MP ਨੂੰ ਪੁਲਿਸ ਨੇ ਰੋਕਿਆ ਤਾਂ ਜਨਾਬ ਕਹਿੰਦੇ, ਤਬਾਦਲਾ ਨਹੀਂ ਕਰਦਾ ਛਾਤੀ 'ਤੇ ਪੈਰ ਰੱਖ ਕੇ ਨੱਚਦਾ, ਵੇਖੋ ਵੀਡਿਓ
Laxmikant Bajpaiਲਕਸ਼ਮੀਕਾਂਤ ਨੇ ਹਾਲਾਂਕਿ ਇਸ ਦੌਰਾਨ ਖ਼ੁਦ ਦੀ ਪਛਾਣ ਵੀ ਕਰਵਾਈ ਪਰ ਪੁਲਿਸ ਵਾਲਿਆਂ ਨੇ ਪਹਿਚਾਣਨ ਤੋਂ ਇਨਕਾਰ ਕਰ ਅੰਦਰ ਜਾਣ ਤੋਂ ਰੋਕ ਕੇ ਰੱਖਇਆ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਬਹਿਸ ਵੀ ਹੋਈ।
Laxmikant Bajpai: ਭਾਜਪਾ ਦੇ ਸਾਬਕਾ ਉੱਤਰ ਪ੍ਰਦੇਸ਼ ਪ੍ਰਧਾਨ ਤੇ ਰਾਜਸਭਾ ਮੈਂਬਰ ਲਕਸ਼ਮੀਕਾਂਤ ਬਾਜਪਾਈ (Laxmikant Bajpai) ਕਾਰ ਦੀ ਬਜਾਏ ਸਕੂਟਰ ਤੇ ਸ਼ਹਿਰ ਘੁੰਮਣ ਨਿਕਲਦੇ ਹਨ । ਇਸ ਦੌਰਾਨ ਮੇਰਠ ਵਿੱਚ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨ੍ਹਾ(manoj sinha) ਮੇਰਠ ਦੇ ਸਰਕਟ ਹਾਊਸ ਪਹੁੰਚੇ ਤਾਂ ਸਾਂਸਦ ਲਕਸ਼ਮੀਕਾਂਤ ਵੀ ਉਨ੍ਹਾਂ ਨੂੰ ਸਕੂਟਰੀ ਤੇ ਹੀ ਮਿਲ਼ਣ ਪੁੱਜੇ ਪਰ ਜਦੋਂ ਸਰਕਟ ਹਾਊਸ ਦੇ ਗੇਟ ਤੇ ਮੌਜੂਦ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਪਛਾਣੇ ਬਿਨਾਂ ਗੇਟ ਤੇ ਹੀ ਰੋਕ ਦਿੱਤਾ।
ਲਕਸ਼ਮੀਕਾਂਤ ਨੇ ਹਾਲਾਂਕਿ ਇਸ ਦੌਰਾਨ ਖ਼ੁਦ ਦੀ ਪਛਾਣ ਵੀ ਕਰਵਾਈ ਪਰ ਪੁਲਿਸ ਵਾਲਿਆਂ ਨੇ ਪਹਿਚਾਣਨ ਤੋਂ ਇਨਕਾਰ ਕਰ ਅੰਦਰ ਜਾਣ ਤੋਂ ਰੋਕ ਕੇ ਰੱਖਇਆ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਬਹਿਸ ਵੀ ਹੋਈ। ਇਸ ਦੌਰਾਨ ਜਦੋਂ ਸਰਕਟ ਹਾਊਸ ਵਿੱਚ ਬੈਠੇ ਭਾਜਪਾ(BJP) ਆਗੂਆਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਬਾਹਰ ਆ ਕੇ ਲਕਸ਼ਮੀਕਾਂਤ ਨੂੰ ਮਨਾਇਆ ਤੇ ਅੰਦਰ ਲੈ ਕੇ ਗਏ।
ਇਸ ਦੌਰਾਨ ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸਾਫ਼-ਸਾਫ਼ ਪੁਲਿਸ ਵਾਲਿਆਂ ਤੇ ਰੋਹਬ ਪਾਉਂਦੇ ਵਿਖਾਏ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਰਠ ਹੈ ਰਾਵਣ ਦੇ ਸਹੁਰੇ, ਵੱਡੇ-ਵੱਡੇ ਆਏ ਤੇ ਚਲੇ ਗਏ। ਮੈਂ ਕਬੱਡੀ ਖੇਡਣ ਦਾ ਆਦੀ ਹਾਂ ਕਿਸੇ ਦਾ ਤਬਾਦਲਾ ਨਹੀਂ ਕਰਦਾ ਹੈ, ਇੱਥੇ ਰਹਿ ਕੇ ਹੀ ਛਾਤੀ ਤੇ ਪੈਰ ਰੱਖਕੇ ਨੱਚਦਾ ਹਾਂ।
सांसद लक्ष्मीकांत वाजपेयी पुलिस वालों पर भड़के, स्कूटी पर सवार होकर सड़क पर निकले सांसद जी को जब नही पहचान पाये पुलिस वाले @LKBajpaiBJP pic.twitter.com/3jS61exP5b
— VIVEK YADAV (@vivek4news) September 12, 2022
ਇਸ ਪੂਰੇ ਮਾਮਲੇ ਦੀ ਵੀਡੀਓ ਜਮ ਕੇ ਵਾਇਰਲ ਹੋ ਰਹੀ ਹੈ, ਹਾਲਾਂਕਿ ਇਸ ਦੌਰਾਨ ਭਾਜਪਾ ਆਗੂ ਉਨ੍ਹਾਂ ਨੂੰ ਮਨਾ ਕੇ ਅੰਦਰ ਤਾਂ ਜ਼ਰੂਰ ਲੈ ਗਏ ਪਰ ਇਸ ਦੌਰਾਨ ਵੀ ਸਾਂਸਦ ਦਾ ਰੋਹਬ ਵੇਖਣ ਨੂੰ ਮਿਲ ਰਿਹਾ ਸੀ ਜਿਸ ਵਿੱਚ ਪੁਲਿਸ ਵਾਲਿਆਂ ਨੂੰ ਸ਼ਰੇਆਮ ਧਮਕੀ ਦੇ ਰਹੇ ਸੀ।
ਇਹ ਵੀ ਪੜ੍ਹੋ: RSS ਦੀ ਨਿੱਕਰ ਨੂੰ ਅੱਗ ਲਾਉਣ ਵਾਲੀ ਤਸਵੀਰ 'ਤੇ ਭੜਕੇ ਸੰਬਿਤ ਪਾਤਰਾ, ਸਿੱਖ ਨਸਲਕੁਸ਼ੀ ਦਾ ਚੁੱਕਿਆ ਮੁੱਦਾ