(Source: ECI/ABP News)
ਨਿਹੰਗਾਂ ਨੇ ਕੀਤਾ ਸਿੱਖ ਨੌਜਵਾਨ 'ਤੇ ਹਮਲਾ, ਚੋਰੀ ਕਰਨ ਦੇ ਲੱਗੇ ਇਲਜ਼ਾਮ
ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਸਿੱਖ ਨੌਜਵਾਨ 'ਤੇ ਨਿਹੰਗਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜ਼ਖ਼ਮੀ ਹਾਲਾਤ ਵਿੱਚ ਸਿੱਖ ਨੌਜਵਾਨ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਮਾਮਲਾ ਸਿੱਖ ਨੌਜਵਾਨ ਦੀ ਦੁਕਾਨ ਤੋਂ ਨਿਹੰਗਾਂ ਵੱਲੋਂ ਸਾਮਾਨ ਚੁੱਕਣ ਦਾ ਹੈ। ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜ਼ਖ਼ਮੀ ਹਾਲਤ 'ਚ ਭਰਤੀ ਸਿੱਖ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦ ਸਵੇਰੇ ਉਹ ਦੁਕਾਨ 'ਤੇ ਆਇਆ ਤਾਂ ਉਸ ਦੇ ਪਿਤਾ ਜੀ ਗੱਲੇ 'ਤੇ ਬੈਠੇ ਸੀ।
![ਨਿਹੰਗਾਂ ਨੇ ਕੀਤਾ ਸਿੱਖ ਨੌਜਵਾਨ 'ਤੇ ਹਮਲਾ, ਚੋਰੀ ਕਰਨ ਦੇ ਲੱਗੇ ਇਲਜ਼ਾਮ Nihangs attack Sikh youth in bathinda , nihangs accused of stealing things from shop ਨਿਹੰਗਾਂ ਨੇ ਕੀਤਾ ਸਿੱਖ ਨੌਜਵਾਨ 'ਤੇ ਹਮਲਾ, ਚੋਰੀ ਕਰਨ ਦੇ ਲੱਗੇ ਇਲਜ਼ਾਮ](https://feeds.abplive.com/onecms/images/uploaded-images/2021/04/15/fac198fe77ae3bc2425d3a342fff1e9c_original.jpg?impolicy=abp_cdn&imwidth=1200&height=675)
ਬਠਿੰਡਾ: ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਸਿੱਖ ਨੌਜਵਾਨ 'ਤੇ ਨਿਹੰਗਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜ਼ਖ਼ਮੀ ਹਾਲਾਤ ਵਿੱਚ ਸਿੱਖ ਨੌਜਵਾਨ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਮਾਮਲਾ ਸਿੱਖ ਨੌਜਵਾਨ ਦੀ ਦੁਕਾਨ ਤੋਂ ਨਿਹੰਗਾਂ ਵੱਲੋਂ ਸਾਮਾਨ ਚੁੱਕਣ ਦਾ ਹੈ। ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜ਼ਖ਼ਮੀ ਹਾਲਤ 'ਚ ਭਰਤੀ ਸਿੱਖ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦ ਸਵੇਰੇ ਉਹ ਦੁਕਾਨ 'ਤੇ ਆਇਆ ਤਾਂ ਉਸ ਦੇ ਪਿਤਾ ਜੀ ਗੱਲੇ 'ਤੇ ਬੈਠੇ ਸੀ।
ਇਸ ਦੌਰਾਨ ਕੁਝ ਨਿਹੰਗ ਆ ਕੇ ਬਿਨ੍ਹਾਂ ਪੁੱਛੇ ਦੁਕਾਨ ਤੋਂ ਸਾਮਾਨ ਚੁੱਕਣ ਲੱਗੇ ਤੇ ਚੋਰੀ ਕਰਨ ਲੱਗੇ। ਜਦ ਉਨ੍ਹਾਂ ਨੂੰ ਰੋਕਿਆ ਤਾਂ ਉਹ ਬਹਿਸਣ ਲੱਗ ਗਏ। ਉਨ੍ਹਾਂ ਦੱਸਿਆ ਕਿ ਨਿਹੰਗਾਂ ਨੂੰ ਸਮਝਾਉਂਦੇ ਉਹ ਬਾਹਰ ਆ ਗਏ। ਉਨ੍ਹਾਂ ਮਗਰ ਤਿੰਨ ਚਾਰ ਮੁੰਡੇ ਹੋਰ ਆ ਗਏ, ਜਿਨ੍ਹਾਂ ਨੇ ਕਿਰਪਾਨਾਂ ਕੱਢ ਲਈਆਂ। ਉਹ ਉਸ ਦੇ ਪਿਤਾ ਜੀ ਦੇ ਮਰਨ ਲੱਗੇ ਤਾਂ ਉਸ ਨੇ ਅੱਗੇ ਆ ਕੇ ਜਦ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਨੌਜਵਾਨ 'ਤੇ ਹੀ ਹਮਲਾ ਕਰ ਦਿੱਤਾ।
ਇਸ ਦੇ ਚੱਲਦੇ ਉਸ ਦੀ ਖੱਬੀ ਬਾਂਹ 'ਤੇ ਕਾਫ਼ੀ ਸੱਟਾਂ ਆਈਆਂ ਹਨ। ਉਸ ਦੀ ਮੰਗ ਹੈ ਕਿ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜੋ ਅਜਿਹੀ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਅਸਲੀ ਨਿਹੰਗ ਸੀ ਜਾਂ ਨਕਲੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਬਾਬਾ ਜੀ ਤੁਸੀਂ ਉਂਜ ਮੰਗ ਕੇ ਲੈ ਲਵੋ ਪਰ ਇੰਜ ਨਾ ਕਰੋ। ਉਹ ਦਸ ਦੇ ਕਰੀਬ ਬੰਦੇ ਆਏ ਸੀ ਜਿਨ੍ਹਾਂ ਕੋਲ ਤਲਵਾਰਾਂ ਸੀ।
ਦੂਜੇ ਪਾਸੇ ਜ਼ਖ਼ਮੀ ਸਿੱਖ ਨੌਜਵਾਨ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨਿਹੰਗਾਂ ਨੇ ਉਨ੍ਹਾਂ 'ਤੇ ਜੋ ਹਮਲੇ ਕੀਤੇ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਸਾਡੇ ਕੋਲ ਇਹ ਮਾਮਲਾ ਰੈਫਰ ਹੋ ਕੇ ਆਇਆ ਹੈ ਜਿਸ ਦੀ ਬਾਂਹ ਉਪਰ ਸੱਟਾਂ ਲੱਗੀਆਂ ਹਨ। ਫਿਲਹਾਲ ਪੀੜਤ ਦਾ ਇਲਾਜ ਜਾਰੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)