ਹੁਣ ਕਣਕ ਵੇਚਣ ਲਈ ਵੀ 5-5 ਕਿਲੋਮੀਟਰ ਲੰਬੀਆਂ ਲਾਈਨਾਂ
ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੋ ਦਿਨ ਬੰਦ ਰਹੀ ਜਿਸ ਕਾਰਨ ਸੋਮਵਾਰ ਨੂੰ ਮੰਡੀਆਂ ਵਿੱਚ ਕਣਕ ਦੀ ਆਮਦ ਵਧ ਗਈ। ਕਿਸਾਨ ਬੀਤੀ ਰਾਤ ਤੋਂ ਟਰੈਕਟਰ ਟਰਾਲੀ ਨਾਲ ਲਾਈਨਾਂ 'ਚ ਖੜ੍ਹੇ ਹਨ ਤੇ ਮੰਡੀ 'ਚ ਜਾਣ ਦਾ ਇੰਤਜ਼ਾਰ ਕਰਦੇ ਰਹੇ। ਹਾਈਵੇਅ 'ਤੇ 5 ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ।
ਕਰਨਾਲ: ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੋ ਦਿਨ ਬੰਦ ਰਹੀ ਜਿਸ ਕਾਰਨ ਸੋਮਵਾਰ ਨੂੰ ਮੰਡੀਆਂ ਵਿੱਚ ਕਣਕ ਦੀ ਆਮਦ ਵਧ ਗਈ। ਕਿਸਾਨ ਬੀਤੀ ਰਾਤ ਤੋਂ ਟਰੈਕਟਰ ਟਰਾਲੀ ਨਾਲ ਲਾਈਨਾਂ 'ਚ ਖੜ੍ਹੇ ਹਨ ਤੇ ਮੰਡੀ 'ਚ ਜਾਣ ਦਾ ਇੰਤਜ਼ਾਰ ਕਰਦੇ ਰਹੇ। ਹਾਈਵੇਅ 'ਤੇ 5 ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ। ਦਰਅਸਲ ਸਰਕਾਰ ਨੇ ਮੰਡੀਆਂ ਵਿੱਚ ਦੋ ਦਿਨਾਂ ਲਈ ਕਣਕ ਦੀ ਖਰੀਦ ਰੋਕ ਲਗਾਈ ਸੀ। ਮੰਡੀ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਕਣਕ ਦੀ ਚੁਕਾਈ ਕੀਤੀ ਗਈ।
ਦੋ ਦਿਨਾਂ ਤੋਂ ਕਿਸਾਨ ਗੇਟ ਖੁਲ੍ਹਣ ਦਾ ਇੰਤਜ਼ਾਰ ਕਰ ਰਹੇ ਸੀ ਕਿ ਖੁਲ੍ਹੇ ਤੇ ਉਹ ਗੇਟ ਪਾਸ ਲੈ ਕੇ ਮੰਡੀ 'ਚ ਜਾ ਸਕਣ। ਸੋਮਵਾਰ ਨੂੰ ਜੋ ਤਸਵੀਰ ਮੰਡੀ ਦੇ ਬਾਹਰ ਦੇਖੀ ਗਈ ਉਹ ਚਿੰਤਾਜਨਕ ਸੀ ਕਿਉਂਕਿ ਮੰਡੀ ਦੇ ਬਾਹਰ 5 ਕਿਲੋਮੀਟਰ ਤੱਕ ਲੰਬੀ ਲਾਈਨ ਸੀ। ਇਹ ਲਾਈਨ ਹਰ ਗੇਟ 'ਤੇ ਸੀ ਜੋ ਮੰਡੀ ਵੱਲ ਜਾਂਦੀ ਹੈ ਤੇ ਜਿੱਥੋਂ ਗੇਟ ਪਾਸ ਮਿਲਦਾ ਹੈ। ਗੇਟ ਪਾਸ ਕੱਟਣਾ ਦੇਰ ਨਾਲ ਸ਼ੁਰੂ ਹੋਇਆ। ਕਿਸਾਨ ਬੀਤੀ ਰਾਤ ਤੋਂ ਹੀ ਹੁਣ ਧੁੱਪ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਨੰਬਰ ਆਵੇਗਾ।
ਇਹ ਸਥਿਤੀ ਮੰਡੀ 'ਚ ਇਸ ਲਈ ਬਣੀ ਕਿਉਂਕਿ ਮੰਡੀ 'ਚ ਲਿਫਟਿੰਗ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋਇਆ। ਸ਼ੁਰੂ ਤੋਂ ਹੀ ਕੇ ਮੰਡੀ 'ਚ ਲਿਫਟਿੰਗ ਦਾ ਕੰਮ ਹੁੰਦਾ ਤਾਂ ਨਾ ਹੀ ਖਰੀਦ ਬੰਦ ਹੁੰਦੀ ਤੇ ਨਾ ਹੀ ਮੰਡੀ ਦੇ ਬਾਹਰ ਕਿਸਾਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ।