ਪੜਚੋਲ ਕਰੋ
Advertisement
51 ਦਿਨਾਂ ਬਾਅਦ ਹਟਿਆ ਲੌਕਡਾਊਨ, ਅੱਧੀ ਰਾਤ ਵਾਲ ਕਟਾਉਣ ਲਈ ਸੈਲੂਨ ‘ਚ ਉਮੜੀ ਭੀੜ
ਨਿਊਜ਼ੀਲੈਂਡ ‘ਚ 51 ਦਿਨਾਂ ਬਾਅਦ ਲੌਕਡਾਊਨ ਨੂੰ ਖ਼ਤਮ ਕੀਤਾ ਗਿਆ ਪਰ ਨਾਲ ਹੀ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ, ਜਿਵੇਂ ਇੱਕ ਥਾਂ ‘ਤੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠ ‘ਤੇ ਪਾਬੰਦੀ ਹੈ।
ਨਿਊਜ਼ੀਲੈਂਡ: ਨਿਊਜ਼ੀਲੈਂਡ (New Zealand) ‘ਚ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾਵਾਇਰਸ (Coronavirus) ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਬੁੱਧਵਾਰ ਅੱਧੀ ਰਾਤ ਨੂੰ 51 ਦਿਨਾਂ ਤੋਂ ਜਾਰੀ ਲੌਕਡਾਊਨ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੈਲਿੰਗਟਨ, ਕ੍ਰਾਈਸਟਚਰਚ ਸਣੇ ਕਈ ਸ਼ਹਿਰਾਂ ‘ਚ ਲੋਕ ਹੇਅਰ ਸੈਲੂਨ ਪਹੁੰਚ ਗਏ।
ਇਸ ਲੌਕਡਾਊਨ ਨੂੰ ਖ਼ਤਮ ਕਰਨ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਮਾਲ, ਦੁਕਾਨਾਂ ਤੇ ਰੈਸਟੋਰੈਂਟ ਖੋਲ੍ਹੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਸਮਾਜਕ ਦੂਰੀ ਦੀ ਪਾਲਣਾ ਕਰਨੀ ਪਏਗੀ। ਇਕੋ ਜਗ੍ਹਾ ‘ਤੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠ 'ਤੇ ਪਾਬੰਦੀ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਕਾਫ਼ੀ ਹੱਦ ਤੱਕ ਕੋਰੋਨਾ ਨੂੰ ਕੰਟਰੋਲ ਕਰਨ ‘ਚ ਕਾਮਯਾਬ ਰਿਹਾ ਹੈ। ਇੱਥੇ ਕੋਵਿਡ-19 ਸੰਕਰਮਣ ਦੇ 1497 ਮਾਮਲੇ ਸੀ ਜਦੋਂ ਕਿ 21 ਲੋਕਾਂ ਦੀ ਮੌਤ ਹੋਈ।
ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦਾ ਕਹਿਣਾ ਹੈ ਕਿ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਆਰਥਿਕ ਸਥਿਤੀ ਵਾਲੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਆਸਟਰੇਲੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਨੇ ਮੰਗਲਵਾਰ ਤੋਂ ਧਾਰਮਿਕ ਸਮਾਗਮਾਂ ਅਤੇ ਕਮਿਊਨਿਟੀ ਖੇਡਾਂ ‘ਤੇ ਪਾਬੰਦੀਆਂ ‘ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਸਭ ਤੋਂ ਵੱਧ ਅਬਾਦੀ ਵਾਲੀ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਸਕੂਲਾਂ ‘ਚ ਸੋਮਵਾਰ ਤੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਉਧਰ ਫਰਾਂਸ ਵਿਚ ਵੀ ਅੱਠ ਹਫ਼ਤਿਆਂ ਬਾਅਦ ਸੋਮਵਾਰ ਤੋਂ ਗੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ, ਫੈਕਟਰੀਆਂ ਤੇ ਹੋਰ ਕਾਰੋਬਾਰ ਮੁੜ ਖੁੱਲ੍ਹ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਨਿਊਜ਼ੀਲੈਂਡ ਵਿੱਚ ਸਰਦੀਆਂ ਬਹੁਤ ਮੁਸ਼ਕਲ ਵਾਲੀਆਂ ਹੋਣ ਜਾ ਰਹੀਆਂ ਹਨ ਪਰ ਹਰ ਸਰਦੀਆਂ ਤੋਂ ਬਾਅਦ ਬਸੰਤ ਆਉਂਦੀ ਹੈ ਤੇ ਜੇ ਅਸੀਂ ਸਹੀ ਫੈਸਲਾ ਲੈਂਦੇ ਹਾਂ, ਤਾਂ ਅਸੀਂ ਦੇਸ਼ ਦੇ ਨਾਗਰਿਕਾਂ ਨੂੰ ਕੰਮ ‘ਤੇ ਵਾਪਸ ਲੈ ਸਕਦੇ ਹਾਂ। ਸਾਡੀ ਆਰਥਿਕਤਾ ਇੱਕ ਵਾਰ ਫਿਰ ਤੇਜ਼ੀ ਲਿਆਵੇਗੀ।” "
-ਜੈਸਿੰਡਾ ਆਡਰਨ, ਪ੍ਰਧਾਨ ਮੰਤਰੀ, ਨਿਊਜ਼ੀਲੈਂਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਲੁਧਿਆਣਾ
Advertisement