ਸੰਗਰੂਰ: ਅਜੋਕੇ ਸਮੇਂ 'ਚ ਜਦੋਂ ਲਗਪਗ ਹਰ ਦੂਜੇ ਨੌਜਵਾਨ ਦਾ ਸੁਫ਼ਨਾ ਵਿਦੇਸ਼ ਜਾਣ ਦਾ ਹੈ, ਅਜਿਹੇ 'ਚ ਕਨੋਈ ਪਿੰਡ ਦੀ ਰਹਿਣ ਵਾਲੀ 21 ਸਾਲਾ ਅਮਨਦੀਪ ਕੌਰ ਨੇ ਆਪਣੇ ਪਿੰਡ 'ਚ ਰਹਿੰਦਿਆਂ ਪਿਤਾ ਨਾਲ ਖੇਤੀ 'ਚ ਮਦਦ ਕਰਾਉਣ ਦਾ ਸੰਕਲਪ ਲਿਆ।
ਬਾਕੀ ਨੌਜਵਾਨਾਂ ਵਾਂਗ ਅਮਨਦੀਪ ਵੀ ਵਿਦੇਸ਼ ਜਾਣਾ ਚਾਹੁੰਦੀ ਸੀ। ਇਸ ਲਈ ਉਸ ਨੇ ਸਾਲ 2018 'ਚ ਆਈਲੈਟਸ ਕਲੀਅਰ ਕੀਤਾ। ਇਸ ਤੋਂ ਬਾਅਦ ਕੈਨੇਡਾ ਦੇ ਕਾਲਜ ਤੋਂ ਆਫਰ ਲੈਟਰ ਪ੍ਰਾਪਤ ਕਰ ਲਈ ਪਰ ਇਸ ਦੌਰਾਨ ਇਕ ਵਾਰ ਉਹ ਆਪਣੇ ਪਿਤਾ ਦੀ ਮਦਦ ਕਰਾਉਣ ਲਈ ਖੇਤ ਗਈ ਤਾਂ ਉਸ ਨੇ ਮਹਿਸੂਸ ਕੀਤਾ ਕਿ ਜੇਕਰ ਉਹ ਵਿਦੇਸ਼ ਚਲੇ ਗਈ ਤਾਂ ਉਸ ਦੇ ਪਿਤਾ ਇਕੱਲੇ ਰਹਿ ਜਾਣਗੇ।
ਇਸ ਲਈ ਉਸ ਨੇ ਆਪਣੇ ਦੇਸ਼ ਹੀ ਰਹਿਣ ਦਾ ਫੈਸਲਾ ਕੀਤਾ ਕਿ ਉਹ ਆਪਣੇ ਪਿਤਾ ਦੀ ਮਦਦ ਕਰਿਆ ਕਰੇਗੀ। ਅਮਨਦੀਪ ਪਿਛਲੇ ਤਿੰਨ ਸਾਲ ਤੋਂ ਖੇਤੀ ਦੇ ਕੰਮ 'ਚ ਆਪਣੇ ਪਿਤਾ ਦਾ ਹੱਥ ਵਟਾਉਂਦੀ ਹੈ। ਉਹ ਸਵੇਰ ਵੇਲੇ ਖੇਤ ਜਾਂਦੀ ਹੈ ਤੇ ਪੂਰਾ ਦਿਨ ਪਿਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ।
ਅਮਨਦੀਪ ਨਾਲ-ਨਾਲ ਹੀ ਫੂਡ ਪ੍ਰੋਸੈਸਿੰਗ ਦਾ ਡਿਪਲੋਮਾ ਕਰ ਰਹੀ ਹੈ। ਉਸ ਵੱਲ ਵੇਖ ਕੇ ਪਿੰਡ 'ਚ ਹੋਰਨਾਂ ਨੂੰ ਵੀ ਆਪਣੇ ਖੇਤਾਂ 'ਚ ਕੰਮ ਕਰਨ ਦਾ ਉਤਸ਼ਾਹ ਮਿਲਦਾ ਹੈ। ਅਮਨਦੀਪ ਦਾ ਕਹਿਣਾ ਹੈ ਕਿ ਜੋ ਮੁੰਡੇ ਕੁੜੀਆਂ ਹਰ ਖੇਤਰ 'ਚ ਬਰਾਬਰ ਹਨ ਤਾਂ ਖੇਤੀਬਾੜੀ ਦੇ ਕੰਮ 'ਚ ਕਿਉਂ ਨਹੀਂ?
ਇਹ ਵੀ ਪੜ੍ਹੋ: ਖ਼ਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦੇਣ ਵਾਲੇ ਜਥੇਦਾਰ ਦਾ ਪਲਟਿਆ ਬਿਆਨ
ਅਮਨਦੀਪ ਦੇ ਪਿਤਾ ਹਰਮਿਲਾਪ ਸਿੰਘ ਨੂੰ ਆਪਣੀ ਬੇਟੀ 'ਤੇ ਮਾਣ ਹੈ ਤੇ ਉਹ ਦੱਸਦੇ ਹਨ ਕਿ ਕਈ ਵਾਰ ਜਦੋਂ ਮੇਰੇ ਕੋਲ ਸਮਾਂ ਨਹੀਂ ਹੁੰਦਾ ਤਾਂ ਉਹ ਇਕੱਲਿਆਂ ਹੀ ਸਾਰਾ ਕੰਮ ਦੇਖਦੀ ਹੈ। ਅਮਨਦੀਪ ਵੱਲ ਦੇਖ ਕੇ ਕਈ ਹੋਰ ਪਰਿਵਾਰ ਵੀ ਆਪਣੀਆਂ ਬੇਟੀਆਂ ਨੂੰ ਖੇਤੀ ਦੇ ਕੰਮ ਵੱਲ ਪ੍ਰੇਰਿਤ ਕਰਨ ਲੱਗੇ ਹਨ।
- ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨ
- ਕੋਰੋਨਾ ਵਾਇਰਸ: ਡਿਸਚਾਰਜ ਹੋਏ ਬਜ਼ੁਰਗ ਦੇ ਹੱਥ ਹਸਪਤਾਲ ਨੇ ਫੜ੍ਹਾਇਆ 8.35 ਕਰੋੜ ਦਾ ਬਿੱਲ
- ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕਰੀਬ 80 ਲੱਖ ਪੌਜ਼ੇਟਿਵ ਮਾਮਲੇ, ਸਾਢੇ ਚਾਰ ਲੱਖ ਤੋਂ ਜ਼ਿਆਦਾ ਮੌਤਾਂ
- ਖੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਰਾਜਪੂਤ ਨੇ ਰੇਹਾ ਚੱਕਰਵਰਤੀ ਨੂੰ ਭੇਜ ਦਿੱਤਾ ਸੀ ਘਰ!
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ