ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਾਰ-ਵਾਰ ਸ਼ਰਮਿੰਦਾ ਹੋ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ, ਹੁਣ ਕੈਨੇਡਾ ਤੋਂ ਏਅਰ ਹੋਸਟੇਸ ਲਾਪਤਾ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ 'ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ ਹੋ ਗਈ ਹੈ। ਇਸ ਤੋਂ ਪਹਿਲਾਂ ਪੀਆਈਏ 'ਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਵੀ ਇੱਥੋਂ ਲਾਪਤਾ ਹੋ ਗਿਆ ਸੀ।
![ਵਾਰ-ਵਾਰ ਸ਼ਰਮਿੰਦਾ ਹੋ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ, ਹੁਣ ਕੈਨੇਡਾ ਤੋਂ ਏਅਰ ਹੋਸਟੇਸ ਲਾਪਤਾ Pakistan International Airlines, repeatedly embarrassed, now missing air hostess from Canada ਵਾਰ-ਵਾਰ ਸ਼ਰਮਿੰਦਾ ਹੋ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ, ਹੁਣ ਕੈਨੇਡਾ ਤੋਂ ਏਅਰ ਹੋਸਟੇਸ ਲਾਪਤਾ](https://static.abplive.com/wp-content/uploads/sites/5/2019/12/03143223/pia.jpg?impolicy=abp_cdn&imwidth=1200&height=675)
ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ 'ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ ਹੋ ਗਈ ਹੈ। ਇਸ ਤੋਂ ਪਹਿਲਾਂ ਪੀਆਈਏ 'ਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਵੀ ਇੱਥੋਂ ਲਾਪਤਾ ਹੋ ਗਿਆ ਸੀ।
ਪੀਆਈਏ ਦੇ ਬੁਲਾਰੇ ਨੇ ਏਅਰ ਹੋਸਟੇਸ ਦੇ ਲਾਪਤਾ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਇਸ ਘਟਨਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀਓ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਏਅਰ ਹੋਸਟੇਸ ਟੋਰਾਂਟੋ ਤੋਂ ਫਲਾਈਟ ਨੰਬਰ ਪੀਕੇ -797 'ਤੇ ਕਰਾਚੀ ਪਹੁੰਚੀ ਸੀ ਤੇ ਫਿਰ ਵਾਪਸ ਕਰਾਚੀ ਜਾਣ ਵਾਲੀ ਉਡਾਣ 'ਤੇ ਡਿਊਟੀ 'ਤੇ ਵਾਪਸ ਨਹੀਂ ਪਰਤੀ। ਬੁਲਾਰੇ ਅਨੁਸਾਰ ਪੀਆਈਏ ਪ੍ਰਬੰਧਨ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਅੰਦੋਲਨ 'ਤੇ ਪਾਕਿਸਤਾਨ ਦੀ ਅੱਖ, ਕੈਪਟਨ ਨੇ ਸਰਬ ਪਾਰਟੀ ਬੈਠਕ 'ਚ ਦਿੱਤੀ ਚੇਤਾਵਨੀ
ਕੈਨੇਡਾ ਦੀ ਇਮੀਗ੍ਰੇਸ਼ਨ ਐਂਡ ਏਅਰਪੋਰਟ ਅਥਾਰਟੀ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਏਅਰ ਹੋਸਟੇਸ ਨੇ ਉਥੇ ਨਾਗਰਿਕਤਾ ਹਾਸਲ ਕਰਨ ਲਈ ਅਜਿਹਾ ਕੀਤਾ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦਾ ਇਕ ਜਹਾਜ਼ ਮਲੇਸ਼ੀਆ ਨੇ ਲੀਜ਼ ਦੀ ਰਕਮ ਨਾ ਅਦਾ ਕਰਨ ਕਰਕੇ ਜ਼ਬਤ ਕਰ ਲਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)