ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਦਾ ਕਹਿਰ: ਪੰਜਾਬ 'ਚ ਝੋਨੇ ਦੀ ਖੇਤੀ 'ਚ ਵੱਡਾ ਬਦਲਾਅ
ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦਾ ਟੀਚਾ ਝੋਨੇ ਹੇਠ ਰਕਬਾ 30 ਲੱਖ ਹੈਕਟੇਅਰ ਤੋਂ ਘਟਾ ਕੇ 27 ਲੱਖ ਹੈਕਟੇਅਰ ਕਰਨਾ ਹੈ, ਜਿਸ ਵਿੱਚੋਂ ਪੰਜ ਲੱਖ ਹੈਕਟੇਅਰ ਸਿੱਧੀ ਬਿਜਾਈ ਕਰਨੀ ਹੈ।
![ਕੋਰੋਨਾ ਦਾ ਕਹਿਰ: ਪੰਜਾਬ 'ਚ ਝੋਨੇ ਦੀ ਖੇਤੀ 'ਚ ਵੱਡਾ ਬਦਲਾਅ paddy sowing methods will be changed in punjab as lack of farm labour due to corona virus lockdown ਕੋਰੋਨਾ ਦਾ ਕਹਿਰ: ਪੰਜਾਬ 'ਚ ਝੋਨੇ ਦੀ ਖੇਤੀ 'ਚ ਵੱਡਾ ਬਦਲਾਅ](https://static.abplive.com/wp-content/uploads/sites/5/2019/06/02101557/farmers-sowing-paddy-in-their-fields-deying-orders-of-punjab-govt.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਤੇ ਤਾਲਾਬੰਦੀ ਕਾਰਨ ਲੇਬਰ ਦੀ ਘਾਟ ਕਾਰਨ ਇਸ ਵਾਰ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਬਦਲਵੇਂ ਢੰਗ ਨਾਲ ਕੀਤੀ ਜਾਵੇਗੀ। ਪਹਿਲਾਂ ਇਸ ਫ਼ਸਲ ਦੀ ਪਨੀਰੀ ਬੀਜੀ ਜਾਂਦੀ ਸੀ। ਫਿਰ ਇਸ ਪਨੀਰੀ ਨੂੰ ਖੇਤਾਂ 'ਚ ਲਾਇਆ ਜਾਂਦਾ ਸੀ। ਹੁਣ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇਗੀ। ਸਿੱਧੀ ਬਿਜਾਈ ਲਈ ਜਿੱਥੇ ਖੇਤੀਬਾੜੀ ਵਿਭਾਗ ਨੇ ਨਵੇਂ ਟੀਚੇ ਮਿੱਥ ਲਏ ਹਨ, ਉੱਥੇ ਕਿਸਾਨਾਂ ਨੇ ਵੀ ਕਮਰਕੱਸੇ ਕਰ ਲਏ ਹਨ।
ਖੇਤੀ ਵਿਭਾਗ ਦੇ ਸਾਬਕਾ ਅਧਿਕਾਰੀ ਤੇ ਸਫਲ ਕਿਸਾਨ ਡਾ. ਦਲੇਰ ਸਿੰਘ ਪਿਛਲੇ 20 ਸਾਲਾਂ ਤੋਂ ਸਿੱਧਾ ਝੋਨਾ ਬੀਜ ਰਹੇ ਹਨ ਤੇ ਉਹ ਇਸ ਨੂੰ ਜ਼ਮੀਨ ਕੱਦੂ ਕਰ ਪਨੀਰੀ ਨੂੰ ਮੁੜ ਤੋਂ ਲਾਉਣ ਨਾਲੋਂ ਬਿਹਤਰ ਮੰਨਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਿੱਧੀ ਬਿਜਾਈ ਨਾਲ ਆਮ ਦੇ ਮੁਕਾਬਲੇ 70 ਫ਼ੀਸਦ ਪਾਣੀ ਦੀ ਬਚਤ ਹੁੰਦੀ ਹੈ।
ਇੰਨਾ ਹੀ ਨਹੀਂ ਡਾ. ਦਲੇਰ ਸਿੰਘ ਦਾ ਕਹਿਣਾ ਹੈ ਕਿ ਜ਼ਮੀਨ ਕੱਦੂ ਕਰਦਿਆਂ ਪਾਣੀ ਖੜ੍ਹਾਉਣ ਨਾਲ ਜ਼ਮੀਨ ਪਥਰੀਲੀ ਹੋ ਜਾਂਦੀ ਹੈ। ਇਸ ਨਾਲ ਮੀਂਹ ਦਾ ਪਾਣੀ ਜ਼ਮੀਨ ਦੇ ਅੰਦਰ ਨਹੀਂ ਜਾ ਪਾਉਂਦਾ ਅਤੇ ਇਹੋ ਕਾਰਨ ਹੈ ਕਿ ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦਾ ਟੀਚਾ ਝੋਨੇ ਹੇਠ ਰਕਬਾ 30 ਲੱਖ ਹੈਕਟੇਅਰ ਤੋਂ ਘਟਾ ਕੇ 27 ਲੱਖ ਹੈਕਟੇਅਰ ਕਰਨਾ ਹੈ, ਜਿਸ ਵਿੱਚੋਂ ਪੰਜ ਲੱਖ ਹੈਕਟੇਅਰ ਸਿੱਧੀ ਬਿਜਾਈ ਕਰਨੀ ਹੈ।
ਪੰਨੂ ਮੁਤਾਬਕ ਇੱਕ ਲੱਖ ਹੈਕਟੇਅਰ ਕਪਾਹ, ਇੱਕ ਤੋਂ ਡੇਢ ਮੱਕੀ ਤੇ ਬਾਕੀ 50 ਹਜ਼ਾਰ ਹੈਕਟੇਅਰ ਵਿੱਚ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਵਧਾਈ ਜਾਵੇਗੀ। ਪੰਨੂ ਮੁਤਾਬਕ ਲੇਬਰ ਦੀ ਘਾਟ ਕਾਰਨ ਇਹ ਪਹਿਲਾ ਤਜ਼ਰਬਾ ਹੋਣ ਕਾਰਨ ਉਹ ਕਿਸਾਨਾਂ ਨੂੰ 20 ਫ਼ੀਸਦ ਤੋਂ ਵੱਧ ਸਿੱਧੀ ਬਿਜਾਈ ਕਰਨ ਦੀ ਸਲਾਹ ਨਹੀਂ ਦਿੰਦੇ।
ਇਹ ਵੀ ਪੜ੍ਹੋ-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)