ ਦਾ ਦੋਸ਼ ਲਾਇਆ ਸੀ। ਮੁੱਖ ਮੰਤਰੀ ਦੇ ਇਸ ਬਿਆਨ ਦੇ ਕਈ ਸਿਆਸੀ ਅਰਥ ਕੱਢੇ ਗਏ ਹਨ। ਚਰਚਾ ਛਿੜ ਗਈ ਹੈ ਕਿ ਬਿਹਾਰ ਸਰਕਾਰ ਡਿੱਗ ਸਕਦਾ ਹੈ। ਬੇਸ਼ੱਕ ਇਸ ਬਾਰੇ ਬੀਜੇਪੀ ਜਾਂ ਜੇਡੀਯੂ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ।
ਉਧਰ, ਹੁਣ ਭਾਜਪਾ ਨੇ ਵਧਦੀਆਂ ਤਰੇੜਾਂ ਨੂੰ ਪੂਰਨ ਲਈ ਨੀਤੀਸ਼ ਦੇ ਪੁਰਾਣੇ ਖ਼ਾਸ ਦੋਸਤ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੂੰ ਅੱਗੇ ਕਰ ਦਿੱਤਾ। ਹੁਣ ਮੋਦੀ ਹੀ ਸਭ ਕੁਝ ਠੀਕ ਕਰਨ ਭਾਵ ‘ਡੈਮੇਜ ਕੰਟਰੋਲ’ ’ਚ ਲੱਗੇ ਹੋਏ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਿਸਾਨ ਅੰਦੋਲਨ ਕਰਕੇ ਵੀ ਜੇਡੀਯੂ ਲਈ ਔਖੀ ਹਾਲਤ ਬਣਦੀ ਜਾ ਰਹੀ ਹੈ। ਅਜਿਹੇ ਵਿੱਚ ਨਿਤਿਸ਼ ਕੁਮਾਰ ਉੱਪਰ ਪਾਰਟੀ ਅੰਦਰੋਂ ਦਬਾਅ ਵਧ ਰਿਹਾ ਹੈ।
Ratan Tata Birthday: ਇੰਝ ਸ਼ੁਰੂਆਤ ਕਰਕੇ ਬੁਲੰਦੀਆਂ ਤੱਕ ਪਹੁੰਚੇ ਰਤਨ ਟਾਟਾ, ਕਦੇ ਨਹੀਂ ਕਰਵਾਇਆ ਵਿਆਹ
ਸੁਸ਼ੀਲ ਮੋਦੀ ਨੇ ਹੁਣ ਕਿਹਾ ਹੈ ਕਿ ਨੀਤੀਸ਼ ਕੁਮਾਰ ਆਪਣੇ ਦਿਲ ਤੋਂ ਮੁੱਖ ਮੰਤਰੀ ਨਹੀਂ ਬਣੇ, ਸਗੋਂ ਭਾਜਪਾ ਤੇ ਗੱਠਜੋੜ ਦੀਆਂ ਬਾਕੀ ਪਾਰਟੀਆਂ ਦੀ ਬੇਨਤੀ ਤੋਂ ਬਾਅਦ ਇਹ ਜ਼ਿੰਮੇਵਾਰੀ ਸੰਭਾਲੀ ਸੀ। ਸਾਬਕਾ ਕੇਂਦਰੀ ਮੰਤਰੀ ਤੇ ਮਰਹੂਮ ਭਾਜਪਾ ਆਗੂ ਅਰੁਣ ਜੇਟਲੀ ਦੀ ਬਰਸੀ ਮੌਕੇ ਉਨ੍ਹਾਂ ਕਿਹਾ ਕਿ ਜਨਤਾ ਦਲ (ਯੂ) ਦੇ ਆਗੂਆਂ ਦਾ ਹੁਣ ਕਹਿਣਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਜੋ ਕੁਝ ਵੀ ਹੋਇਆ, ਉਸ ਦਾ ਅਸਰ ਬਿਹਾਰ ਦੇ ਗੱਠਜੋੜ ਉੱਤੇ ਨਹੀਂ ਪਵੇਗਾ।
ਬਾਲੀਵੁੱਡ ਦਾ ਡਬਲ ਸਟੈਂਡਰਡ, ਕਿਸੇ ਹੀਰੋ ਨੇ 23 ਸਾਲ ਤਾਂ ਕਿਸੇ ਨੇ 25 ਸਾਲ ਛੋਟੀ ਅਦਾਕਾਰ ਨਾਲ ਕੀਤਾ ਰੋਮਾਂਸ, ਦੇਖੋ ਤਸਵੀਰਾਂ
ਸੁਸ਼ੀਲ ਮੋਦੀ ਨੇ ਇਹ ਦਾਅਵਾ ਵੀ ਕੀਤਾ ਕਿ ਜਨਤਾ ਦਲ (ਯੂ) ਦੇ ਆਗੂਆਂ ਮੁਤਾਬਕ ਬਿਹਾਰ ’ਚ ਭਾਜਪਾ-ਜਨਤਾ ਦਲ (ਯੂ) ਦਾ ਗੱਠਜੋੜ ਅਟੁੱਟ ਹੈ। ਸਰਕਾਰ ਨੀਤੀਸ਼ ਕੁਮਾਰ ਦੀ ਅਗਵਾਈ ਹੇਠ ਹੀ ਪੂਰੇ ਪੰਜ ਸਾਲ ਕੰਮ ਕਰੇਗੀ। ਸੁਸ਼ੀਲ ਮੋਦੀ ਨੇ ਜਨਤਾ ਦਲ (ਯੂ) ਦੇ ਨਵੇਂ ਪ੍ਰਧਾਨ ਆਰਸੀਪੀ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਮਰੱਥ ਵਿਅਕਤੀ ਹੈ, ਉਨ੍ਹਾਂ ਨਾਲ ਸਾਡੇ ਵਧੀਆ ਸਬੰਧ ਹਨ। ਆਸ ਹੈ ਕਿ ਉਨ੍ਹਾਂ ਨਾਲ ਸਰਕਾਰ ਨੂੰ ਅੱਗੇ ਲਿਜਾਣ ਵਿੱਚ ਬਿਹਤਰ ਤਾਲਮੇਲ ਨਾਲ ਕੰਮ ਕੀਤਾ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement