NEET 2021 Exam Date: ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਨੇ ਦੱਸਿਆ ਕਿ ਮੈਡੀਕਲ ਦਾਖਲਾ ਪ੍ਰੀਖਿਆ ਐਨਈਈਟੀ 1 ਅਗਸਤ ਨੂੰ ਲਈ ਜਾਵੇਗੀ। ਐਨਟੀਏ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਪ੍ਰੀਖਿਆ ਦੀ ਤਰੀਕ ਦਾ ਐਲਾਨ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ NEET (UG) 2021 MBBS, BDS, BAMS, BSMS, BUMS ਤੇ BHMS ਕੋਰਸਾਂ ਵਿੱਚ ਦਾਖਲੇ ਲਈ ਐਨਟੀਏ ਦੀ ਪ੍ਰੀਖਿਆ ਲਵੇਗੀ। ਇਹ ਪ੍ਰੀਖਿਆ 1 ਅਗਸਤ ਨੂੰ ਹਿੰਦੀ ਅਤੇ ਅੰਗਰੇਜ਼ੀ ਸਮੇਤ 11 ਭਾਸ਼ਾਵਾਂ ਵਿੱਚ ਆਫਲਾਈਨ ਲਈ ਜਾਏਗੀ।
ਐਨਟੀਏ ਨੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਬੁਲੇਟਿਨ ਵਿੱਚ ਪ੍ਰੀਖਿਆ, ਸਿਲੇਬਸ, ਉਮਰ ਲਈ ਯੋਗਤਾ ਦੇ ਮਾਪਦੰਡ, ਰਾਖਵੇਂਕਰਨ, ਸੀਟਾਂ ਦਾ ਵਰਗੀਕਰਣ, ਪ੍ਰੀਖਿਆ ਫੀਸ, ਪ੍ਰੀਖਿਆ ਕੇਂਦਰਾਂ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਜੋ ਜਲਦੀ ਹੀ ਉਪਲੱਬਧ ਹੋ ਜਾਵੇਗੀ।
Education Loan Information:
Calculate Education Loan EMI