Punjab Municipal Elections: ਨਗਰ ਨਿਗਮ ਚੋਣਾਂ ਬੀਜੇਪੀ ਲਈ ਅਗਨੀ ਪ੍ਰੀਖਿਆ, ਨੱਡਾ ਨੇ ਪੰਜਾਬ ਦੇ ਲੀਡਰ ਦਿੱਲੀ ਬੁਲਾਏ
ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕਿਸਾਨ ਅੰਦੋਲਨ ਦੇ ਵਿਚਕਾਰ ਪੰਜਾਬ ਵਿੱਚ ਇਕਲਿਆਂ ਹੀ ਚੋਣਾਂ ਲੜ ਰਹੀ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਖੇਤੀਬਾੜੀ ਸੁਧਾਰ ਐਕਟ (Agriculture Law) ਦੇ ਵਿਰੋਧ ਵਿੱਚ ਕਿਸਾਨ ਅੰਦੋਲਨ (Farmers Protest) ਕਰਕੇ ਨਿਸ਼ਾਨੇ 'ਤੇ ਆਈ ਭਾਜਪਾ (BJP) ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਲਈ ਨਗਰ ਨਿਗਮ (Municipal Elections) ਤੇ ਨਗਰ ਕੌਂਸਲ ਚੋਣਾਂ ਬੀਜੇਪੀ ਲਈ ਅਗਨੀ ਪ੍ਰੀਖਿਆ ਬਣ ਗਈਆਂ ਹਨ। ਇਸ ਮੁਸੀਬਤ ਦਾ ਭੈਅ ਇਸ ਕਦਰ ਵਧ ਗਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਉਮੀਦਵਾਰ (v) ਬੀਜੇਪੀ ਚੋਣ ਨਿਸ਼ਾਨ 'ਤੇ ਚੋਣ ਲੜਨਾ ਹੀ ਨਹੀਂ ਚਾਹੁੰਦੇ। ਮਾਲਵਾ ਕਿਸਾਨਾਂ ਦਾ ਗੜ੍ਹ ਹੈ। ਇਸ ਲਈ ਇਹ ਸਮੱਸਿਆ ਸਭ ਤੋਂ ਜ਼ਿਆਦਾ ਮਾਲਵੇ ਵਿੱਚ ਹੀ ਵੇਖੀ ਜਾ ਰਹੀ ਹੈ। ਹਾਲਾਂਕਿ, ਪਾਰਟੀ ਚਾਹੁੰਦੀ ਹੈ ਕਿ ਉਮੀਦਵਾਰ ਚੋਣ ਨਿਸ਼ਾਨ 'ਤੇ ਚੋਣ ਲੜਨ। ਉਧਰ, ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ ਤੇ ਸੂਬੇ ਦੀ ਤਾਜ਼ਾ ਰਾਜਨੀਤਕ ਸਥਿਤੀ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸੂਬਾਈ ਨੇਤਾਵਾਂ ਨੂੰ ਦਿੱਲੀ ਬੁਲਾਇਆ ਹੈ। ਪੰਜਾਬ ਦੇ ਮੁਖੀ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਦਿਨੇਸ਼ ਕੁਮਾਰ ਤੇ ਪਾਰਟੀ ਦੇ ਜਨਰਲ ਸਕੱਤਰ ਜੀਵਨ ਗੁਪਤਾ ਦਿੱਲੀ ਰਵਾਨਾ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅੱਜ ਭਾਜਪਾ ਨੇਤਾਵਾਂ ਨਾਲ ਮੀਟਿੰਗ ਹੋਵੇਗੀ ਜਿਸ 'ਚ ਨਗਰ ਨਿਗਮ ਚੋਣਾਂ ਸਬੰਧੀ ਪਾਰਟੀ ਦੀਆਂ ਗਤੀਵਿਧੀਆਂ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਨਗਰ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਪਰ ਜਿਹੜੇ ਹਲਕਿਆਂ ਵਿੱਚ ਪੇਂਡੂ ਵੋਟਰਾਂ ਦੀ ਹਿੱਸੇਦਾਰੀ ਵਧੇਰੇ ਹੈ ਤੇ ਉੱਥੇ ਕਿਸਾਨਾਂ ਦਾ ਪ੍ਰਭਾਵ ਹੈ, ਉੱਥੇ ਭਾਜਪਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਤੋਂ ਝਿਜਕ ਰਹੇ ਹਨ। ਹਾਲਾਂਕਿ, ਪਾਰਟੀ ਦਬਾਅ ਬਣਾ ਰਹੀ ਹੈ ਕਿ ਚੋਣ ਪਾਰਟੀ ਦੇ ਨਿਸ਼ਾਨ 'ਤੇ ਲੜੀ ਜਾਵੇ। ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਰਹੀ ਭਾਜਪਾ ਲਈ ਮੁਸ਼ਕਲ ਇਹ ਹੈ ਕਿ ਉਹ ਪਹਿਲੀ ਵਾਰ ਅੱਠ ਮਿਉਂਸਪਲ ਕਾਰਪੋਰੇਸ਼ਨਾਂ ਤੇ 109 ਸਿਟੀ ਕੌਂਸਲਾਂ ਤੇ ਸਿਟੀ ਪੰਚਾਇਤਾਂ ਵਿੱਚ ਚੋਣ ਲੜਨ ਜਾ ਰਹੀ ਹੈ। ਹਾਲਾਂਕਿ ਬੀਜੇਪੀ ਰਾਜ ਦੇ ਸਾਰੇ ਜ਼ਿਲ੍ਹਿਆਂ 'ਚ ਆਪਣੇ ਢੁਕਵੇਂ ਅਧਾਰ ਦਾ ਦਾਅਵਾ ਕਰਦੀ ਹੈ, ਪਰ ਬਹੁਤ ਸਾਰੀਆਂ ਸੀਟਾਂ 'ਤੇ ਉਸ ਕੋਲ ਚੋਣ ਲੜਨ ਵਾਲੇ ਚਿਹਰੇ ਵੀ ਨਹੀਂ ਹਨ। ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ 2302 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨਾ ਹੈ। ਇਹ ਵੀ ਪੜ੍ਹੋ: Tractor Rally Canada: ਖੇਤੀ ਕਾਨੂੰਨਾਂ ਖਿਲਾਫ ਕੈਨੇਡਾ ਦੀਆਂ ਸੜਕਾਂ 'ਤੇ ਦੌੜੇ ਟਰੈਕਟਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904