ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਸਰਕਾਰ ਵਲੋਂ ਕਰਨਾ ਦੀ ਰਫਤਾਰ 'ਤੇ ਨਕੇਲ ਕੱਸਣ ਲਈ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਲੁਧਿਆਣਾ ਦੇ ਵਿੱਚ ਜਦੋਂ ਕੋਰੋਨਾ ਨਿਯਮਾਂ ਦੀ ਪਾਲਣਾ ਦਾ ਰਿਐਲਟੀ ਚੈੱਕ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਬਹੁਤ ਸਾਰੇ ਲੋਕਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ।


 


ਲੋਕਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਕੋਰੋਨਾ ਨੂੰ ਅਜੇ ਵੀ ਮਜ਼ਾਕ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਕੋਰੋਨਾ ਨਹੀਂ। ਇਸ ਲਈ ਉਨ੍ਹਾਂ ਨੇ ਮਾਸਕ ਨਹੀਂ ਲਾਇਆ ਹੋਇਆ। ਸੂਬੇ ਦੇ ਵਿੱਚ ਕਰੋਨਾ ਦੀ ਦੂਸਰੀ ਲਹਿਰ ਸ਼ੁਰੂ ਹੋ ਚੁੱਕੀ ਹੈ, ਪਰ ਲੋਕਾਂ 'ਚ ਇਸ ਪ੍ਰਤੀ ਅਜੇ ਵੀ ਲਾਪ੍ਰਵਾਹੀ ਹੈ ਅਤੇ ਹਰ ਰੋਜ਼ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਦੋ ਡੋਜ਼ ਲੈਣ ਦੇ ਬਾਵਜੂਦ ਭਾਰਤੀ ਡਾਕਟਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਵੈਕਸੀਨ 'ਤੇ ਉੱਠੇ ਸਵਾਲ


ਜੇ ਲੁਧਿਆਣੇ ਦੇ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਲੋਕਾਂ ਨੇ ਮਾਸਕ ਨਹੀਂ ਪਾਇਆ ਸੀ। ਪੁੱਛਣ 'ਤੇ ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ ਕਿ ਕੀ ਸਰਕਾਰਾਂ ਦੇ ਪ੍ਰੋਗਰਾਮ 'ਚ ਕੋਰੋਨਾ ਨਹੀਂ? ਜੇ ਲੁਧਿਆਣਾ ਦੀ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜ਼ਿਆਦਾਤਰ ਲੋਕ ਬਿਨ੍ਹਾਂ ਮਾਸਕ ਦੇ ਪਾਏ ਗਏ। ਹਾਲਾਂਕਿ ਲੁਧਿਆਣਾ 'ਚ ਪੁਲਿਸ ਲਗਾਤਾਰ ਚਲਾਨ ਕੱਟ ਰਹੀ ਹੈ। ਪਰ ਫਿਰ ਵੀ ਲੋਕ ਬੇਪਰਵਾਹ ਹਨ।


ਇਹ ਵੀ ਪੜ੍ਹੋ: ਟਿਕੈਤ ਨੇ ਰੱਖੀ ਕੇਂਦਰ ਸਾਹਮਣੇ ਸ਼ਰਤ, ਦਿੱਲੀ ਦੇ ਬਾਰਡਰਾਂ ’ਤੇ ਹੀ ਕਿਸਾਨਾਂ ਨੂੰ ਲਾਈ ਜਾਵੇ ਕੋਰੋਨਾ ਵੈਕਸੀਨ



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904