Punjab Night Curfew Timing: ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਪੰਜਾਬ 'ਚ ਹੋਰ ਸਖਤੀ, ਕਰਫਿਊ ਦਾ ਸਮਾਂ ਤਬਦੀਲ
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਪੰਜਾਬ ਵਿੱਚ ਹੋਰ ਸਖਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਅੱਜ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਫੈਸਲਾ ਕੀਤਾ ਹੈ। ਪਹਿਲਾਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੀ।
ਚੰਡੀਗੜ੍ਹ: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਪੰਜਾਬ ਵਿੱਚ ਹੋਰ ਸਖਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਅੱਜ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਫੈਸਲਾ ਕੀਤਾ ਹੈ। ਪਹਿਲਾਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੀ।
ਕੈਪਟਨ ਅੱਜ ਆਪਣੀ ਸਰਕਾਰ ਦੇ ਚਾਰ ਸਾਲਾਂ ਦਾ ਲੇਖਾ-ਜੋਖਾ ਪੇਸ਼ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਅੰਦਰ ਕੋਰੋਨਾ ਦੇ ਹਾਲਾਤ ਉੱਪਰ ਫਿਕਰ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਹਾਲਾਤ ਕਾਫੀ ਖਰਾਬ ਹੋ ਰਹੇ ਹਨ। ਇਸ ਦੌਰਾਨ ਇਹ ਵੀ ਸੰਕੇਤ ਦਿੱਤਾ ਅਗਲੇ ਦੋ ਦਿਨਾਂ ਵਿੱਚ ਇਸ ਬਾਰੇ ਹੋਰ ਫੈਸਲੇ ਲਏ ਜਾਣਗੇ।
ਦੱਸ ਦਈਏ ਕਿ ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਹਾਮਾਰੀ ਕਾਰਣ 35 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ; ਜਦ ਕਿ 2,039 ਨਵੇਂ ਕੇਸ ਸਾਹਮਣੇ ਆਏ ਹਨ।
ਬੀਤੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 277 ਨਵੇਂ ਕੇਸ ਜਲੰਧਰ ਜ਼ਿਲ੍ਹੇ ’ਚ ਦਰਜ ਕੀਤੇ ਗਏ ਹਨ। ਰਾਜ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਦੀ ਕੁੱਲ ਗਿਣਤੀ 6,172 ਹੋ ਗਈ ਹੈ। ਇਸ ਵੇਲੇ ਕੁੱਲ 13,320 ਕੋਰੋਨਾ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹਨ। ਉਨ੍ਹਾਂ ਵਿੱਚੋਂ 283 ਨੂੰ ਆਕਸੀਜਨ ਲੱਗੀ ਹੋਈ ਹੈ ਤੇ 27 ਵੈਂਟੀਲੇਟਰ ’ਤੇ ਹਨ।
ਬੁੱਧਵਾਰ ਨੂੰ ਜਲੰਧਰ ’ਚ 7, ਨਵਾਂਸ਼ਹਿਰ ’ਚ 6, ਲੁਧਿਆਣਾ ਤੇ ਹੁਸ਼ਿਆਰਪੁਰ ’ਚ 5-5, ਤਰਨ ਤਾਰਨ ’ਚ 3, ਗੁਰਦਾਸਪੁਰ, ਕਪੂਰਥਲਾ ਤੇ ਪਟਿਆਲਾ ’ਚ 2-2, ਮੋਹਾਲੀ, ਸੰਗਰੂਰ ਤੇ ਅੰਮ੍ਰਿਤਸਰ ’ਚ 1-1 ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ।
ਇਸ ਤੋਂ ਇਲਾਵਾ ਜਲੰਧਰ ’ਚ 277, ਲੁਧਿਆਣਾ ’ਚ 233, ਮੋਹਾਲੀ ’ਚ 222, ਪਟਿਆਲਾ ’ਚ 203, ਹੁਸ਼ਿਆਰਪੁਰ ’ਚ 191, ਅੰਮ੍ਰਿਤਸਰ ’ਚ 178, ਕਪੂਰਥਲਾ ’ਚ 157, ਰੋਪੜ ’ਚ 113, ਗੁਰਦਾਸਪੁਰ ’ਚ 112, ਬਠਿੰਡਾ ’ਚ 53, ਫ਼ਤਹਿਗੜ੍ਹ ਸਾਹਿਬ ’ਚ 46, ਤਰਨ ਤਾਰਨ ’ਚ 38, ਪਠਾਨਕੋਟ ’ਚ 37, ਨਵਾਂਸ਼ਹਿਰ ’ਚ 33, ਸੰਗਰੂਰ ’ਚ 26, ਮਾਨਸਾ ’ਚ 22, ਫ਼ਿਰੋਜ਼ਪੁਰ ’ਚ 21, ਮੁਕਤਸਰ ਤੇ ਮੋਗਾ ’ਚ 20-20, ਫ਼ਰੀਦਕੋਟ ’ਚ 17 ਤੇ ਫ਼ਾਜ਼ਿਲਕਾ ਤੇ ਬਰਨਾਲਾ ’ਚ 10-10 ਨਵੇਂ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।