ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਵੀਰਵਾਰ ਨੂੰ ਟਵਿਟਰ ਦੇ ਅਫ਼ਸਰਾਂ ਤੋਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਨੂੰ ਲੈ ਕੇ ਸੁਆਲ ਪੁੱਛੇ ਹਨ। ਕਮੇਟੀ ਨੇ ਪੁੱਛਿਆ ਹੈ ਕਿ ਟਵਿਟਰ ਨੇ ਕੁਣਾਲ ਕਾਮਰਾ ਦੇ ਸੁਪਰੀਮ ਕੋਰਟ ਉੱਤੇ ਕੀਤੇ ਗਏ ਹਮਲਾਵਰ ਟਵੀਟ ਨੂੰ ਕਿਉਂ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਜਾਰੀ ਰੱਖਿਆ? ਸੂਤਰਾਂ ਨੇ ਦੱਸਿਆ ਕਿ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦੀ ਅਗਵਾਈ ਹੇਠਲੀ ਸਾਂਝੀ ਸੰਸਦੀ ਕਮੇਟੀ ਨੇ ਟਵਿਟਰ ਦੇ ਪਾਲਿਸੀ ਮੁਖੀ ਮਹਿਮਾ ਕੌਲ ਤੋਂ ਸਖ਼ਤ ਸੁਆਲ-ਜਵਾਬ ਕੀਤੇ ਹਨ।

ਸੂਤਰਾਂ ਮੁਤਾਬਕ ਇਸ ਮਾਮਲੇ ’ਚ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਤੇ ਕਾਂਗਰਸੀ ਆਗੂ ਵਿਵੇਕ ਤਨਖਾ ਨੇ ਟਵਿਟਰ ਤੋਂ ਸੁਆਲ ਪੁੱਛਣ ਦਾ ਬੀੜਾ ਚੁੱਕਿਆ ਹੈ। ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਕੁਣਾਲ ਕਾਮਰਾ ਦੇ ਟਵੀਟ ਬਾਰੇ ਟਵਿਟਰ ਨੇ ਕਿਹਾ ਕਿ ਜਦੋਂ ਤੱਕ ਅਦਾਲਤ ਇਸ ਤਰ੍ਹਾਂ ਦੇ ਹੁਕਮ ਜਾਰੀ ਨਹੀਂ ਕਰਦੀ, ਤਦ ਤੱਕ ਟਵੀਟ ਹਟਾਇਆ ਨਹੀਂ ਜਾ ਸਕਦਾ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਅਸੀਂ ਟਵਿਟਰ ਤੋਂ 7 ਦਿਨਾਂ ਅੰਦਰ ਜਵਾਬ ਮੰਗਿਆ ਹੈ ਕਿਉਂਕਿ ਇਸ ਸਬੰਧੀ ਭਾਰਤ ਵਿੱਚ ਕੋਈ ਕਾਨੂੰਨ ਨਹੀਂ, ਇਸ ਲਈ ਸਾਨੂੰ ਅਜਿਹੇ ਸੇਵਾ ਪ੍ਰੋਵਾਈਡਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨੀ ਹੋਵੇਗੀ।


ਦੱਸ ਦੇਈਏ ਕਿ ਟਵਿਟਰ ਚੀਨ ਦੇ ਹਿੱਸੇ ਦੇ ਰੂਪ ਵਿੱਚ ਲੱਦਾਖ ਨੂੰ ਵਿਖਾਉਣ ਕਾਰਨ ਪਹਿਲਾਂ ਤੋਂ ਹੀ ਮੁਸ਼ਕਲ ਵਿੱਚ ਹੈ। ਉਸ ਨੇ ਪੈਨਲ ਨੂੰ ਵਾਅਦਾ ਕੀਤਾ ਹੈ ਕਿ ਇਸ ਨੂੰ 30 ਨਵੰਬਰ ਤੱਕ ਠੀਕ ਕਰ ਲਿਆ ਜਾਵੇਗਾ ਤੇ ਇਸ ਲਈ ਲਿਖਤੀ ਮਾਫ਼ੀ ਵੀ ਮੰਗੀ। ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦਾ ਹੈ। ਮੀਨਾਕਸ਼ੀ ਲੇਖੀ ਨੇ ਦੱਸਿਆ ਸੀਕਿ ਟਵਿਟਰ ਵੱਲੋਂ ਦਾਖ਼ਲ ਹਲਫ਼ੀਆ ਬਿਆਨ ਉੱਤੇ ਟਵਿਟਰ ਇਨਕ. ਦੇ ਮੁਖੀ ਪ੍ਰਾਈਵੇਸੀ ਆਫ਼ੀਸਰ ਡੇਮੀਅਨ ਕਰੀਏਨ ਨੇ ਹਸਤਾਖਰ ਕੀਤੇ ਹਨ।

ਭਾਰਤ-ਚੀਨ ਸਰਹੱਦ 'ਤੇ ਠੰਢ ਦੀ ਮਾਰ, ਮਾਈਨਸ 40 ਡਿਗਰੀ ਤਾਪਮਾਨ 'ਚ ਡਟੇ ਰਹਿਣਗੇ 50,000 ਸੈਨਿਕ

ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਨੇ ਟੀਵੀ ਐਂਕਰ ਅਰਨਬ ਗੋਸਵਾਮੀ ਨੂੰ ਆਤਮਹੱਤਿਆ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਬਾਰੇ ਟਵੀਟਸ ਰਾਹੀਂ ਸੁਪਰੀਮ ਕੋਰਟ ਉੱਤੇ ਹਮਲਾ ਬੋਲਿਆ ਸੀ। ਲਗਪਗ ਅੱਠ ਵਕੀਲਾਂ ਦੀ ਬੇਨਤੀ ਉੱਤੇ ਇਸ ਮਾਮਲੇ ਵਿੱਚ ਅਟਾਰਨੀ ਜਨਰਲ ਵੇਣੂਗੋਪਾਲ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਨ ਦੀ ਇਜਾਜ਼ਤ ਦਿੱਤੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ