ਪੜਚੋਲ ਕਰੋ
Advertisement
(Source: ECI/ABP News/ABP Majha)
ਬੇਹੱਦ ਭਿਆਨਕ ਹਵਾਈ ਹਾਦਸਾ, ਜਹਾਜ਼ ਦੇ ਹੋਏ ਤਿੰਨ ਟੁਕੜੇ
ਤੁਰਕੀ ਦੇ ਇਸਤਾਂਬੁਲ 'ਚ ਯਾਤਰੀ ਜਹਾਜ਼ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਇਸ ਸਮੇਂ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 150 ਤੋਂ ਜ਼ਿਆਦਾ ਜ਼ਖਮੀ ਹੋ ਗਏ।
ਇਸਤਾਂਬੁਲ: ਤੁਰਕੀ ਦੇ ਇਸਤਾਂਬੁਲ 'ਚ ਯਾਤਰੀ ਜਹਾਜ਼ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਇਸ ਸਮੇਂ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 150 ਤੋਂ ਜ਼ਿਆਦਾ ਜ਼ਖਮੀ ਹੋ ਗਏ।
ਬੋਇੰਗ 737 ਜਹਾਜ਼ ਤੇਜ਼ ਹਵਾਵਾਂ ਤੇ ਭਾਰੀ ਬਾਰਸ਼ ਵਿਚਕਾਰ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ 'ਚ 171 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸੀ। ਹਾਸਲ ਜਾਣਕਾਰੀ ਮੁਤਾਬਕ ਜਹਾਜ਼ ਨੇ ਇਜ਼ਮੀਰ ਸ਼ਹਿਰ ਤੋਂ ਉਡਾਣ ਭਰੀ ਤੇ ਇਸਤਾਂਬੁਲ ਦੇ ਸਾਬੀਹਾ ਗੋਜ਼ੇਨ ਏਅਰਪੋਰਟ 'ਤੇ ਲੈਂਡਿੰਗ ਕਰਦੇ ਸਮੇਂ ਹਾਦਸੇ 'ਚ ਡਿੱਗ ਗਿਆ।
ਇਸ ਤੋਂ ਬਾਅਦ ਐਮਰਜੈਂਸੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾ ਦਿੱਤੀ। ਘਟਨਾ ਤੋਂ ਬਾਅਦ ਸਾਹਮਣੇ ਆਈ ਤਸਵੀਰ 'ਚ ਕੁਝ ਲੋਕ ਜਹਾਜ਼ ਦੇ ਪਿਛਲੇ ਹਿੱਸੇ ਤੋਂ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ। ਖ਼ਬਰਾਂ ਹਨ ਕਿ ਹਾਦਸੇ ਤੋਂ ਬਾਅਦ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹੋਰ ਉਡਾਣਾਂ ਨੂੰ ਡਾਈਵਰਟ ਕਰ ਦਿੱਤਾ ਗਿਆ।
ਸਥਾਨਕ ਮੀਡੀਆ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਜ਼ਿਆਦਾਤਰ ਲੋਕ ਤੁਰਕੀ ਸੀ। ਜਦਕਿ, ਲਗਪਗ 20 ਵਿਦੇਸ਼ੀ ਨਾਗਰਿਕ ਵੀ ਸਵਾਰ ਸੀ। ਇਸਤਾਂਬੁਲ ਦੇ ਰਾਜਪਾਲ ਅਲੀ ਯੇਰਲੀਕਾਇਆ ਨੇ ਕਿਹਾ- ਬਦਕਿਸਮਤੀ ਨਾਲ ਪੈਗਸਸ ਏਅਰਲਾਇੰਸ ਦਾ ਜਹਾਜ਼ ਖ਼ਰਾਬ ਮੌਸਮ ਕਰਕੇ ਰਨਵੇਅ 'ਤੇ ਲਗਪਗ 50-60 ਮੀਟਰ ਜਕ ਫਿਸਲਿਆ। ਸਿਹਤ ਮੰਤਰੀ ਫਹਾਰਤੀਨ ਕੋਜ਼ਾ ਨੇ ਤੁਰਕੀ ਦੇ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸਤਾਂਬੁਲ ਦੇ ਸਰਕਾਰੀ ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement