ਪੜਚੋਲ ਕਰੋ
ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਭਾਰਤੀ ਸੈਨਾ, ਪਾਕਿਸਤਾਨੀ ਆਰਮੀ ਨੇ ਇਜ਼ਰਾਈਲ ਤੇ ਕੈਨੇਡਾ ਨੂੰ ਵੀ ਛੱਡਿਆ ਪਿੱਛੇ
ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ 'ਚ ਭਾਰਤ ਚੌਥੇ ਨੰਬਰ 'ਤੇ ਹੈ। ਜਦਕਿ ਸਭ ਤੋਂ ਸ਼ਕਤੀਸ਼ਾਲੀ ਅਮਰੀਕਾ ਦੀ ਫੌਜ ਹੈ ਅਤੇ ਉਸ ਤੋਂ ਬਾਅਦ ਰੂਸੀ ਫੌਜ ਦੂਜੇ ਸਥਾਨ 'ਤੇ ਹੈ। ਪਾਕਿਸਤਾਨ, ਜੋ ਕੰਗਾਲੀ ਦੇ ਪੜਾਅ 'ਚੋਂ ਲੰਘ ਰਿਹਾ ਹੈ, ਨੇ ਆਪਣਾ ਸਾਰਾ ਖਰਚ ਫੌਜੀ ਵਿਕਾਸ 'ਤੇ ਕੀਤਾ ਹੈ।

ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ 'ਚ ਭਾਰਤ ਚੌਥੇ ਨੰਬਰ 'ਤੇ ਹੈ। ਜਦਕਿ ਸਭ ਤੋਂ ਸ਼ਕਤੀਸ਼ਾਲੀ ਅਮਰੀਕਾ ਦੀ ਫੌਜ ਹੈ ਅਤੇ ਉਸ ਤੋਂ ਬਾਅਦ ਰੂਸੀ ਫੌਜ ਦੂਜੇ ਸਥਾਨ 'ਤੇ ਹੈ। ਪਾਕਿਸਤਾਨ, ਜੋ ਕੰਗਾਲੀ ਦੇ ਪੜਾਅ 'ਚੋਂ ਲੰਘ ਰਿਹਾ ਹੈ, ਨੇ ਆਪਣਾ ਸਾਰਾ ਖਰਚ ਫੌਜੀ ਵਿਕਾਸ 'ਤੇ ਕੀਤਾ ਹੈ। ਉਹ ਇਜ਼ਰਾਈਲ ਅਤੇ ਕੈਨੇਡਾ ਨੂੰ ਪਛਾੜ ਕੇ ਵਿਸ਼ਵ ਦੀਆਂ ਸ਼ਕਤੀਸ਼ਾਲੀ ਫੌਜਾਂ ਦੀ ਸੂਚੀ 'ਚ 10 ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਗਲੋਬਲ ਫਾਇਰ ਪਾਵਰ ਇੰਡੈਕਸ 2021 ਦੇ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ 133 ਵਿਸ਼ਵ ਫੌਜਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਗਲੋਬਲ ਫਾਇਰ ਪਾਵਰ 2021 ਦੀ ਸਾਲਾਨਾ ਸਮੀਖਿਆ ਦੇ ਅਨੁਸਾਰ ਟੌਪ ਦੇ 15 ਦੇਸ਼ਾਂ ਵਿੱਚ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਨ ਵਾਲਾ ਪਾਕਿਸਤਾਨ ਇਕਲੌਤਾ ਦੇਸ਼ ਹੈ। ਪਰਵਾਸੀ ਮਜ਼ਦੂਰ ਵਲੋਂ ਔਰਤ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਵਿਰੋਧ ਕਰਨ 'ਤੇ ਚਾਕੂ ਮਾਰ ਕੇ ਕੀਤਾ ਕਤਲ ਇਹ ਰੈੰਕਿੰਗ 50 ਫੈਕਟਰਸ 'ਤੇ ਕੀਤੀ ਗਈ ਹੈ। ਇਸ ਵਿੱਚ ਫੌਜੀ ਤਾਕਤ ਤੋਂ ਲੈ ਕੇ ਵਿੱਤੀ ਅਤੇ ਲੌਜਿਸਟਿਕਲ ਸੰਭਾਵਨਾ ਅਤੇ ਭੂਗੋਲਿਕ ਤਾਕਤ ਤੱਕ ਸਭ ਕੁਝ ਸ਼ਾਮਲ ਹੈ। ਪਾਕਿਸਤਾਨ ਨੂੰ 0.2083 ਦਾ ਸਕੋਰ ਮਿਲਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਪਾਕਿਸਤਾਨ ਨੇ ਸਾਲ 2021 'ਚ 5 ਸਥਾਨ ਦੀ ਛਲਾਂਗ ਪ੍ਰਾਪਤ ਕੀਤੀ ਹੈ। ਇਸ ਸੂਚੀ ਵਿਚ ਪਾਕਿਸਤਾਨ ਹੁਣ ਇਜ਼ਰਾਈਲ, ਕੈਨੇਡਾ, ਈਰਾਨ ਅਤੇ ਇੰਡੋਨੇਸ਼ੀਆ ਨੂੰ ਪਛਾੜ ਗਿਆ ਹੈ। ਉਹ ਕੁਲ ਬਜਟ 'ਚੋਂ 7 ਅਰਬ ਡਾਲਰ ਰੱਖਿਆ 'ਤੇ ਖਰਚ ਕਰਦਾ ਹੈ। ਭਾਰਤ ਨੂੰ ਪਾਵਰ ਇੰਡੈਕਸ ਰੇਟਿੰਗ 0.1214 ਦਿੱਤੀ ਗਈ ਹੈ। ਭਾਰਤ ਦੇ ਬਾਅਦ ਜਾਪਾਨ, ਦੱਖਣੀ ਕੋਰੀਆ, ਫਰਾਂਸ, ਬ੍ਰਿਟੇਨ ਅਤੇ ਬ੍ਰਾਜ਼ੀਲ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















