ਸਾਂਸਦ ਨਵਨੀਤ ਕੌਰ ਰਾਣਾ ਨੂੰ ਹਾਈਕੋਰਟ ਦਾ ਝਟਕਾ, 2 ਲੱਖ ਜ਼ੁਰਮਾਨਾ ਠੋਕਿਆ
ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਜਾਤੀ ਸਰਟੀਫਿਕੇਟ ਰੱਦ ਕਰਦਿਆਂ ਅਦਾਲਤ ਨੇ ਉਸ ‘ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਸ਼ਿਵ ਸੈਨਾ ਦੇ ਸਾਬਕਾ ਸੰਸਦ ਮੈਂਬਰ ਆਨੰਦਰਾਓ ਅਡਸੂਲ ਨੇ ਨਵਨੀਤ ਕੌਰ ਰਾਣਾ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਮੁੰਬਈ: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਜਾਤੀ ਸਰਟੀਫਿਕੇਟ ਰੱਦ ਕਰਦਿਆਂ ਅਦਾਲਤ ਨੇ ਉਸ ‘ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਸ਼ਿਵ ਸੈਨਾ ਦੇ ਸਾਬਕਾ ਸੰਸਦ ਮੈਂਬਰ ਆਨੰਦਰਾਓ ਅਡਸੂਲ ਨੇ ਨਵਨੀਤ ਕੌਰ ਰਾਣਾ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਆਨੰਦ ਰਾਓ ਅਡਸੂਲ ਨੇ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਉਸ ਦਾ ਜਾਤੀ ਸਰਟੀਫਿਕੇਟ ਜਾਅਲੀ ਸੀ।
ਦੱਸ ਦੇਈਏ ਕਿ ਅਮਰਾਵਤੀ ਦੀ ਸੰਸਦੀ ਸੀਟ ਰਾਖਵੇਂ ਹਲਕੇ 'ਚ ਸੀ। ਨਵਨੀਤ ਕੌਰ ਰਾਣਾ ਨੇ ਇੱਥੋਂ ਚੋਣ ਲੜੀ ਅਤੇ ਜਿੱਤੀ। ਆਨੰਦ ਰਾਓ ਨੇ ਦੋਸ਼ ਲਾਇਆ ਕਿ ਨਵਨੀਤ ਕੌਰ ਰਾਣਾ ਨੇ ਜਾਅਲੀ ਸਰਟੀਫਿਕੇਟ ਦੇ ਅਧਾਰ ’ਤੇ ਇਥੋਂ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤੀ।
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਨਵਨੀਤ ਕੌਰ ਰਾਣਾ ਨੂੰ ਆਪਣੇ ਸਾਰੇ ਸਰਟੀਫਿਕੇਟ ਛੇ ਹਫ਼ਤਿਆਂ ਦੇ ਅੰਦਰ ਜਮ੍ਹਾ ਕਰਵਾਉਣੇ ਚਾਹੀਦੇ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਉਸ ਦੀ ਮੈਂਬਰਸ਼ਿਪ ਗੁਆਉਣ ਦਾ ਖ਼ਤਰਾ ਵੀ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਨਵਨੀਤ ਰਾਣਾ ਨੇ ਸਾਲ 2014 ਵਿੱਚ ਰਾਜਨੀਤੀ ਵਿੱਚ ਦਾਖਲ ਹੋਈ ਸੀ। ਉਸ ਸਮੇਂ ਦੌਰਾਨ ਉਹ ਐਨਸੀਪੀ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉਤਰੀ ਸੀ ਪਰ ਚੋਣ ਹਾਰ ਗਈ। ਹਾਲਾਂਕਿ, ਸਾਲ 2019 ਵਿੱਚ, ਉਸ ਨੇ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਚੋਣ ਜਿੱਤਣ ਤੋਂ ਬਾਅਦ ਲੋਕ ਸਭਾ ਵਿੱਚ ਪਹੁੰਚੀ ਸੀ। ਨਵਨੀਤ ਰਾਣਾ ਦੇ ਪਤੀ ਰਵੀ ਰਾਣਾ ਮਹਾਰਾਸ਼ਟਰ ਦੇ ਵਿਧਾਇਕ ਹਨ।