ਨਵੀਂ ਦਿੱਲੀ: ਦੱਖਣੀ-ਪੱਛਮੀ ਮਾਨਸੂਨ ਨੇ ਐਤਵਾਰ ਨੂੰ ਸਾਰੇ ਮਹਾਰਾਸ਼ਟਰ ਦੇ ਨਾਲ-ਨਾਲ ਗੁਜਰਾਤ ਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ 'ਚ ਦਸਤਕ ਦਿੱਤੀ ਹੈ। ਉੱਥੇ ਹੀ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਗਰਮ ਤੇ ਨਮੀ ਵਾਲਾ ਰਿਹਾ।

ਦਿੱਲੀ ਵਿੱਚ 40 ਡਿਗਰੀ ਸਭ ਤੋਂ ਵੱਧ ਤਾਪਮਾਨ:

ਰਾਸ਼ਟਰੀ ਰਾਜਧਾਨੀ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਜਦਕਿ ਨਮੀ ਦਾ ਪੱਧਰ 40-82 ਪ੍ਰਤੀਸ਼ਤ ਦੇ ਵਿਚਕਾਰ ਰਿਹਾ। ਸੋਮਵਾਰ ਨੂੰ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਚੰਡੀਗੜ੍ਹ ਵਿੱਚ ਸਭ ਤੋਂ ਵੱਧ ਤਾਪਮਾਨ 38.8 ਡਿਗਰੀ ਰਿਹਾ:

ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਬਹੁਤੇ ਹਿੱਸਿਆਂ ‘ਚ ਦਿਨ ਦਾ ਤਾਪਮਾਨ ਆਮ ਸੀਮਾ ਦੇ ਆਸ ਪਾਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਰਿਹਾ। ਤਾਪਮਾਨ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ 40.4, ਲੁਧਿਆਣਾ ਵਿੱਚ 40.9 ਅਤੇ ਪਟਿਆਲਾ ਵਿੱਚ 40.3 ਡਿਗਰੀ ਸੈਲਸੀਅਸ ਰਿਹਾ।

ਇਸ ਦੌਰਾਨ ਰਾਜਸਥਾਨ ਦੇ ਪੂਰਬੀ ਤੇ ਪੱਛਮੀ ਖੇਤਰਾਂ ਵਿੱਚ ਐਤਵਾਰ ਸਵੇਰੇ ਕਈਂ ਥਾਵਾਂ ਤੇ ਭਾਰੀ ਤੋਂ ਦਰਮਿਆਨੀ ਬਾਰਸ਼ ਹੋਈ ਜਦਕਿ ਕੁਝ ਥਾਵਾਂ ਤੇਜ਼ ਗਰਮੀ ਦੀ ਚਪੇਟ ਵਿੱਚ ਹਨ।

18 ਜੂਨ ਤੋਂ ਪੂਰੀ ਤਰ੍ਹਾਂ ਲੌਕਡਾਊਨ ਦਾ ਸਰਕਾਰ ਨੇ ਦੱਸਿਆ ਸੱਚ

ਉਮੀਦ ਮੁਤਾਬਕ ਰਿਹਾ ਮਾਨਸੂਨ: ਮੌਸਮ ਵਿਭਾਗ

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਹੁਣ ਤੱਕ ਮਾਨਸੂਨ ਦੀ ਪ੍ਰਗਤੀ ਆਮ ਤੇ ਉਮੀਦ ਅਨੁਸਾਰ ਰਹੀ ਹੈ। ਹਾਲਾਂਕਿ, ਨਾਸਿਕ ਸਮੇਤ ਕੁਝ ਸ਼ਹਿਰੀ ਇਲਾਕਿਆਂ ਵਿੱਚ ਭਾਰੀ ਬਾਰਸ਼ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਇਸ ਦੌਰਾਨ ਮਾਨਸੂਨ ਛੱਤੀਸਗੜ ਵਿੱਚ ਸਰਗਰਮ ਰਿਹਾ ਹੈ ਤੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਭਾਰਤ ‘ਚ ਇਨ੍ਹਾਂ ਦੋ ਦਵਾਈਆਂ ਨਾਲ ਹੋਵੇਗਾ ਕੋਰੋਨਾ ਦਾ ਇਲਾਜ, ਸਰਕਾਰ ਨੇ ਦਿੱਤੀ ਮਨਜ਼ੂਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ