ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਵਿਰੋਧ, ਅਦਾਲਤੀ ਕੰਮ-ਕਾਜ ਠੱਪ, ਦਿੱਤੀ ਚੇਤਾਵਨੀ
ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਖਾਤਿਰ ਬਟਾਲਾ ਇਲਾਕੇ ਦੇ ਲੋਕ ਸਮਾਜਸੇਵੀ ਅਤੇ ਕਾਂਗਰੇਸ ਦੇ ਮੰਤਰੀ ਅਤੇ ਨੇਤਾ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ। ਉਥੇ ਹੀ ਗੁਰਦਾਸਪੁਰ ਬਾਰ ਐਸੋਸੀਏਸ਼ਨ ਇਸ ਫੈਸਲੇ ਦਾ ਵਿਰੋਧ ਕਰ ਦੀ ਨਜ਼ਰ ਆ ਰਹੀ ਹੈ।
ਗੁਰਦਾਸਪੁਰ: ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਖਾਤਿਰ ਬਟਾਲਾ ਇਲਾਕੇ ਦੇ ਲੋਕ ਸਮਾਜਸੇਵੀ ਅਤੇ ਕਾਂਗਰੇਸ ਦੇ ਮੰਤਰੀ ਅਤੇ ਨੇਤਾ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ। ਉਥੇ ਹੀ ਗੁਰਦਾਸਪੁਰ ਬਾਰ ਐਸੋਸੀਏਸ਼ਨ ਇਸ ਫੈਸਲੇ ਦਾ ਵਿਰੋਧ ਕਰ ਦੀ ਨਜ਼ਰ ਆ ਰਹੀ ਹੈ। ਗੁਰਦਾਸਪੁਰ ਬਾਰ ਐਸੋਸੀਏਸ਼ਨ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਫੈਸਲੇ ਦੇ ਵਿਰੋਧ 'ਚ ਗੁਰਦਾਸਪੁਰ 'ਚ ਪ੍ਰੇਸਵਾਰਤਾ ਕੀਤੀ ਅਤੇ ਮੰਗ ਉਠਾਈ ਕਿ ਸਰਕਾਰ ਬਟਾਲਾ ਨੂੰ ਜ਼ਿਲ੍ਹਾ ਬਣਾ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਬਟਵਾਰਾ ਨਾ ਕਰੇ। ਇਸ ਮੌਕੇ ਇਕੱਠੇ ਹੋਏ ਵਕੀਲਾਂ ਨੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਗੁਰਦਾਸਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਸੀਨੀਅਰ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਕੱਤਰ ਬਲਬੀਰ ਸਿੰਘ ਨੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾ ਕੇ ਗੁਰਦਾਸਪੁਰ ਨੂੰ ਦੋ ਹਿਸਿਆਂ 'ਚ ਨਾ ਵੰਡੇ, ਸਰਕਾਰ ਬਟਾਲਾ ਨੂੰ ਜ਼ਿਲ੍ਹਾ ਬਣਾ ਕੇ ਗੁਰਦਾਸਪੁਰ ਵਾਸੀਆਂ ਦੇ ਨਾਲ ਵੱਖਵਾਦ ਵਾਲਾ ਰਵਈਆ ਨਾ ਅਪਣਾਵੇ। ਉਨ੍ਹਾਂ ਦਾ ਕਹਿਣਾ ਸੀ, ਕਿ ਸਰਕਾਰ ਪਹਿਲਾਂ ਹੀ ਕਹਿ ਰਹੀ ਹੈ, ਕਿ ਸਰਕਾਰ ਦਾ ਖਜ਼ਾਨਾ ਪਹਿਲਾਂ ਹੀ ਖਾਲੀ ਹੈ ਤੇ ਸਰਕਾਰ ਗੁਰਦਾਸਪੁਰ 'ਚੋਂ ਬਟਾਲਾ ਨੂੰ ਜ਼ਿਲ੍ਹਾ ਬਣਾ ਕੇ ਆਪਣੇ ਖਰਚੇ 'ਤੇ ਵਾਧੂ ਬੋਝ ਨਾ ਪਵੇ।
ਉਨ੍ਹਾਂ ਦਾ ਕਹਿਣਾ ਸੀ, ਕਿ ਪਹਿਲਾਂ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉਠਾਈ ਗਈ ਸੀ ਤਾਂ ਉਦੋਂ ਵੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਨੇ ਇਸਦਾ ਵਿਰੋਧ ਕੀਤਾ ਸੀ। ਉਦੋਂ ਇਹ ਮਾਮਲਾ ਠੰਡੇ ਬਸਤੇ ਵਿੱਚ ਪੈ ਗਿਆ ਸੀ, ਪਰ ਹੁਣ ਫਿਰ ਦੋਬਾਰਾ ਮੰਗ ਉੱਠਣ 'ਤੇ ਜੇਕਰ ਇਸ ਫੈਸਲੇ ਨੂੰ ਨਾ ਰੱਦ ਕੀਤਾ ਗਿਆ ਤਾਂ ਗੁਰਦਾਸਪੁਰ ਬਾਰ ਐਸੋਸੀਏਸ਼ਨ ਅੱਜ ਤੋਂ ਹੀ ਸਾਰਾ ਅਦਾਲਤੀ ਕੰਮ ਰੋਕ ਕੇ ਹੜਤਾਲ ਸ਼ੁਰੂ ਕਰੇਗੀ ਅਤੇ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲ ਰੋਸ਼ ਧਰਨਾ ਸ਼ੁਰੂ ਕਰਦਿਆਂ ਹੋਇਆਂ, ਰੋਸ਼ ਮਾਰਚ ਵੀ ਕਢੇ ਜਾਣਗੇ ਅਤੇ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਵਾਉਣ ਲਈ ਇਕ ਵਫਦ ਮੁੱਖ ਮੰਤਰੀ ਨੂੰ ਜਲਦ ਮਿਲੇਗਾ। ਉਨ੍ਹਾਂ ਦਾ ਕਹਿਣਾ ਸੀ, ਕਿ ਕੁਝ ਰਾਜਨੀਤਿਕ ਨੇਤਾ ਆਪਣਾ ਰਾਜਨੀਤਿਕ ਲਾਭ ਲੈਣ ਵਾਸਤੇ, ਲੋਕਾਂ 'ਤੇ ਜ਼ਿਆਦਾ ਬੋਝ ਨਾ ਪਾਣ।