Plastic Pollution: 2050 ਤੱਕ ਸਮੁੰਦਰ 'ਚ ਮੱਛੀਆਂ ਨਾਲੋਂ ਵੱਧ ਹੋਵੇਗਾ ਪਲਾਸਟਿਕ , UN ਨੇ ਦਿੱਤੀ ਵੱਡੀ ਚਿਤਾਵਨੀ
Plastic Pollution in Sea: ਪਲਾਸਟਿਕ ਦਾ ਕੂੜਾ ਸਮੁੰਦਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਮੁੰਦਰੀ ਜੀਵ ਮਰ ਰਹੇ ਹਨ। ਸੰਯੁਕਤ ਰਾਸ਼ਟਰ ਨੇ ਇਸ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ।
Plastic Pollution in Ocean: ਮੂਜੌਦਾ ਸਮੇਂ ਵਿੱਚ ਸਮੁੱਚਾ ਸੰਸਾਰ ਆਧੁਨਿਕਤਾ ਦੇ ਪ੍ਰਭਾਵ ਹੇਠ ਜਾ ਰਿਹਾ ਹੈ। ਨਤੀਜੇ ਵਜੋਂ, ਦੁਨੀਆ ਭਰ ਵਿੱਚ ਪਲਾਸਟਿਕ (Plastic) ਦੀ ਤੇਜ਼ੀ ਨਾਲ ਵਰਤੋਂ ਇੱਕ ਦਿਨ ਧਰਤੀ ਉੱਤੇ ਪਾਈਆਂ ਜਾਣ ਵਾਲੀਆਂ ਕੁੱਝ ਨਸਲਾਂ ਦੇ ਅੰਤ ਦਾ ਕਾਰਨ ਬਣ ਸਕਦੀ ਹੈ। ਇਸ ਸਮੇਂ ਪੂਰੀ ਦੁਨੀਆ 'ਚ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ। ਇਸ ਕਾਰਨ ਹਰ ਰੋਜ਼ ਹਜ਼ਾਰਾਂ ਟਨ ਪਲਾਸਟਿਕ ਕੂੜਾ (Plastic Waste) ਪੈਦਾ ਹੋ ਰਿਹਾ ਹੈ।
ਅਜਿਹੇ 'ਚ ਸੰਯੁਕਤ ਰਾਸ਼ਟਰ ਨੇ ਪਲਾਸਟਿਕ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ 2050 ਤੱਕ ਸਮੁੰਦਰ ਵਿੱਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਹੋਵੇਗਾ। ਦਰਅਸਲ, ਦੁਨੀਆ ਭਰ ਵਿੱਚ ਜੋ ਪਲਾਸਟਿਕ ਕੂੜਾ ਨਿਕਲਦਾ ਹੈ, ਉਹ ਪੂਰੀ ਤਰ੍ਹਾਂ ਰੀਸਾਈਕਲ ਨਹੀਂ ਹੁੰਦਾ। ਅਜਿਹੇ 'ਚ ਜ਼ਿਆਦਾਤਰ ਥਾਵਾਂ 'ਤੇ ਪਲਾਸਟਿਕ ਦੇ ਕੂੜੇ ਨੂੰ ਸਮੁੰਦਰ 'ਚ ਡੰਪ ਕਰਨ ਕਾਰਨ ਸਮੁੰਦਰਾਂ 'ਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
By 2050, there could be more plastic than fish in the ocean.
— United Nations (@UN) July 9, 2022
The time to #BeatPlasticPollution & #SaveOurOcean is NOW.
We all have a role to play. Get inspired: https://t.co/QtPJbVXpcf pic.twitter.com/qZFwCxHWlK
ਸਮੁੰਦਰ ਵਿੱਚ ਪ੍ਰਦੂਸ਼ਣ ਵਧਣ ਕਾਰਨ ਹਰ ਸਾਲ ਸਮੁੰਦਰ ਵਿੱਚ ਪਾਏ ਜਾਣ ਵਾਲੇ ਜੀਵਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਨੇ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ਅਤੇ ਸਮੁੰਦਰ ਵਿੱਚ ਪਲਾਸਟਿਕ ਦੇ ਕਚਰੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਚਿਤਾਵਨੀ ਦਿੱਤੀ ਹੈ ਕਿ 2050 ਤੱਕ ਸਮੁੰਦਰ ਵਿੱਚ ਮੱਛੀਆਂ ਤੋਂ ਵੱਧ ਪਲਾਸਟਿਕ ਹੋਵੇਗਾ।
ਇਹੀ ਕਾਰਨ ਹੈ ਕਿ ਕੀਨੀਆ ਅਤੇ ਪੁਰਤਗਾਲ ਦੀਆਂ ਸਰਕਾਰਾਂ ਦੁਆਰਾ 27 ਜੂਨ 2022 ਤੋਂ 1 ਜੁਲਾਈ 2022 ਤੱਕ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਸਮੁੰਦਰ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ’ਤੇ ਜ਼ੋਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਯੂਰਪੀ ਸੰਘ ਅਤੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ ਸ਼ੁਰੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਦੁਨੀਆ ਭਰ ਵਿੱਚ ਹਰ ਸਾਲ 30 ਕਰੋੜ ਟਨ ਤੋਂ ਵੱਧ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਜਿਸ ਵਿੱਚ ਹਰ ਸਾਲ 10 ਮਿਲੀਅਨ ਟਨ ਪਲਾਸਟਿਕ ਕੂੜਾ ਸਮੁੰਦਰਾਂ ਵਿੱਚ ਛੱਡਿਆ ਜਾਂਦਾ ਹੈ। ਇਸ ਨਾਲ ਹੀ ਸਮੁੰਦਰੀ ਜੀਵ ਇਨ੍ਹਾਂ ਮਾਈਕ੍ਰੋਪਲਾਸਟਿਕਸ ਨੂੰ ਆਪਣੇ ਭੋਜਨ ਵਜੋਂ ਖਾਂਦੇ ਹਨ। ਜਿਸ ਕਾਰਨ ਹਰ ਸਾਲ 10 ਕਰੋੜ ਸਮੁੰਦਰੀ ਜੀਵ ਮਰ ਰਹੇ ਹਨ।