ਪੜਚੋਲ ਕਰੋ
Advertisement
ਏਅਰਫੋਰਸ ਦਾ ਐਫ -16 ਜਹਾਜ਼ ਕਰੈਸ਼, ਵਿੰਗ ਕਮਾਂਡਰ ਦੀ ਮੌਤ
ਪਾਕਿਸਤਾਨ ਏਅਰਫੋਰਸ ਦਾ ਇੱਕ ਜਹਾਜ਼ ਕਰੈਸ਼ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਦਿਵਸ ਪਰੇਡ ਦੇ ਅਭਿਆਸ ਦੌਰਾਨ ਪਾਕਿਸਤਾਨ ਏਅਰ ਫੋਰਸ (ਪੀਏਐਫ) ਦਾ ਐਫ -16 ਜਹਾਜ਼ ਬੁੱਧਵਾਰ ਨੂੰ ਇਸਲਾਮਾਬਾਦ ਦੇ ਸ਼ਕਰਪੇਰਿਅਨ ਨੇੜੇ ਹਾਦਸਾਗ੍ਰਸਤ ਹੋ ਗਿਆ।
ਇਸਲਾਮਾਬਾਦ: ਪਾਕਿਸਤਾਨ ਏਅਰਫੋਰਸ ਦਾ ਇੱਕ ਜਹਾਜ਼ ਕਰੈਸ਼ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਦਿਵਸ ਪਰੇਡ ਦੇ ਅਭਿਆਸ ਦੌਰਾਨ ਪਾਕਿਸਤਾਨ ਏਅਰ ਫੋਰਸ (ਪੀਏਐਫ) ਦਾ ਐਫ -16 ਜਹਾਜ਼ ਬੁੱਧਵਾਰ ਨੂੰ ਇਸਲਾਮਾਬਾਦ ਦੇ ਸ਼ਕਰਪੇਰਿਅਨ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਵਿੰਗ ਕਮਾਂਡਰ ਨੌਮਾਨ ਅਕਰਮ ਦੀ ਮੌਤ ਹੋ ਗਈ। ਪਾਕਿਸਤਾਨੀ ਹਵਾਈ ਸੈਨਾ ਦੁਆਰਾ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ।
ਜਹਾਜ਼ ਦੇ ਡਿੱਗ ਜਾਣ ਤੋਂ ਬਾਅਦ ਇਸ ਨੂੰ ਅੱਗ ਲੱਗੀ ਅਤੇ ਧੂੰਆਂ ਉੱਠਣਾ ਸ਼ੁਰੂ ਹੋਇਆ। ਜਹਾਜ਼ ਡਿੱਗਣ ਤੋਂ ਉਸ ਜਗ੍ਹਾ ਤੋਂ ਕੁਝ ਦੂਰੀ 'ਤੇ ਪਾਕਿਸਤਾਨੀ ਸਪੋਰਟਸ ਬੋਰਡ ਦੇ ਕਰਮਚਾਰੀਆਂ ਦੀ ਇੱਕ ਕਲੋਨੀ ਹੈ। ਪੁਲਿਸ ਨੇ ਦੱਸਿਆ ਕਿ ਇਲਾਕਾ ਘੇਰ ਲਿਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਇੱਕ ਬਿਆਨ ਪਾਕਿਸਤਾਨ ਹਵਾਈ ਸੈਨਾ ਵੱਲੋਂ ਵੀ ਜਾਰੀ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰ ਹੈੱਡਕੁਆਰਟਰ ਦੁਆਰਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੁਕਮ ਦਿੱਤਾ ਗਿਆ ਹੈ। ਪਾਕਿਸਤਾਨ ਦਿਵਸ ਜਾਂ ਪਾਕਿਸਤਾਨ ਰੈਜ਼ੋਲੂਸ਼ਨ ਡੇਅ, ਜਿਸ ਨੂੰ ਗਣਤੰਤਰ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ, 23 ਮਾਰਚ, 1940 ਨੂੰ ਲਾਹੌਰ ਦੇ ਮਤੇ ਨੂੰ ਪਾਸ ਕਰਨ ਅਤੇ ਪਾਕਿਸਤਾਨ ਦੇ ਪਹਿਲੇ ਸੰਵਿਧਾਨ ਦੀ ਮਨਜ਼ੂਰੀ ਲਈ ਮਨਾਇਆ ਜਾਂਦਾ ਹੈ।#UPDATE Wing Commander Nauman Akram has lost his life in the F-16 aircraft crash near Shakarparian, Islamabad: Pakistan media https://t.co/8PFwWHYWSh
— ANI (@ANI) March 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਆਈਪੀਐਲ
ਆਟੋ
ਪੰਜਾਬ
Advertisement