ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ 'ਤੇ ਵੱਡਾ ਇਲਜ਼ਾਮ ਲਾਇਆ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਜਿਨਸੀ ਅਪਰਾਧਾਂ ਦੇ ਵਧਣ ਦਾ ਕਾਰਨ ਭਾਰਤੀ ਹਿੰਦੀ ਫਿਲਮਾਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਮੋਬਾਈਲ ਫੋਨ ਤੇ ਇੰਟਰਨੈਟ ਜ਼ਰੀਏ ਪਾਕਿਸਤਾਨ 'ਚ ਬਾਲੀਵੁੱਡ ਤੇ ਹਾਲੀਵੁੱਡ ਦਾ ਕੰਟੈਂਟ ਆ ਰਿਹਾ ਹੈ। ਇਸ ਨਾਲ ਦੇਸ਼ ਦੀ ਨੌਜਵਾਨ ਪੀੜੀ ਵਿਗੜ ਰਹੀ ਹੈ।
ਉਨ੍ਹਾਂ ਕਿਹਾ, "ਸਕੂਲ 'ਚ ਬੱਚਿਆਂ ਨੂੰ ਡਰੱਗਸ ਮਿਲ ਰਿਹਾ ਹੈ ਤੇ ਮੋਬਾਈਲ ਫੋਨ ਰਾਹੀਂ ਗੰਦਾ ਕੰਟੈਂਟ ਮਿਲ ਰਿਹਾ ਹੈ। ਇਸ ਕਾਰਨ ਉਹ ਗਲਤ ਰਾਹ 'ਤੇ ਜਾ ਰਹੇ ਹਨ। ਇਹ ਹੀ ਕਾਰਨ ਹੈ ਕਿ ਪਾਕਿਸਤਾਨ 'ਚ ਬਾਲ ਜਿਨਸੀ ਸੋਸ਼ਣ ਵਧ ਰਿਹਾ ਹੈ। ਦੇਸ਼ ਦੇ ਬੱਚਿਆਂ ਦੀ ਮਾਨਸਿਕਤਾ ਖਰਾਬ ਹੋ ਰਹੀ ਹੈ। ਸੈਕਸ ਕ੍ਰਾਈਮ ਹਰ ਦਿਨ ਪਾਕਿਸਤਾਨ 'ਚ ਵੱਧ ਰਿਹਾ ਹੈ। ਇਸ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਦੇਸ਼ ਦਾ ਭਵਿੱਖ ਖਰਾਬ ਹੋ ਜਾਵੇਗਾ।"
ਬਾਲੀਵੁੱਡ ਫਿਲਮਾਂ ਨੇ ਪਾਕਿਸਤਾਨ ਪੱਟਿਆ, ਇਮਰਾਨ ਬੋਲੇ ਵਧ ਰਿਹਾ ਜਿਨਸੀ ਅਪਰਾਧ
ਏਬੀਪੀ ਸਾਂਝਾ
Updated at:
22 Jan 2020 04:02 PM (IST)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ 'ਤੇ ਵੱਡਾ ਇਲਜ਼ਾਮ ਲਾਇਆ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਜਿਨਸੀ ਅਪਰਾਧਾਂ ਦੇ ਵਧਣ ਦਾ ਕਾਰਨ ਭਾਰਤੀ ਹਿੰਦੀ ਫਿਲਮਾਂ ਹਨ।
- - - - - - - - - Advertisement - - - - - - - - -