ਪੜਚੋਲ ਕਰੋ

RSS ਦੀ ਨਿੱਕਰ ਨੂੰ ਅੱਗ ਲਾਉਣ ਵਾਲੀ ਤਸਵੀਰ 'ਤੇ ਭੜਕੇ ਸੰਬਿਤ ਪਾਤਰਾ, ਸਿੱਖ ਨਸਲਕੁਸ਼ੀ ਦਾ ਚੁੱਕਿਆ ਮੁੱਦਾ

ਕਾਂਗਰਸ ਦੇ ਇਸ ਟਵੀਟ 'ਤੇ ਹਮਲਾ ਕਰਦੇ ਹੋਏ ਸੰਬਿਤ ਪਾਤਰਾ ਨੇ ਕਿਹਾ, ''ਰਾਹੁਲ ਗਾਂਧੀ ਜਿਸ ਤਰ੍ਹਾਂ ਭਾਰਤ ਜੋੜੋ ਦੇ ਨਾਂ 'ਤੇ ਨਫ਼ਰਤ ਫੈਲਾ ਰਹੇ ਹਨ, ਉਸ ਦਾ ਪਰਦਾਫਾਸ਼ ਭਾਜਪਾ ਨੇ ਕਰ ਦਿੱਤਾ ਹੈ।

Sambit Patra Reaction on Congress Tweet: ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਪਹਿਰਾਵੇ ਨੂੰ ਲੈ ਕੇ ਕਾਂਗਰਸ ਦੇ ਵਿਵਾਦਤ ਟਵੀਟ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ। ਭਾਜਪਾ ਨੇਤਾ ਸੰਬਿਤ ਪਾਤਰਾ(Sambit Patra) ਨੇ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੂੰ 'ਅੱਗ  ਲਾਓ ਅੰਦੋਲਨ' ਕਰਾਰ ਦਿੱਤਾ ਹੈ। ਸੰਬਿਤ ਪਾਤਰਾ ਨੇ ਸਵਾਲ ਕੀਤਾ ਹੈ ਕਿ ਕਾਂਗਰਸ ਅੱਗ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ?

ਦਰਅਸਲ, ਅੱਜ ਕਾਂਗਰਸ (Congress) ਪਾਰਟੀ ਦੇ ਅਧਿਕਾਰਤ ਹੈਂਡਲ ਤੋਂ ਆਰਐੱਸਐੱਸ ਦੇ ਪਹਿਰਾਵੇ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ, ਜਿਸ ਵਿੱਚ ਇੱਕ ਖਾਕੀ ਹਾਫ ਪੈਂਟ ਨੂੰ ਇੱਕ ਪਾਸੇ ਤੋਂ ਸੜਦਾ ਦਿਖਾਇਆ ਗਿਆ ਹੈ। ਕੈਪਸ਼ਨ 'ਚ ਲਿਖਿਆ ਹੈ, ''ਕਦਮ-ਦਰ-ਕਦਮ, ਅਸੀਂ ਦੇਸ਼ ਨੂੰ ਨਫ਼ਰਤ ਦੀਆਂ ਜ਼ੰਜੀਰਾਂ ਅਤੇ ਭਾਜਪਾ-ਆਰਐੱਸਐੱਸ ਵੱਲੋਂ ਕੀਤੇ ਨੁਕਸਾਨ ਤੋਂ ਮੁਕਤ ਕਰਵਾ ਕੇ ਆਪਣੇ ਟੀਚੇ 'ਤੇ ਪਹੁੰਚਾਂਗੇ।'' ਤਸਵੀਰ 'ਚ ਲਿਖਿਆ ਹੈ, ''145  days more to go''

ਕੀ ਕਿਹਾ ਸੰਬਿਤ ਪਾਤਰਾ ਨੇ?

ਕਾਂਗਰਸ ਦੇ ਇਸ ਟਵੀਟ 'ਤੇ ਹਮਲਾ ਕਰਦੇ ਹੋਏ ਸੰਬਿਤ ਪਾਤਰਾ ਨੇ ਕਿਹਾ, ''ਰਾਹੁਲ ਗਾਂਧੀ ਜਿਸ ਤਰ੍ਹਾਂ ਭਾਰਤ ਜੋੜੋ ਦੇ ਨਾਂ 'ਤੇ ਨਫ਼ਰਤ ਫੈਲਾ ਰਹੇ ਹਨ, ਉਸ ਦਾ ਪਰਦਾਫਾਸ਼ ਭਾਜਪਾ ਨੇ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਇੱਕ ਵਿਵਾਦਿਤ ਟਵੀਟ ਕੀਤਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਅਜੇ ਵੀ ਕੇਰਲਾ ਵਿੱਚ ਹੈ, ਕਿੰਨੇ ਸੰਘ ਵਰਕਰ ਮਾਰੇ ਗਏ ਹਨ ਅਤੇ ਹੋ ਮਰ ਰਹੇ ਹਨ। ਇਸ ਤਸਵੀਰ ਰਾਹੀਂ ਕਾਂਗਰਸ ਪਾਰਟੀ ਨੇ ਉੱਥੇ ਦੇ ਅੱਤਵਾਦੀਆਂ ਨੂੰ ਸੁਨੇਹਾ ਦਿੱਤਾ ਹੈ। ਕੀ ਇਹ ਭਾਰਤ ਜੋੜੋ ਹੈ? ਇਹ ਅੱਗ ਲਾਓ ਯਾਤਰਾ ਹੈ। ਕਾਂਗਰਸ ਪਾਰਟੀ ਨੇ ਪਹਿਲੀ ਵਾਰ ਅਜਿਹਾ ਟਵੀਟ ਨਹੀਂ ਕੀਤਾ, ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ 'ਚ ਦਿੱਤਾ ਭਾਸ਼ਣ - ਪੂਰੇ ਭਾਰਤ 'ਚ ਮਿੱਟੀ ਦਾ ਤੇਲ ਛਿੜਕਿਆ ਗਿਆ ਹੈ, ਬੱਸ ਇੱਕ ਤੀਲੀ ਦੀ ਲੋੜ ਹੈ, ਪੂਰਾ ਭਾਰਤ ਵਿੱਚ ਅੱਗ ਲੱਗ ਜਾਵੇਗੀ।

ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਸੰਬਿਤ ਪਾਤਰਾ ਨੇ ਅੱਗੇ ਕਿਹਾ, 'ਕਿਸਾਨ ਕਾਨੂੰਨ ਬਾਰੇ ਵੀ ਉਨ੍ਹਾਂ ਕਿਹਾ ਸੀ ਕਿ ਅੱਗ ਲੱਗੇਗੀ। ਅਗਨੀਵੀਰ ਦੇ ਸਮੇਂ ਵੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਨੂੰ ਅੱਗ ਲਾ ਦੇਣੀ ਚਾਹੀਦੀ । ਉਹ ਅੱਗ ਨੂੰ ਇੰਨਾ ਪਿਆਰ ਕਿਉਂ ਕਰਦੇ ਹਨ? 5000 ਸਿੱਖਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ। ਤੁਹਾਡਾ ਪਰਿਵਾਰ ਵੀ ਅੱਗ ਨਾਲ ਪਿਆਰ ਕਰਦਾ ਹੈ। ਕੀ ਤੁਸੀਂ ਇਸ ਦੇਸ਼ ਵਿੱਚ ਹਿੰਸਾ ਚਾਹੁੰਦੇ ਹੋ? ਅੱਗ ਲਾਉਣਾ ਚਾਹੁੰਦੋ ਹੋ ? ਇਹ ਭਾਰਤ ਜੋੜੋ ਅੰਦੋਲਨ ਨਹੀਂ ਹੈ, ਇਹ ਭਾਰਤ ਤੋੜੋ ਅੰਦੋਲਨ ਹੈ ਤੇ ਅੱਗ ਲਾਓ ਅੰਦੋਲਨ ਹੈ। ਟਵੀਟ ਬਾਰੇ ਸੰਬਿਤ ਪਾਤਰਾ ਨੇ ਕਿਹਾ, "ਕਾਂਗਰਸ ਪਾਰਟੀ ਨੂੰ ਇਸ ਨੂੰ ਤੁਰੰਤ ਡਿਲੀਟ ਕਰਨਾ ਚਾਹੀਦਾ ਹੈ। ਭਾਰਤ ਮਾਤਾ ਨੂੰ ਗਾਲ੍ਹਾਂ ਕੱਢ ਕੇ ਉਹ ਕਹਿੰਦੇ ਹਨ ਕਿ ਉਹ ਮਾਂ ਹੈ ਜੋ ਬੀਮਾਰੀ ਦਿੰਦੀ ਹੈ।"

ਟਾਪ ਹੈਡਲਾਈਨ

BJP ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਹੜੇ ਵਾਰਡ ਤੋਂ ਕਿਸ ਨੂੰ ਦਿੱਤੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
BJP ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਹੜੇ ਵਾਰਡ ਤੋਂ ਕਿਸ ਨੂੰ ਦਿੱਤੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ
ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ, ਫਾਰਚੂਨਰ 'ਚ ਜਾ ਰਹੇ ਪਰਿਵਾਰ 'ਤੇ ਨੌਜਵਾਨਾਂ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ, ਫਾਰਚੂਨਰ 'ਚ ਜਾ ਰਹੇ ਪਰਿਵਾਰ 'ਤੇ ਨੌਜਵਾਨਾਂ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਖ਼ਬਰ! CM ਦੇ ਕਾਫਲੇ 'ਚ ਸ਼ਾਮਲ ਗੱਡੀ 200 ਫੁੱਟ ਡੂੰਘੀ ਖੱਡ 'ਚ ਡਿੱਗੀ, ਮੱਚਿਆ ਹੜਕੰਪ
ਵੱਡੀ ਖ਼ਬਰ! CM ਦੇ ਕਾਫਲੇ 'ਚ ਸ਼ਾਮਲ ਗੱਡੀ 200 ਫੁੱਟ ਡੂੰਘੀ ਖੱਡ 'ਚ ਡਿੱਗੀ, ਮੱਚਿਆ ਹੜਕੰਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
Embed widget