ਪੜਚੋਲ ਕਰੋ
Advertisement
‘ਨਿਪੁੰਨ ਭਾਰਤ’ ਅੱਜ ਹੋਵੇਗਾ ਲਾਂਚ, ਬਲਾਕ ਤੋਂ ਕੌਮੀ ਪੱਧਰ ਤੱਕ ਦੇ ਵਿਦਿਆਰਥੀਆਂ ਨੂੰ ਮਿਲੇਗਾ ਫ਼ਾਇਦਾ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਅੱਜ ਨੈਸ਼ਨਲ ਇਨੀਸ਼ੀਏਟਿਵ ਫਾਰ ਪ੍ਰੌਫ਼ੀਸ਼ੈਂਸੀ ਇਨ ਰੀਡਿੰਗ ਵਿਦ ਅੰਡਰਸਟੈਂਡਿੰਗ ਐਂਡ ਨਿਊਮਰੇਸੀ (NIPUN Bharat ਨਿਪੁੰਨ ਭਾਰਤ) ਦੀ ਸ਼ੁਰੂਆਤ ਕਰਨਗੇ।
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਅੱਜ ਨੈਸ਼ਨਲ ਇਨੀਸ਼ੀਏਟਿਵ ਫਾਰ ਪ੍ਰੌਫ਼ੀਸ਼ੈਂਸੀ ਇਨ ਰੀਡਿੰਗ ਵਿਦ ਅੰਡਰਸਟੈਂਡਿੰਗ ਐਂਡ ਨਿਊਮਰੇਸੀ (NIPUN Bharat ਨਿਪੁੰਨ ਭਾਰਤ) ਦੀ ਸ਼ੁਰੂਆਤ ਕਰਨਗੇ। ‘ਨਿਪੁੰਨ ਭਾਰਤ’ ਪ੍ਰੋਗਰਾਮ ਨੂੰ ਇੱਕ ਛੋਟੇ ਵੀਡੀਓ, ਰਾਸ਼ਟਰੀ ਗੀਤ ਅਤੇ ਨਿਪੁੰਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨਾਲ ਵਰਚੁਅਲ ਮੋਡ ਵਿੱਚ ਲਾਂਚ ਕੀਤਾ ਜਾਵੇਗਾ।
ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਮੁਖੀ, ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ‘ਨਿਪੁੰਨ ਭਾਰਤ’ ਦੀ ਸ਼ੁਰੂਆਤ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ 29 ਜੁਲਾਈ 2020 ਨੂੰ ਜਾਰੀ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਦੀ ਲੜੀ ਦੇ ਹਿੱਸੇ ਵਜੋਂ ਇੱਕ ਮਹੱਤਵਪੂਰਨ ਕਦਮ ਤੇ ਸ਼ਲਾਘਾਯੋਗ ਪਹਿਲ ਹੈ।
ਇਹ ਹੈ ‘ਨਿਪੁਨ ਭਾਰਤ’ ਯੋਜਨਾ ਦਾ ਉਦੇਸ਼
ਇਸ ਪ੍ਰੋਗਰਾਮ ਦਾ ਉਦੇਸ਼ ਮੁੱਢਲੀ ਸਿੱਖਿਆ ਤੇ ਸੰਖਿਆਤਮਕ ਗਿਆਨ ਲਈ ਇੱਕ ਪਹੁੰਚਯੋਗ ਵਾਤਾਵਰਣ ਪ੍ਰਦਾਨ ਕਰਨਾ ਹੋਵੇਗਾ। ਇਸ ਦੇ ਜ਼ਰੀਏ, ਹਰ ਬੱਚਾ ਸਾਲ 2026-27 ਵਿੱਚ ਕਲਾਸ 3 ਦੇ ਅੰਤ ਤਕ ਪੜ੍ਹਨ, ਲਿਖਣ ਤੇ ਗਿਣਾਤਮਕ ਕੰਟੈਂਟ ਸਿੱਖਣ ਲਈ ਜ਼ਰੂਰੀ ਯੋਗਤਾ ਪ੍ਰਾਪਤ ਕਰ ਸਕੇਗਾ।
‘ਨਿਪੁੰਨ ਭਾਰਤ’ ਯੋਜਨਾ ਨੂੰ 5 ਪੱਧਰੀ ਪ੍ਰਣਾਲੀ ਵਿੱਚ ਲਾਗੂ ਕੀਤਾ ਜਾਵੇਗਾ
ਸਕੂਲ ਸਿੱਖਿਆ ਵਿਭਾਗ ਵੱਲੋਂ ‘ਨਿਪੁੰਨ ਭਾਰਤ’ ਯੋਜਨਾ ਨੂੰ ਪੰਜ-ਪੱਧਰੀ ਪ੍ਰਣਾਲੀ ਨਾਲ ਲਾਗੂ ਕੀਤਾ ਜਾਵੇਗਾ। ਪੰਜ ਪੱਧਰ ਇਸ ਪ੍ਰਕਾਰ ਹਨ - ਰਾਸ਼ਟਰੀ, ਰਾਜ, ਜ਼ਿਲ੍ਹਾ, ਬਲਾਕ ਅਤੇ ਸਕੂਲ ਪੱਧਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਇਹ ਪ੍ਰੋਗਰਾਮ ‘ਸਮਗ੍ਰ ਸਿੱਖਿਆ ਅਭਿਆਨ’ (ਸਭ ਲਈ ਸਿੱਖਿਆ ਮੁਹਿੰਮ) ਤਹਿਤ ਚਲਾਇਆ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਵਿੱਚ ਅਜਿਹੀ ਤਜਵੀਜ਼ ਹੈ ਕਿ ਵਿਦਿਆਰਥੀ ਕਿਸੇ ਵੀ ਸਮੇਂ ਤੇ ਕਿਸੇ ਵੀ ਪੜਾਅ ਉੱਤੇ ਆਪਣੇ ਵਿਸ਼ੇ ਤੇ ਸਟ੍ਰੀਮ ਤੱਕ ਤਬਦੀਲ ਕਰ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/https://apps.apple.com/in/app/
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement