ਪੜਚੋਲ ਕਰੋ
Advertisement
(Source: ECI/ABP News/ABP Majha)
ਦੁਬਈ 'ਚ ਇੱਕੋ ਝਟਕੇ 'ਚ ਭਾਰਤੀ ਬਣਿਆ ਲੱਖਪਤੀ, ਮਿਲੀ ਚਮਕਦੀ ਗੱਡੀ, ਜਾਣੋ ਕਿਵੇਂ
ਦੁਬਈ 'ਚ ਇੱਕ ਭਾਰਤੀ ਦੁਕਾਨਦਾਰ ਨੇ ਇੱਕ ਲਾਟਰੀ ਟਿਕਟ 'ਚ ਦੋ ਲੱਖ ਦੇਰਹਮ ਯਾਨੀ ਕਰੀਬ 54,452 ਡਾਲਰ ਜਿੱਤੇ। ਇਹ ਵਿਅਕਤੀ ਪਿਛਲੇ 10 ਸਾਲ ਤੋਂ ਰੇਫਲ ਟਿਕਟ ਖਰੀਦ ਰਿਹਾ ਸੀ।
ਦੁਬਈ: ਇੱਥੇ ਇੱਕ ਭਾਰਤੀ ਦੁਕਾਨਦਾਰ ਨੇ ਇੱਕ ਲਾਟਰੀ ਟਿਕਟ 'ਚ ਦੋ ਲੱਖ ਦੇਰਹਮ ਯਾਨੀ ਕਰੀਬ 54,452 ਡਾਲਰ ਜਿੱਤੇ। ਇਹ ਵਿਅਕਤੀ ਪਿਛਲੇ 10 ਸਾਲ ਤੋਂ ਰੇਫਲ ਟਿਕਟ ਖਰੀਦ ਰਿਹਾ ਸੀ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼੍ਰੀਜੀਤ ਨੇ ਦੁਬਈ ਸ਼ਾਪਿੰਗ ਫੈਸਟਿਵ ਦੇ 25ਵੇਂ ਸੰਸਕਰਨ ਦੇ ਤੌਰ 'ਤੇ ਇਨਫੀਨਿਟੀ ਮੈਗਾ ਰੇਫਲ 'ਚ ਇਨਫੀਨਿਟੀ ਕਿਊਐਕਸ50 ਕਾਰ ਦੇ ਨਾਲ-ਨਾਲ ਦੋ ਲੱਖ ਦੇਹਰਮ ਦਾ ਨਕਦ ਇਨਾਮ ਜਿੱਤਿਆ।
ਇਸ ਜਿੱਤ ਤੋਂ ਬਾਅਦ ਸ਼੍ਰੀਜੀਤ ਨੇ ਕਿਹਾ, "ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ। ਇੱਕ ਦਿਨ ਜਿੱਤਣ ਦੀ ਉਮੀਦ ਨਾਲ ਮੈਂ ਪਿਛਲੇ 10 ਸਾਲ ਤੋਂ ਹਰ ਸਾਲ ਇੱਕ ਰੇਫਲ ਟਿਕਟ ਖਰੀਦਦਾ ਹਾਂ। ਮੇਰੇ ਲਈ ਇਸ ਜਿੱਤ ਦੇ ਬਹੁਤ ਮਾਇਨੇ ਹਨ ਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਸੁਪਨੇ ਪੂਰੇ ਹੁੰਦੇ ਹਨ।"
ਇਨਫੀਨਿਟੀ ਮੈਗਾ ਰੇਫਲ ਹਰ ਸਾਲ ਸਮਾਗਮ ਦੇ ਦਿਨ ਡੀਐਸਐਫ ਦੇ ਵਿਜ਼ਟਰਾਂ ਨੂੰ ਇੱਕ ਇਨਫੀਨਿਟੀ ਕਿਊਐਕਸ 50 ਕਾਰ ਤੇ ਦੋ ਲੱਖ ਦਿਰਹਮ ਦਾ ਇਨਾਮ ਦਿੰਦਾ ਹੈ। ਇਸ ਤੋਂ ਇਲਾਵਾ ਇੱਕ ਲੱਕੀ ਵਿਨਰ 10 ਲੱਖ ਦੇਰਹਮ ਦਾ ਇਨਾਮ ਵੀ ਜਿੱਤ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਦੇਸ਼
ਖ਼ਬਰਾਂ
Advertisement