ਪਟਿਆਲਾ: ਕਿਸਾਨ ਅੰਦੋਲਨ 'ਚ ਵੱਡੀ ਗਿਣਤੀ 'ਚ ਨੌਜਵਾਨ ਹਿੱਸਾ ਲੈ ਰਹੇ ਹਨ। ਇਸ ਦਰਮਿਆਨ ਆਲ ਇੰਡੀਆ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਹੁਸੈਨੀਵਾਲਾ ਬਾਰਡਰ ਤੋਂ ਸਿੰਘੂ ਬਾਰਡਰ ਲਈ ਮੋਟਰਸਾਈਕਲ ਰੈਲੀ ਸ਼ੁਰੂ ਕੀਤੀ ਗਈ ਹੈ, ਜੋ ਅੱਜ ਪਟਿਆਲਾ ਪਹੁੰਚੀ। ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਵਿੱਚੋਂ ਕੋਈ ਵੀ ਪੰਜਾਬ ਨਾਲ ਸਬੰਧਤ ਨਹੀਂ। ਇਸ 'ਚ 100 ਦੇ ਕਰੀਬ ਮੋਟਰਸਾਈਕਲ ਮੌਜੂਦ ਹਨ। ਸਾਰੇ ਹੀ ਹੋਰਨਾਂ ਸੂਬਿਆਂ ਨਾਲ ਸਬੰਧਤ ਹਨ।
ਇਹ ਨੌਜਵਾਨ ਦਿਲ ਵਿੱਚ ਜਜ਼ਬਾ ਲੈ ਕੇ ਕੋਈ ਮੱਧ ਪ੍ਰਦੇਸ਼ ਤੋਂ, ਤਾਂ ਕੋਈ ਗਵਾਲੀਅਰ ਤੋਂ ਹੁਸੈਨੀਵਾਲਾ ਬਾਰਡਰ ਪਹੁੰਚੇ। ਇਨ੍ਹਾਂ ਦਾ ਕਹਿਣਾ ਸੀ ਕਿ ਇੱਥੋਂ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਇਸ ਧਰਤੀ ਦੇ ਉੱਪਰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜੀ ਸਾਕਸ਼ਾਤ ਮੌਜੂਦ ਹਨ ਜਿਨ੍ਹਾਂ ਦੇ ਚਰਨਾਂ ਦੀ ਸਹੁੰ ਖਾ ਕੇ ਅਸੀਂ ਦੇਸ਼ ਅਤੇ ਕਿਸਾਨਾਂ ਦੇ ਸਾਥ ਲਈ ਇਹ ਰੈਲੀ ਕਰਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਾਂ।
'ਉੱਡਦਾ ਪੰਜਾਬ' ਬਣਿਆ 'ਬੁੱਕਦਾ ਪੰਜਾਬ', ਹਰ ਪਿੰਡ ਦਿੱਸ ਰਹੇ ਟਰੈਕਟਰਾਂ ਦੇ ਕਾਫਲੇ
ਉਨ੍ਹਾਂ ਕਿਹਾ ਕਿ ਸਰਕਾਰ ਇਹ ਤਿੰਨੋਂ ਕਾਨੂੰਨ ਜਲਦ ਤੋਂ ਜਲਦ ਰੱਦ ਕਰੇ ਤਾਂ ਜੋ ਦਿੱਲੀ ਸਰਹੱਦਾਂ 'ਤੇ ਬੈਠੇ ਕਿਸਾਨ ਆਪਣੇ ਘਰਾਂ ਵੱਲ ਵਾਪਸ ਪਰਤ ਕੇ ਮੁੜ ਖੇਤੀ ਕਰਨ। ਅੱਜ ਇਹ ਮੋਟਰਸਾਈਕਲ ਰੈਲੀ ਪਟਿਆਲਾ ਤੋਂ ਦਿੱਲੀ ਵੱਲ ਰਵਾਨਾ ਹੋ ਰਹੀ ਹੈ ਤੇ 26 ਜਨਵਰੀ ਦੀ ਪਰੇਡ ਵਿੱਚ ਵੀ ਸ਼ਾਮਲ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਰਾਜਾਂ ਦੇ ਨੌਜਵਾਨਾਂ ਦੀ ਮੋਟਰਸਾਈਕਲ ਰੈਲੀ ਪਹੁੰਚੀ ਪਟਿਆਲਾ, ਕੁੜੀਆਂ-ਮੁੰਡਿਆਂ ਨੇ ਖਾਧੀ ਸ਼ਹੀਦ ਭਗਤ ਸਿੰਘ ਦੀ ਸਹੁੰ
ਏਬੀਪੀ ਸਾਂਝਾ
Updated at:
18 Jan 2021 05:11 PM (IST)
ਕਿਸਾਨ ਅੰਦੋਲਨ 'ਚ ਵੱਡੀ ਗਿਣਤੀ 'ਚ ਨੌਜਵਾਨ ਹਿੱਸਾ ਲੈ ਰਹੇ ਹਨ। ਇਸ ਦਰਮਿਆਨ ਆਲ ਇੰਡੀਆ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਹੁਸੈਨੀਵਾਲਾ ਬਾਰਡਰ ਤੋਂ ਸਿੰਘੂ ਬਾਰਡਰ ਲਈ ਮੋਟਰਸਾਈਕਲ ਰੈਲੀ ਸ਼ੁਰੂ ਕੀਤੀ ਗਈ ਹੈ, ਜੋ ਅੱਜ ਪਟਿਆਲਾ ਪਹੁੰਚੀ। ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਵਿੱਚੋਂ ਕੋਈ ਵੀ ਪੰਜਾਬ ਨਾਲ ਸਬੰਧਤ ਨਹੀਂ।
- - - - - - - - - Advertisement - - - - - - - - -