ਪੜਚੋਲ ਕਰੋ

ਮੋਦੀ ਦੇ 20 ਲੱਖ ਕਰੋੜੀ ਪੈਕੇਜ 'ਚੋਂ ਕੁਝ ਨਹੀਂ ਪਿਆ ਪੰਜਾਬ ਦੇ ਪੱਲੇ? ਹੁਣ ਕੈਪਟਨ ਨੇ ਮੰਗੇ 80 ਹਜ਼ਾਰ ਕਰੋੜ

ਕੈਪਟਨ ਨੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਪੀਐਮ ਮੋਦੀ ਤੋਂ ਗੈਰ ਵਿੱਤੀ ਅਸਾਸਿਆਂ ਸਮੇਤ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਦਦ ਮੰਗੀ ਹੈ ਜਿਸ ਵਿੱਚ ਕੇਂਦਰੀ ਸਕੀਮਾਂ ’ਚ 100 ਫੀਸਦੀ ਫੰਡ ਮੁਹੱਈਆ ਕਰਾਉਣਾ, ਇਕਮੁਸ਼ਤ ਖੇਤੀ ਕਰਜ਼ਾ ਮੁਆਫ਼ੀ ਤੇ ਲੰਬੇ ਸਮੇਂ ਦੇ ਸੀਸੀਐਲ ਕਰਜ਼ੇ ਮੁਆਫ਼ ਕਰਨਾ ਸ਼ਾਮਲ ਹੈ।

ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਲਈ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਇਹ ਪੈਕੇਜ ਜਿਨ੍ਹਾਂ ਲੋਕਾਂ ਲਈ ਐਲਾਨਿਆ ਗਿਆ ਸੀ, ਉਨ੍ਹਾਂ ਤੱਕ ਕਿੰਨਾ ਕੁ ਪਹੁੰਚਿਆ ਹੋਇਆ, ਅਜੇ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਗੱਲ ਜੇਕਰ ਪੰਜਾਬ ਦੀ ਕਰੀਏ ਤਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਵਾਸਤਾ ਪਾਇਆ ਹੈ। ਇਸ ਤੋਂ ਲੱਗਦਾ ਹੈ ਕਿ ਮੋਦੀ ਦੇ 20 ਲੱਖ ਕਰੋੜੀ ਆਰਥਿਕ ਪੈਕੇਜ ਦਾ ਪੰਜਾਬੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ। ਕੈਪਟਨ ਨੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਪੀਐਮ ਮੋਦੀ ਤੋਂ ਗੈਰ ਵਿੱਤੀ ਅਸਾਸਿਆਂ ਸਮੇਤ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਦਦ ਮੰਗੀ ਹੈ ਜਿਸ ਵਿੱਚ ਕੇਂਦਰੀ ਸਕੀਮਾਂ ’ਚ 100 ਫੀਸਦੀ ਫੰਡ ਮੁਹੱਈਆ ਕਰਾਉਣਾ, ਇਕਮੁਸ਼ਤ ਖੇਤੀ ਕਰਜ਼ਾ ਮੁਆਫ਼ੀ ਤੇ ਲੰਬੇ ਸਮੇਂ ਦੇ ਸੀਸੀਐਲ ਕਰਜ਼ੇ ਮੁਆਫ਼ ਕਰਨਾ ਸ਼ਾਮਲ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ’ਚ ਉਨ੍ਹਾਂ ਅਪੀਲ ਕੀਤੀ ਹੈ ਕਿ ਕਿਸਾਨੀ ਨਾਲ ਜੁੜੇ ਤਿੰਨੋਂ ਨਵੇਂ ਆਰਡੀਨੈਂਸਾਂ ਦੀ ਵੀ ਸਮੀਖਿਆ ਕੀਤੀ ਜਾਵੇ। ਕੈਪਟਨ ਨੇ ਲੌਕਡਾਊਨ ਵਾਲੇ ਸਮੇਂ ਲਈ ਵਿਦਿਆਰਥੀਆਂ ਵਾਸਤੇ 1000 ਰੁਪਏ ਮਹੀਨਾ ਵਜ਼ੀਫਾ ਵੀ ਮੰਗਿਆ ਹੈ। ਕੇਂਦਰ ਤੋਂ ਅੰਤਰ-ਰਾਜੀ ਪਰਵਾਸੀ ਮਜ਼ਦੂਰ ਐਕਟ ਵਿੱਚ ਸੋਧ ਤੇ ਕਿਰਤ ਕਾਨੂੰਨਾਂ ਵਿੱਚ ਸੋਧ ਕਰਨ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਨਵੀਆਂ ਚੁਣੌਤੀਆਂ ਦਾ ਇਕੱਲਾ ਸਾਹਮਣਾ ਨਹੀਂ ਕਰ ਸਕਦਾ। ਪੰਜਾਬ ਲਈ 26400 ਕਰੋੜ ਰੁਪਏ ਦੇ ਸਿੱਧੇ ਅਤੇ ਲੰਬੀ ਮਿਆਦ ਦੇ ਸੀਸੀਐੱਲ ਕਰਜ਼ੇ ਮੁਆਫ਼ ਕਰਨੇ ਜ਼ਰੂਰੀ ਹਨ।  ਉਨ੍ਹਾਂ ਮੰਗ ਕੀਤੀ ਕਿ ਵਿੱਤੀ ਸਾਲ 2020-21 ਦੌਰਾਨ ਸਾਰੀਆਂ ਕੇਂਦਰੀ ਯੋਜਨਾਵਾਂ ਵਾਸਤੇ ਭਾਰਤ ਸਰਕਾਰ 100 ਫੀਸਦੀ ਫੰਡ ਦੇਵੇ। ਦਿੱਲੀ 'ਚ ਕੋਰੋਨਾ ਨਾਲ ਹਾਲਾਤ ਗੰਭੀਰ, ਅਮਿਤ ਸ਼ਾਹ ਨੇ ਖੁਦ ਸਾਂਭੀ ਜੰਗ ਦੀ ਕਮਾਨ ਇਸੇ ਤਰ੍ਹਾਂ ਜਨਤਕ ਸਿਹਤ ਬੁਨਿਆਦੀ ਢਾਂਚੇ ਵਿੱਚ 6603 ਕਰੋੜ, ਪਸ਼ੂ ਪਾਲਣ ਤੇ ਡੇਅਰੀ ਖੇਤਰਾਂ ਲਈ 1161 ਕਰੋੜ, ਪਿੰਡਾਂ ਵਿੱਚ ਤਰਲ ਤੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ 5068 ਕਰੋੜ, ਮਨਰੇਗਾ ਲਈ 6714 ਕਰੋੜ, ਵਿੱਦਿਅਕ ਲੋੜਾਂ ਨੂੰ ਪੂਰਾ ਕਰਨ ਲਈ 3080 ਕਰੋੜ ਰੁਪਏ ਤੇ ਆਨਲਾਈਨ ਸਿਖਲਾਈ ਲਈ ਅੱਠ ਕਰੋੜ ਰੁਪਏ ਦਿੱਤੇ ਜਾਣ। ਮੁੱਖ ਮੰਤਰੀ ਨੇ ਕੌਮੀ ਸ਼ਹਿਰੀ ਰੁਜ਼ਗਾਰ ਗਰੰਟੀ ਐਕਟ ਲਈ ਸਾਲਾਨਾ 3200 ਕਰੋੜ ਰੁਪਏ ਅਤੇ ਅਮਰੁੱਤ, ਸਮਾਰਟ ਸਿਟੀ, ਪੀਐਮਏਵਾਈ ਆਦਿ ਸਕੀਮਾਂ ਅਧੀਨ ਕੁਝ ਰਿਆਇਤਾਂ ਦੇ ਨਾਲ 6670 ਕਰੋੜ ਰੁਪਏ ਦੀ ਵਾਧੂ ਪੂੰਜੀ ਲਾਗਤ ਦੇ ਨਾਲ ਮਾਲੀਆ ਘਾਟੇ ਦੇ ਪੱਖ ਤੋਂ 1137 ਕਰੋੜ ਦੀ ਗ੍ਰਾਂਟ ਦੀ ਮੰਗ ਵੀ ਕੀਤੀ ਹੈ। ਔਰਤ ਦਾ ਵੱਢਿਆ ਹੋਇਆ ਸਿਰ ਥਾਣੇ ਲੈ ਕੇ ਪਹੁੰਚਿਆ ਸ਼ਖ਼ਸ ਨਵਿਆਉਣਯੋਗ ਊਰਜਾ ਦੇ ਖੇਤਰ ਨੂੰ ਹੁਲਾਰਾ ਦੇਣ ਲਈ 575 ਕਰੋੜ ਅਤੇ ਸਰਹੱਦੀ ਖੇਤਰ ਦੀ ਕੰਡਿਆਲੀ ਤਾਰ ਪਾਰਲੀ ਜ਼ਮੀਨ ਗ੍ਰਹਿਣ ਕਰਨ ਲਈ ਢੁਕਵੇਂ ਮੁਆਵਜ਼ੇ ਦੇ ਨਾਲ 2571 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਵੀ ਕੀਤੀ ਗਈ ਹੈ। ਕੈਪਟਨ ਕਿਹਾ ਕਿ ਸੂਬੇ ਨੂੰ ਖੇਤੀਬਾੜੀ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ, ਇਕਕਮੁਸ਼ਤ ਖੇਤੀ ਕਰਜ਼ਾ ਮੁਆਫੀ, ਆਮਦਨੀ ਸਹਾਇਤਾ, ਵਿਆਜ ਲਈ ਸਰਕਾਰੀ ਇਮਦਾਦ ਆਦਿ ਮੁਹੱਈਆ ਕਰਵਾਉਣ ਲਈ 15975 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। Coronavirus: ਦੇਸ਼ 'ਚ 10 ਹਜ਼ਾਰ ਤੱਕ ਪਹੁੰਚੀ ਮੌਤਾਂ ਦੀ ਗਿਣਤੀ ਮੁੱਖ ਮੰਤਰੀ ਨੇ ਕਿਹਾ ਕਿ ਕਾਮਿਆਂ ਦੇ ਹਿੱਤਾਂ ਅਤੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਅੰਤਰ-ਰਾਜੀ ਪਰਵਾਸੀ ਮਜ਼ਦੂਰ ਐਕਟ ਨੂੰ ਮੁੜ ਬਣਾਇਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਸਹਿਕਾਰੀ ਸੰਘਵਾਦ ਦੀ ਭਾਵਨਾ ਦਾ ਖਿਆਲ ਰੱਖਦੇ ਹੋਏ ਆਪਣੇ ਫ਼ੈਸਲੇ ਨੂੰ ਮੁੜ ਵਿਚਾਰੇ ਤਾਂ ਜੋ ਕੇਂਦਰ ਤੇ ਰਾਜ ਸਾਂਝੇ ਹਿੱਤਾਂ ਲਈ ਇਕੱਠੇ ਹੋ ਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਾਰੰਟੀ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਇਆ ਹੈ ਜਿਸ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਹੈ। ਕਿਸਾਨਾਂ ਦੀ ਬਦੌਲਤ ਹੀ ਮਹਾਮਾਰੀ ਦੇ ਇਸ ਸੰਕਟ ਦੌਰਾਨ ਵੀ ਅੰਨ ਦਾ ਸੰਕਟ ਤੇ ਭੁੱਖਮਰੀ ਨਹੀਂ ਝੱਲਣੀ ਪਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਉਤਪਾਦਨ ਮੰਡੀਕਰਨ ਸਿਸਟਮ ਲੰਬੇ ਸਮੇਂ ਤੋ ਪਰਖਿਆ ਹੋਇਆ ਹੈ ਅਤੇ ਇਸ ਵੇਲੇ ਖੁੱਲ੍ਹੀ ਮੰਡੀ ਤੇ ਉਤਪਾਦਨ ਦੇ ਭੰਡਾਰਨ ਦੋਹਾਂ ਦਾ ਹੀ ਪੰਜਾਬ ਵਿੱਚ ਪੂਰਾ ਬੁਨਿਆਦੀ ਢਾਂਚਾ ਤਿਆਰ ਹੈ। ਉਨ੍ਹਾਂ ਕਿਹਾ ਕਿ ਕੇਦਰੀਂ ਆਰਡੀਨੈਂਸਾਂ ਨੇ ਕਿਸਾਨੀ ਵਿੱਚ ਤੌਖਲੇ ਖੜ੍ਹੇ ਕਰ ਦਿੱਤੇ ਹਨ ਕਿ ਕੇਂਦਰ ਸਰਕਾਰ ਜਿਣਸਾਂ ਦੀ ਗਾਰੰਟੀਸ਼ੁਦਾ ਖਰੀਦ ਤੋਂ ਹੱਥ ਖਿੱਚ ਰਹੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ
Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Embed widget