ਪੜਚੋਲ ਕਰੋ
Advertisement
(Source: ECI/ABP News/ABP Majha)
ਰਾਮ ਮੰਦਰ ਬਾਰੇ ਮੋਦੀ ਨੇ ਸੰਸਦ 'ਚ ਦੱਸੀ ਰਣਨੀਤੀ, 67 ਏਕੜ ਜ਼ਮੀਨ ਵੀ ਰਾਮ ਮੰਦਰ ਟਰੱਸਟ ਨੂੰ ਮਿਲੇਗੀ
ਅਯੋਧਿਆ 'ਚ ਰਾਮ ਚੰਦਰ ਦੇ ਜਨਮ ਦਿਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ 'ਚ ਕਈ ਐਲਾਨ ਕੀਤੇ। ਪੀਐਮ ਮੋਦੀ ਨੇ ਰਾਮ ਜਨਮ ਭੂਮੀ 'ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰੀ ਮੰਤਰੀ ਮੰਡਲ 'ਚ ਕਈ ਅਹਿਮ ਫੈਸਲੇ ਕੀਤੇ।
ਨਵੀਂ ਦਿੱਲੀ: ਅਯੋਧਿਆ 'ਚ ਰਾਮ ਚੰਦਰ ਦੇ ਜਨਮ ਦਿਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ 'ਚ ਕਈ ਐਲਾਨ ਕੀਤੇ। ਪੀਐਮ ਮੋਦੀ ਨੇ ਰਾਮ ਜਨਮ ਭੂਮੀ 'ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰੀ ਮੰਤਰੀ ਮੰਡਲ 'ਚ ਕਈ ਅਹਿਮ ਫੈਸਲੇ ਕੀਤੇ। ਇੰਨਾ ਹੀ ਨਹੀਂ, ਮੋਦੀ ਨੇ ਐਲਾਨ ਕੀਤਾ ਕਿ 67.7 ਏੜਕ ਐਕੁਆਇਰਡ ਜ਼ਮੀਨ ਵੀ ਰਾਮ ਮੰਦਰ ਟਰੱਸਟ ਨੂੰ ਦਿੱਤੀ ਜਾਵੇਗੀ।
ਆਪਣੇ ਭਾਸ਼ਨ ਦੀ ਸ਼ੁਰੂਆਤ 'ਚ ਪੀਐਮ ਮੋਦੀ ਨੇ ਕਿਹਾ, “ਕਰੋੜਾਂ ਦੇਸ਼ ਵਾਸੀਆਂ ਦੀ ਤਰ੍ਹਾਂ, ਰਾਮ ਮੰਦਰ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਇਸ ਵਿਸ਼ੇ 'ਤੇ ਗੱਲ ਕਰਨਾ ਆਪਣੀ ਚੰਗੀ ਕਿਸਮਤ ਸਮਝਦਾ ਹਾਂ।” ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਹੱਕ 'ਚ ਆਪਣਾ ਫੈਸਲਾ ਦਿੱਤਾ ਸੀ ਤੇ ਸਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਲਈ ਵੀ ਕਿਹਾ ਸੀ।
ਉਨ੍ਹਾਂ ਕਿਹਾ, “ਰਾਮ ਮੰਦਰ ਲਈ ਬਣੇ ਟਰੱਸਟ ਦਾ ਨਾਂ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਹੋਵੇਗਾ। ਇਹ ਮੁਫਤ ਹੋਵੇਗਾ ਤੇ ਭਗਵਾਨ ਰਾਮ ਦੇ ਜਨਮ ਸਥਾਨ 'ਤੇ ਵਿਸ਼ਾਲ ਮੰਦਰ ਲਈ ਸਾਰੇ ਫੈਸਲੇ ਲੈਣ ਦੇ ਯੋਗ ਹੋਵੇਗਾ।"
ਵੇਖੋ ਵੀਡੀਓ:
ਪੀਐਮ ਮੋਦੀ ਨੇ ਅੱਗੇ ਕਿਹਾ, “ਅਸੀਂ ਯੂਪੀ ਸਰਕਾਰ ਨੂੰ ਅਯੁੱਧਿਆ 'ਚ ਸੁੰਨੀ ਵਕਫ਼ ਬੋਰਡ ਲਈ 5 ਏਕੜ ਜ਼ਮੀਨ ਦੇਣ ਦੀ ਬੇਨਤੀ ਕੀਤੀ ਹੈ। ਯੂਪੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।" ਸਰਕਾਰ ਨੇ ਫੈਸਲਾ ਲਿਆ ਹੈ ਕਿ ਅਧਿਕਾਰਤ ਜ਼ਮੀਨ, ਜੋ ਲਗਪਗ 67.7 ਏਕੜ ਹੈ। ਇਸ ਦੇ ਅੰਦਰ ਅਤੇ ਬਾਹਰ ਵਿਹੜਾ ਹੈ, ਉਸ ਨੂੰ ਰਾਮ ਜਨਮ ਭੂਮੀ ਦੇ ਅਸਥਾਨ 'ਚ ਤਬਦੀਲ ਕਰ ਦਿੱਤਾ ਜਾਵੇਗਾ।"
ਦੱਸ ਦੇਈਏ ਕਿ ਪਿਛਲੇ ਸਾਲ 9 ਨਵੰਬਰ ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਵਿਵਾਦਗ੍ਰਸਤ ਜਗ੍ਹਾ ‘ਤੇ ਰਾਮ ਮੰਦਰ ਬਣਾਉਣ ਤੇ ਮੁਸਲਮਾਨਾਂ ਨੂੰ ਮਸਜਿਦ ਦੀ ਉਸਾਰੀ ਲਈ ਅਯੁੱਧਿਆ ਦੇ ਇੱਕ ਪ੍ਰਮੁੱਖ ਸਥਾਨ ‘ਤੇ ਪੰਜ ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਮ ਮੰਦਰ ਦੀ ਉਸਾਰੀ ਲਈ ਇੱਕ ਟਰੱਸਟ ਬਣਾਉਣ ਦੇ ਆਦੇਸ਼ ਵੀ ਦਿੱਤੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਮਨੋਰੰਜਨ
ਪੰਜਾਬ
Advertisement